ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੋ ਰੋਜ਼ਾ ਸਪੋਰਟਸ ਮੀਟ ਸੰਪੰਨ
ਕੋਟਕਪੂਰਾ, 22 ਨਵੰਬਰ (ਹਰਪ੍ਰੀਤ ਸਿੰਘ ਚਾਨਾ)- ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਦੋ ਰੋਜ਼ਾ ਸਪੋਰਟਸ ਮੀਟ ਸਫ਼ਲਤਾ ਪੂਰਵਕ ਸੰਪੰਨ ਹੋਈ। ਸਪੋਰਟਸ ਮੀਟ ਬਾਰੇ ਜਾਣਕਾਰੀ ਦਿੰਦਿਆਂ ਵਾਈਸ ਪ੍ਰਿੰਸੀਪਲ ਰਵਨੀਤ ਕੌਰ ਮੱਕੜ ਨੇ ਦੱਸਿਆ ਕਿ ਇਸ ਮੀਟ ’ਚ 200 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿਚ ਬਹੁਤ ਸਾਰੇ ਈਵੈਂਟ ਜਿਵੇਂ ਕਿ 50 ਮੀਟਰ ਅਤੇ 100 ਮੀਟਰ, 400 ਦੌੜ , ਉੱਚੀ ਛਾਲ , ਲੰਬੀ ਛਾਲ , ਸੈਕ ਰੇਸ , ਰੀਲੇਅ ਰੇਸ , ਰੱਸਾ ਕਸ਼ੀ ਆਦਿ ਈਵੈਂਟਸ ਕਰਵਾਏ ਗਏ ਅਤੇ ਅਧਿਆਪਕਾਂ ਦੀ ਮਿਊਜ਼ੀਕਲ ਚੇਅਰ ਕਰਵਾਈ ਗਈ।
ਕੋਟਕਪੂਰਾ, 22 ਨਵੰਬਰ (ਹਰਪ੍ਰੀਤ ਸਿੰਘ ਚਾਨਾ)- ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਦੋ ਰੋਜ਼ਾ ਸਪੋਰਟਸ ਮੀਟ ਸਫ਼ਲਤਾ ਪੂਰਵਕ ਸੰਪੰਨ ਹੋਈ। ਸਪੋਰਟਸ ਮੀਟ ਬਾਰੇ ਜਾਣਕਾਰੀ ਦਿੰਦਿਆਂ ਵਾਈਸ ਪ੍ਰਿੰਸੀਪਲ ਰਵਨੀਤ ਕੌਰ ਮੱਕੜ ਨੇ ਦੱਸਿਆ ਕਿ ਇਸ ਮੀਟ ’ਚ 200 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿਚ ਬਹੁਤ ਸਾਰੇ ਈਵੈਂਟ ਜਿਵੇਂ ਕਿ 50 ਮੀਟਰ ਅਤੇ 100 ਮੀਟਰ, 400 ਦੌੜ , ਉੱਚੀ ਛਾਲ , ਲੰਬੀ ਛਾਲ , ਸੈਕ ਰੇਸ , ਰੀਲੇਅ ਰੇਸ , ਰੱਸਾ ਕਸ਼ੀ ਆਦਿ ਈਵੈਂਟਸ ਕਰਵਾਏ ਗਏ ਅਤੇ ਅਧਿਆਪਕਾਂ ਦੀ ਮਿਊਜ਼ੀਕਲ ਚੇਅਰ ਕਰਵਾਈ ਗਈ। ਸਪੋਰਟਸ ਮੀਟ ਦੇ ਦੂਜੇ ਦਿਨ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਗੁਰਿੰਦਰ ਸਿੰਘ ਮਹਿੰਦੀਰੱਤਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਵਿਦਿਆਰਥੀਆਂ ਵਲੋਂ ਸਟੇਜ ’ਤੇ ਸੱਭਿਆਚਾਰਕ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਪ੍ਰੋਗਰਾਮ ਦਾ ਮੰਚ ਸੰਚਾਲਨ ਲਵਦੀਪ ਅਤੇ ਬਲਜੀਤ ਕੌਰ ਨੇ ਕੀਤਾ। ਇਸ ਮੌਕੇ ਸਕੂਲ ਡਾਇਰੈਕਟਰ ਕਰਨੈਲ ਸਿੰਘ ਮੱਕੜ ਅਤੇ ਮੈਨੇਜਰ ਪਰਮਜੀਤ ਕੌਰ ਵੀ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਨੇ ਦੱਸਿਆ ਕਿ ਖੇਡਾਂ ਜਿੱਥੇ ਹਰੇਕ ਮਨੁੱਖ ਦੇ ਜੀਵਨ ਵਿਚ ਵਿਸ਼ੇਸ਼ਤਾ ਰੱਖਦੀਆਂ ਹਨ, ਉੱਥੇ ਹੀ ਵਿਦਿਆਰਥੀ ਜੀਵਨ ਵਿਚ ਇਨ੍ਹਾਂ ਦੀ ਖ਼ਾਸ ਮਹੱਤਤਾ ਹੈ। ਡਾਇਰੈਕਟਰ ਆਫ਼ ਸਕੂਲ ਕਰਨੈਲ ਸਿੰਘ ਮੱਕੜ ਨੇ ਸਮੁੱਚੇ ਸਟਾਫ਼ ਨੂੰ ਇਸ ਅਥਲੈਟਿਕ ਮੀਟ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।