ਅੱਜ ਬਰਸੀ ’ਤੇ ਵਿਸ਼ੇਸ਼-ਹਰਪ੍ਰੀਤ ਸਿੰਘ ਰਾਜਾ ਬਰਾੜ
ਪੰਜਗਰਾਈਂ ਕਲਾਂ- ਹਰਪ੍ਰੀਤ ਸਿੰਘ ਰਾਜਾ ਦਾ ਜਨਮ 23 ਸਤੰਬਰ 1990 ਨੂੰ ਮਾਤਾ ਸੁਖਵਿੰਦਰ ਕੌਰ ਦੀ ਕੁੱਖੋਂ ਪਿਤਾ ਸੁਰਿੰਦਰ ਸਿੰਘ ਬਰਾੜ (ਸੇਵਾ ਮੁਕਤ ਇੰਸਪੈਕਟਰ ਸਹਿਕਾਰੀ ਸਭਾਵਾਂ) ਦੇ ਗ੍ਰਹਿ ਪਿੰਡ ਜਿਊਣ ਵਾਲਾ (ਫ਼ਰੀਦਕੋਟ) ਵਿਖੇ ਹੋਇਆ। ਆਪ ਨੇ ਮੁਢਲੀ ਸਿੱਖਿਆ ਆਪਣੇ ਪਿੰਡ ’ਚ ਸਥਾਪਿਤ ਮੇਜਰ ਅਜਾਇਬ ਸਿੰਘ ਸੀਨੀਅਰ ਸੈਕੰਡਰੀ ਸਕੂਲ ਤੋਂ ਹਾਸਿਲ ਕਰਨ ਉਪਰੰਤ ਵਾਈ.
ਪੰਜਗਰਾਈਂ ਕਲਾਂ- ਹਰਪ੍ਰੀਤ ਸਿੰਘ ਰਾਜਾ ਦਾ ਜਨਮ 23 ਸਤੰਬਰ 1990 ਨੂੰ ਮਾਤਾ ਸੁਖਵਿੰਦਰ ਕੌਰ ਦੀ ਕੁੱਖੋਂ ਪਿਤਾ ਸੁਰਿੰਦਰ ਸਿੰਘ ਬਰਾੜ (ਸੇਵਾ ਮੁਕਤ ਇੰਸਪੈਕਟਰ ਸਹਿਕਾਰੀ ਸਭਾਵਾਂ) ਦੇ ਗ੍ਰਹਿ ਪਿੰਡ ਜਿਊਣ ਵਾਲਾ (ਫ਼ਰੀਦਕੋਟ) ਵਿਖੇ ਹੋਇਆ। ਆਪ ਨੇ ਮੁਢਲੀ ਸਿੱਖਿਆ ਆਪਣੇ ਪਿੰਡ ’ਚ ਸਥਾਪਿਤ ਮੇਜਰ ਅਜਾਇਬ ਸਿੰਘ ਸੀਨੀਅਰ ਸੈਕੰਡਰੀ ਸਕੂਲ ਤੋਂ ਹਾਸਿਲ ਕਰਨ ਉਪਰੰਤ ਵਾਈ.ਆਰ.ਐਸ ਪੌਲੀਟੈਕਨਿਕ ਕਾਲਜ ਮੋਗਾ ਤੋਂ ਉਚੇਰੀ ਸਿੱਖਿਆ ਹਾਸਿਲ ਕੀਤੀ। ਪੜ੍ਹਾਈ ਦੌਰਾਨ ਆਪ ਐਸ.ਓ.ਆਈ ਦੇ ਕਾਲਜ ਪ੍ਰਧਾਨ ਤੇ ਮੋਗਾ ਜ਼ਿਲ੍ਹਾ ਦੇ ਮੀਤ ਪ੍ਰਧਾਨ ਵੀ ਰਹੇ। 22 ਨਵੰਬਰ ਨੂੰ ਆਪ ਅਚਾਨਕ ਆਪਣੇ ਪਰਿਵਾਰ ਨੂੰ ਵਿਛੋੜਾ ਦੇ ਗਏ। ਉਨ੍ਹਾਂ ਦੀ ਨਿੱਘੀ ਤੇ ਪਿਆਰੀ ਯਾਦ ’ਚ ਉਸਦੇ ਦੋਸਤਾਂ-ਮਿੱਤਰਾਂ ਵਲੋਂ ਬਣਾਏ ਗਏ ਸਵ. ਰਾਜਾ ਬਰਾੜ ਯੂਥ ਵੈਲਫੇਅਰ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 16ਵੀਂ ਬਰਸੀ ’ਤੇ 14ਵਾਂ ਵਿਸ਼ਾਲ ਖੂਨਦਾਨ ਕੈਂਪ 29 ਨਵੰਬਰ 2026 ਦਿਨ ਐਤਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਉਣ ਵਾਲਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਸਵ. ਰਾਜਾ ਬਰਾੜ ਦੇ ਸਨੇਹੀ ਅਤੇ ਮਿੱਤਰ ਵੱਡੀ ਗਿਣਤੀ ’ਚ ਖੂਨਦਾਨ ਕਰਨ ਲਈ ਪਹੁੰਚ ਰਹੇ ਹਨ। ਇਸ ਮੌਕੇ ਕਲੱਬ ਵਲੋਂ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। - ਸੁਖਮੰਦਰ ਸਿੰਘ ਬਰਾੜ