28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸੰਤ ਕੇਵੜਾ ਨਾਥ ਦੀ 49ਵੀਂ ਬਰਸੀ 'ਤੇ ਹਵਨਯੱਗ ਕਰਵਾਇਆ

Ad Position 21
No active advertisement
ਅਜੀਤ ਡੈਸਕ 07-01-2026
ਰਾਜਪੁਰਾ, 6 ਜਨਵਰੀ (ਜੀ.ਪੀ. ਸਿੰਘ)-ਸ਼ਮਸ਼ਾਨਘਾਟ ਰੋਡ ਇਸਲਾਮਪੁਰ 'ਤੇ ਬਿਰਧ ਆਸ਼ਰਮ 'ਚ ਸੰਤ ਕੇਵੜਾ ਨਾਥ ਦੀ 49ਵੀਂ ਬਰਸੀ 'ਤੇ ਹਰ ਸਾਲ ਦੀ ਤਰ੍ਹਾਂ ਹਵਨਯੱਗ ਕਰਵਾਇਆ ਗਿਆ ਅਤੇ ਉਸ ਉਪਰੰਤ ਲੰਗਰ ਲਗਾਏ ਗਏ |
ਇਸ ਦੌਰਾਨ ਸ਼ਮਸ਼ਾਨਘਾਟ ਅਤੇ ਬਿਰਧ ਆਸ਼ਰਮ ਕਮੇਟੀ ਦੇ ਪ੍ਰਧਾਨ ਰੌਸ਼ਨ ਬਜਾਜ ਨੇ ਦੱਸਿਆ ਕਿ ਸੰਤ ਕੇਵੜਾ ਨਾਥ ਇਕ ਮਹਾਨ ਆਤਮਸ਼ਾਸਨ ਤੇ ਜਿਨ੍ਹਾਂ ਨੇ ਪੂਰਾ ਜੀਵਨ ਸਿਰਫ ਸਵਰਗਧਾਮ 'ਚ ਰਹਿ ਕੇ ਹੀ ਨਹੀਂ ਸੇਵਾ ਕੀਤੀ ਸਗੋਂ ਮਾਨਵਤਾ ਦੀ ਸੇਵਾ ਦਾ ਕੰਮ ਵੀ ਕਰਕੇ ਹਮੇਸ਼ਾ ਲਈ ਰਾਜਪੁਰਾ ਦੇ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਈ | ਉਨ੍ਹਾਂ ਦੇ ਪ੍ਰਤੀ ਹਰ ਸ਼ਹਿਰ ਵਾਸੀ ਅਤੇ ਜਿਨ੍ਹਾਂ ਦੇ ਮਨਾਂ 'ਚ ਵਿਸ਼ੇਸ਼ ਤੌਰ 'ਤੇ ਬਜ਼ੁਰਗਾਂ ਲਈ ਪ੍ਰੇਮ ਅਤੇ ਸਤਿਕਾਰ ਹੈ, ਨੂੰ ਬਹੁਤ ਪਿਆਰ ਕਰਦੇ ਸਨ | ਇਸ ਮੌਕੇ ਚੇਅਰਮੈਨ ਸ਼ਾਮ ਲਾਲ ਆਨੰਦ, ਇੰਡਸਟਰੀ ਕਾਰਪੋਰੇਸ਼ਨ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ, ਐਕਸੀਅਨ ਵਰਿੰਦਰ ਸੇਤੀਆ, ਓਮ ਪ੍ਰਕਾਸ਼ ਪਾਸੀ, ਰਾਕੇਸ਼ ਪਾਹਵਾ, ਸੁਰਿੰਦਰ ਮੁਖੀ, ਰਮੇਸ਼ ਰਾਵਲ, ਮੈਨੇਜਰ ਮੈਡਮ ਰਜਨੀ ਰਾਣਾ ਸਮੇਤ ਹੋਰਾਂ ਨੇ ਸੇਵਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ 125 ਦਿਨ ਕਰਨ ਲਈ ਮਨਰੇਗਾ ਰੱਦ ਕਰਨ ਦੀ ਕੋਈ ਲੋੜ ਨਹੀਂ ਸੀ-ਡੀ.ਐੱਮ.ਐੱਫ. ਅਗਲੀ ਖ਼ਬਰ ਜਗਮੀਤ ਸਿੰਘ ਹਰਿਆਊ ਦੀ ਟੀਮ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨ 'ਤੇ ਬਚਿੱਤਰ ਸਿੰਘ ਵੜੈਚ ਦਾ ਕੀਤਾ ਸਨਮਾਨ
Ad Position 24