ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਧੁਨ ਗਰੁੱਪ ਆਫ ਇੰਸਟੀਚਿਊਟ, ਭੇਡਪੂਰਾ ਪਟਿਆਲਾ ਵਿਚ ਲੱਗੇ 10 ਦਿਨਾਂ ਕਬਡੀ ਕੈਂਪ ਦੇ ਸਮਾਪਤੀ ਸਮਾਰੋਹ ਦੌਰਾਨ (22 ਜੀ ਹਵੇਲੀ ਦੇ ਸੰਚਾਲਕ) ਗੁਰਜਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਖਿਡਾਰੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਿਹਤਮੰਦ ਸਰੀਰ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਇਨਸਾਨ ਦਾ ਵਿਅਕਤੀਤਵ ਸਭ ਤੋਂ ਉੱਤਮ ਹੁੰਦਾ ਹੈ | ਉਨ੍ਹਾਂ ਦੱਸਿਆ ਕਿ 13 ਜਨਵਰੀ ਤੋਂ ਕਰਨਾਲ ਕਿੰਗਸ ਕਬੱਡੀ ਟੀਮ ਦੀ ਕੁਸ਼ਲਤਾ, ਤਕਨੀਕ ਅਤੇ ਖੇਡ ਦੀਆਂ ਬਰੀਕੀਆਂ ਨੂੰ ਸਮਝਣ ਲਈ ਸੰਸਥਾ ਵਲੋਂ ਬੇਨਵੁਡ ਗਲੋਬਲ ਸਕੂਲ ਵਿਚ 10 ਦਿਨਾਂ ਕੈਂਪ ਲਗਾਇਆ ਗਿਆ | ਇਸ ਦੌਰਾਨ ਖਿਡਾਰੀਆਂ ਨੇ ਖੇਡ ਦੌਰਾਨ ਮੌਜੂਦ ਰਹਿ ਕੇ ਖੇਡ ਦੀਆਂ ਬਰੀਕੀਆਂ ਨੂੰ ਨਜ਼ਦੀਕੋਂ ਦੇਖਿਆ ਅਤੇ ਖੇਡ ਨੂੰ ਹੋਰ ਵਧੀਆ ਢੰਗ ਨਾਲ ਸਮਝਣ ਦੀ ਕੋਸ਼ਿਸ਼ ਕੀਤੀ | ਮੁੱਖ ਮਹਿਮਾਨ ਗੁਰਜਿੰਦਰ ਸਿੰਘ, ਚੇਅਰਮੈਨ ਮਹੇਸ਼ ਅਹਲਾਵਤ ਵਲੋਂ ਮਾਣ-ਸਨਮਾਨ ਦੇ ਪ੍ਰਤੀਕ ਤੌਰ 'ਤੇ ਸ਼ਾਲ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਡਾ. ਸੰਜੀਵ ਸਿੰਘ, ਬ੍ਰੀਨਵੁਡ ਗਲੋਬਲ ਸਕੂਲ ਦੇ ਪਿ੍ੰਸੀਪਲ ਸ਼ੀਤਲ ਮਲਹੋਤਰਾ, ਐਚ.ਆਰ. ਪੁਨੀਤਾ, ਸੰਜੀਵ ਕੁਮਾਰ, ਜਗਜੀਤ ਸਿੰਘ, ਸਪਿੰਦਰ ਸਿੰਘ, ਗਗਨਦੀਪ ਸਿੰਘ (ਡੀਪੀਈ) ਸਮੇਤ ਸੈਂਕੜੇ ਦਰਸ਼ਕ ਅਤੇ ਵਿਦਿਆਰਥੀ ਹਾਜ਼ਰ |