19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਚਾਈਨਾ ਡੋਰ ਨਾਲ ਜਾ ਰਹੀਆਂ ਕੀਮਤੀ ਜਾਨਾਂ ਵਿਭਾਗ ਦੀ ਨਾਕਾਮੀ ਦਾ ਸਬੂਤ-ਰਾਜਿੰਦਰ ਸਿੰਘ ਵਿਰਕ

Ad Position 21
No active advertisement
ਅਜੀਤ ਡੈਸਕ 25-01-2026
ਦੇਵੀਗੜ੍ਹ, 24 ਜਨਵਰੀ (ਰਾਜਿੰਦਰ ਸਿੰਘ ਮੌਜੀ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਜਿੰਦਰ ਸਿੰਘ ਵਿਰਕ ਨੇ ਸੂਬੇ 'ਚ 'ਚਾਈਨਾ ਡੋਰ' ਕਾਰਨ ਲਗਾਤਾਰ ਹੋ ਰਹੇ ਜਾਨਲੇਵਾ ਹਾਦਸਿਆਂ 'ਤੇ ਡੂੰਘੀ ਚਿੰਤਾ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਇੱਥੇ ਗੱਲਬਾਤ ਕਰਦਿਆਂ ਵਿਰਕ ਨੇ ਕਿਹਾ ਕਿ ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਦੀ ਖੁੱਲ੍ਹੇਆਮ ਵਿਕਰੀ ਪ੍ਰਸ਼ਾਸਨਿਕ ਢਿੱਲਮੱਠ ਦੀ ਲਾਪਰਵਾਹੀ ਦਾ ਸਬੂਤ ਹੈ | ਉਨ੍ਹਾਂ ਕਿਹਾ ਕਿ ਹਰ ਰੋਜ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਕਿਸੇ ਦਾ ਗਲਾ ਕੱਟਿਆ ਗਿਆ ਜਾਂ ਕੋਈ ਪੰਛੀ ਇਸ ਖ਼ੂਨੀ ਡੋਰ ਦੀ ਲਪੇਟ 'ਚ ਆ ਕੇ ਮਰ ਗਿਆ | ਉਨ੍ਹਾਂ ਕਿਹਾ ਕਿ ਕਈ ਘਰਾਂ ਦੇ ਚਿਰਾਗ਼ ਇਸ ਡੋਰ ਕਾਰਨ ਬੁੱਝ ਚੁੱਕੇ ਹਨ, ਪਰ ਵਿਭਾਗ ਸਿਰਫ ਕਾਗ਼ਜ਼ੀ ਕਾਰਵਾਈਆਂ ਤੱਕ ਸੀਮਤ ਹੈ | ਉਨ੍ਹਾਂ ਸਵਾਲ ਕੀਤਾ ਕਿ ਜੇਕਰ ਡੋਰ 'ਤੇ ਪਾਬੰਦੀ ਹੈ ਤਾਂ ਇਹ ਬਾਜ਼ਾਰਾਂ 'ਚ ਕਿਵੇਂ ਪਹੁੰਚ ਰਹੀ ਹੈ |
ਉਨ੍ਹਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਸਿਰਫ ਛੋਟੇ ਦੁਕਾਨਦਾਰਾਂ 'ਤੇ ਕਾਰਵਾਈ ਕਰਕੇ ਖਾਨਾਪੂਰਤੀ ਕਰ ਰਿਹਾ ਹੈ, ਜਦਕਿ ਇਸ ਦੇ ਵੱਡੇ ਸਪਲਾਇਰ ਅਤੇ ਸਟਾਕਿਸਟ ਸ਼ਰੇਆਮ ਕਾਰੋਬਾਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਖ਼ੂਨੀ ਡੋਰ ਨੂੰ ਵੇਚਣ ਵਾਲਿਆਂ ਵਿਰੁੱਧ ਕਤਲ ਦੇ ਕੇਸ ਦਰਜ ਕਰੇ ਤਾਂ ਜੋ ਕਿਸੇ ਦੀ ਜਾਨ ਨਾਲ ਖੇਡਣ ਵਾਲਿਆਂ ਨੂੰ ਸਖ਼ਤ ਸਬਕ ਮਿਲ ਸਕੇ | ਉਨ੍ਹਾਂ ਕਿਹਾ ਕਿ ਬਸੰਤ ਦਾ ਤਿਉਹਾਰ ਖ਼ੁਸ਼ੀਆਂ ਦਾ ਤਿਉਹਾਰ ਹੈ, ਇਸ ਨੂੰ ਕਿਸੇ ਦੇ ਘਰ ਦਾ ਮਾਤਮ ਨਹੀਂ ਬਣਨ ਦੇਣਾ ਚਾਹੀਦਾ | ਅੰਤ 'ਚ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਸਖ਼ਤ ਕਦਮ ਨਾ ਚੁੱਕੇ ਤਾਂ ਸ਼੍ਰੋਮਣੀ ਅਕਾਲੀ ਦਲ ਜਨਤਾ ਦੇ ਸਹਿਯੋਗ ਨਾਲ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਗਣਤੰਤਰ ਦਿਵਸ ਸੰਬੰਧੀ ਝੰਡਾ ਮਾਰਚ ਕੱਢਿਆ ਅਗਲੀ ਖ਼ਬਰ ਪਟਿਆਲੇ ਦੀਆਂ ਸਮੱਸਿਆਵਾਂ ਦਾ ਹੱਲ ਤੇ ਵਿਰਾਸਤ ਦੀ ਸੰਭਾਲ ਮੇਰੀ ਪਹਿਲ-ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ
Ad Position 24