18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੂਫ਼ੀ ਸ਼ਾਇਰੀ ਧਾਰਮਿਕ ਕੱਟੜਤਾ ਨੂੰ ਵੰਗਾਰਦੀ ਹੋਈ ਇਨਸਾਨੀਅਤ ਬਾਰੇ ਆਵਾਜ਼ ਬੁਲੰਦ ਕਰਦੀ ਹੈ - ਡਾ. ਜਗਦੀਪ ਸਿੰਘ

Ad Position 21
No active advertisement
ਅਜੀਤ ਡੈਸਕ 25-01-2026
• ਪੰਜਾਬੀ 'ਵਰਸਿਟੀ ਵਿਖੇ 'ਸੂਫ਼ੀਵਾਦ ਅਤੇ ਅਣਵੰਡਿਆ ਪੰਜਾਬ' ਵਿਸ਼ੇ 'ਤੇ ਹੋਈ ਵਿਚਾਰ-ਗੋਸ਼ਟੀ
ਪਟਿਆਲਾ, 24 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਲੋਂ ਸਾਹਿਤ ਅਕਾਦਮੀ, ਦਿੱਲੀ ਦੇ ਸਹਿਯੋਗ ਨਾਲ 'ਸੂਫ਼ੀਵਾਦ ਅਤੇ ਅਣਵੰਡਿਆ ਪੰਜਾਬ' ਵਿਸ਼ੇ 'ਤੇ ਇੱਕ ਰੋਜ਼ਾ ਵਿਚਾਰ-ਗੋਸ਼ਟੀ ਕਰਵਾਈ ਗਈ¢ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਸੂਫ਼ੀ ਸ਼ਾਇਰੀ ਧਾਰਮਿਕ ਕੱਟੜਤਾ ਨੂੰ ਵੰਗਾਰਦੀ ਹੋਈ ਇਨਸਾਨੀਅਤ ਬਾਰੇ ਆਵਾਜ਼ ਬੁਲੰਦ ਕਰਦੀ ਹੈ¢ ਉਨ੍ਹਾਂ ਕਿਹਾ ਕਿ ਪੰਜਾਬ ਦੀ ਇਹੀ ਖ਼ੂਬਸੂਰਤੀ ਹੈ¢ ਉਨ੍ਹਾਂ ਕਿਹਾ ਕਿ ਸੂਫ਼ੀਵਾਦ ਨੇ ਹਰ ਵਰਤਾਰੇ ਦੀ ਸ਼ੁੱਧਤਾ ਬਾਰੇ ਗੱਲ ਕੀਤੀ ਹੈ¢ ਉਨ੍ਹਾਂ ਦੱਸਿਆ ਕਿ ਭਾਵੇਂ ਉਹ ਖ਼ੁਦ ਵਿਗਿਆਨ ਦੇ ਵਿਸ਼ੇ ਦੇ ਵਿਦਿਆਰਥੀ ਹਨ ਪਰ ਸੂਫ਼ੀਵਾਦ ਬਾਰੇ ਵਿਸ਼ੇਸ਼ ਦਿਲਚਸਪੀ ਹੈ¢ ਸਮਾਗਮ ਬਾਰੇ ਬੋਲਦਿਆਂ ਡਾ. ਰਵੇਲ ਸਿੰਘ, ਕਨਵੀਨਰ, ਪੰਜਾਬੀ ਸਲਾਹਕਾਰ ਬੋਰਡ, ਸਾਹਿਤ ਅਕਾਦਮੀ ਨੇ ਕਿਹਾ ਕਿ ਸੂਫ਼ੀਵਾਦ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ¢ ਅੱਜ ਦੀ ਪੀੜ੍ਹੀ ਸੂਫ਼ੀਵਾਦ ਦੇ ਸਿਧਾਂਤਾਂ ਅਤੇ ਸਿੱਖਿਆਵਾਂ ਤੋਂ ਮੁਨਕਰ ਹੁੰਦੀ ਜਾ ਰਹੀ ਹੈ¢ ਗੋਸ਼ਟੀ ਦਾ ਆਰੰਭ ਕਰਦਿਆਂ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਲੰਬੀ ਨੇ ਕਿਹਾ ਕਿ ਸੂਫ਼ੀਵਾਦ ਇਕ ਅਜਿਹਾ ਵਰਤਾਰਾ ਹੈ ਜਿਸ ਨੇ ਪੰਜਾਬੀ ਸਾਹਿਤ, ਪੰਜਾਬੀ ਰਹਿਤਲ ਅਤੇ ਪੰਜਾਬੀ ਅਕਾਦਮਿਕਤਾ ਨੂੰ ਨਵੀਂ ਦਿਸ਼ਾ ਦਿੱਤੀ ਹੈ¢ ਡਾ. ਸੰਦੀਪ ਕÏਰ, ਸਹਾਇਕ ਸੰਪਾਦਕ, ਸਾਹਿਤ ਅਕਾਦੇਮੀ ਨੇ ਮਹਿਮਾਨਾਂ ਨੂੰ 'ਜੀ ਆਇਆਂ ਨੂੰ ' ਕਿਹਾ ਤੇ ਦੱਸਿਆ ਕਿ ਸਾਹਿਤ ਅਕਾਦਮੀ ਚÏਵੀ ਭਾਸ਼ਾਵਾਂ ਵਿਚ ਭਾਰਤ ਭਰ ਵਿਚ ਕਾਰਜ ਕਰਦੀ ਹੈ¢ ਡਾ. ਭੁਪਿੰਦਰ ਅਜ਼ੀਜ਼ ਪਰਿਹਾਰ ਨੇ ਅੰਗਰੇਜ਼ੀ ਭਾਸ਼ਾ ਦੇ ਹਵਾਲੇ ਨਾਲ ਸੂਫ਼ੀਵਾਦ ਅਤੇ ਧਰਮ ਦੇ ਵਖਰੇਵੇਂ ਅਤੇ ਰਿਸ਼ਤੇ ਬਾਰੇ ਗੱਲਾਂ ਕੀਤੀਆਂ¢ ਡਾ. ਸਤੀਸ਼ ਕੁਮਾਰ ਵਰਮਾ ਨੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਸਮੁੱਚੀ ਪੰਜਾਬੀਅਤ ਸੂਫ਼ੀਵਾਦ ਦੇ ਪ੍ਰਭਾਵ ਅਧੀਨ ਰਹੀ ਹੈ¢ ਡਾ. ਰਾਜਵੰਤ ਕÏਰ ਪੰਜਾਬੀ, ਮੁਖੀ, ਪੰਜਾਬੀ ਵਿਭਾਗ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ¢ ਵਿਚਾਰ-ਗੋਸ਼ਟੀ ਦੇ ਅਗਲੇ ਪੜ੍ਹਾਅ ਵਿਚ ਡਾ. ਰੁਬੀਨਾ ਸ਼ਬਨਮ, ਡਾ. ਰਹਿਮਾਨ ਅਖ਼ਤਰ, ਰਾਜੀਵ ਸਾਹਿਰ, ਡਾ. ਜਗਮੋਹਨ ਨੇ ਵੱਖ-ਵੱਖ ਵਿਸ਼ਿਆਂ 'ਤੇ ਪਰਚੇ ਪੜ੍ਹੇ¢ ਦੂਜੇ ਸੈਸ਼ਨ ਦੀ ਪ੍ਰਧਾਨਗੀ ਡਾ. ਵਾਹਿਦ ਨਜ਼ੀਰ, ਸਹਾਇਕ ਪ੍ਰੋਫ਼ੈਸਰ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਨਵੀਂ ਦਿੱਲੀ ਨੇ ਕੀਤੀ¢ ਦੂਜੇ ਸੈਸ਼ਨ ਦਾ ਸੰਚਾਲਨ ਡਾ. ਰਾਜਵਿੰਦਰ ਸਿੰਘ, ਪੰਜਾਬੀ ਵਿਭਾਗ ਨੇ ਕੀਤਾ¢ ਅੰਤ ਵਿੱਚ ਡਾ. ਗੁਰਸੇਵਕ ਲੰਬੀ ਨੇ 'ਧੰਨਵਾਦੀ ਸ਼ਬਦ' ਸਾਂਝੇ ਕੀਤੇ¢ ਇਸ ਮÏਕੇ ਪ੍ਰੋ. ਕਿਰਪਾਲ ਕਜ਼ਾਕ, ਡਾ. ਬਲਵਿੰਦਰ ਕÏਰ ਸਿੱਧੂ, ਡੀਨ, ਭਾਸ਼ਾਵਾਂ, ਡਾ. ਪਰਮੀਤ ਕÏਰ, ਡਾ. ਗੁਰਪ੍ਰੀਤ ਕÏਰ, ਡਾ. ਪੁਸ਼ਪਿੰਦਰ ਜੋਸ਼ੀ, ਡਾ. ਧਰਮਜੀਤ ਸਿੰਘ, ਮੁਖੀ, ਅੰਗਰੇਜ਼ੀ ਵਿਭਾਗ, ਡਾ. ਨਵਜੋਤ ਕÏਰ, ਡਾ. ਮੋਨਿਕਾ ਸਭਰਵਾਲ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਜਯੋਤੀਪੁਰੀ, ਡਾ. ਪਰਮਿੰਦਰਜੀਤ ਕÏਰ ਆਦਿ ਮÏਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ ਚਿਤਕਾਰਾ ਯੂਨੀਵਰਸਿਟੀ ਤੇ ਅਮਰੀਕਾ ਦੀ ਯੂਨੀਵਰਸਿਟੀ ਆਫ ਮੇਰੀਲੈਂਡ ਵਲੋਂ ਸੈਕਟਰ-17 ਦੇ ਪੁਨਰਵਿਕਾਸ 'ਤੇ ਵਿੰਟਰ ਸਕੂਲ ਪ੍... ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦਾ ਮਾਘੀ ਮੇਲੇ 'ਤੇ ਦਿੱਤਾ ਬਿਆਨ 'ਝੂਠ ਦਾ ਪੁਲੰਦਾ' ਅਤੇ ਮੰਦਭਾਗਾ-ਕਿ੍ਸ਼ਨ ਸਿੰਘ ਸਨੌਰ
Ad Position 24