18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮਾਨਵ ਸੇਵਾ ਉੱਤਮ ਸੇਵਾ ਨਾਭਾ ਵਲੋਂ 1 ਫਰਵਰੀ ਨੂੰ ਲਗਾਇਆ ਜਾਵੇਗਾ ਮੈਡੀਕਲ ਜਾਂਚ ਕੈਂਪ-ਵਿਕਾਸ ਮਿੱਤਲ

Ad Position 21
No active advertisement
ਅਜੀਤ ਡੈਸਕ 25-01-2026
ਨਾਭਾ, 24 ਜਨਵਰੀ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੀ ਸਮਾਜ ਸੇਵੀ ਸੰਸਥਾ ਮਾਨਵ ਸੇਵਾ ਉੱਤਮ ਸੇਵਾ ਸਟੇਟ ਐਵਾਰਡੀ ਸੰਸਥਾ ਵਲੋਂ ਲਾਇਨਜ਼ ਕਲੱਬ ਨਾਭਾ ਦੇ ਸਹਿਯੋਗ ਨਾਲ 6ਵਾਂ ਮੈਡੀਕਲ ਚੈੱਕਅਪ ਕੈਂਪ 1 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ¢ ਇਸ ਕੈਂਪ ਦੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ ਨੇ ਦੱਸਿਆ ਕਿ ਇਹ ਕੈਂਪ 1 ਫਰਵਰੀ 2026 ਦਿਨ ਐਤਵਾਰ ਨੂੰ ਸਥਾਨਕ ਸਿਨੇਮਾ ਰੋਡ ਸਥਿਤ ਲਾਇਨਜ਼ ਵਿਖੇ ਲਗਾਇਆ ਜਾਵੇਗਾ¢ ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਡਾਕਟਰ ਯਸ਼ਪਾਲ ਗੋਇਲ (ਸ਼ੁਗਰ, ਬੀ.ਪੀ. ਅਤੇ ਦਿਲ ਦੇ ਰੋਗਾਂ ਦੇ ਮਾਹਿਰ), ਡਾਕਟਰ ਸ਼ਾਰੰਗ ਗੁਪਤਾ (ਚਮੜੀ ਰੋਗਾਂ ਦੇ ਮਾਹਿਰ), ਡਾਕਟਰ ਰਜਿੰਦਰ ਪਾਲ ਸਿੰਘ (ਆਪ੍ਰੇਸ਼ਨ ਦੇ ਮਾਹਿਰ), ਡਾਕਟਰ ਮਨਜੋਤ ਸਿੰਘ (ਫਿਜ਼ੀਓਥੈਰੇਪੀ ਦੇ ਮਾਹਿਰ), ਡਾਕਟਰ ਰਿਤਿਕਾ ਗੋਇਲ (ਫਾਈਬਰੋ ਸਕੈਨ ਦੇ ਮਾਹਿਰ) ਅਪਣੀ ਪੂਰੀ ਟੀਮ ਨਾਲ ਇਸ ਕੈਂਪ ਵਿਚ ਪੰਹੁਚ ਰਹੇ ਹਨ ਜੋਂ ਮਰੀਜ਼ਾਂ ਦਾ ਮੁਫਤ ਚੈਕਅਪ ਕਰਨਗੇ¢ ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ ਜਰੂਰਤ ਦੀਆ ਦਵਾਈਆਂ ਮੁਫਤ ਦਿਤੀਆਂ ਜਾਣਗੀਆ ਅਤੇ ਲੋੜੀਂਦੇ ਟੈਸਟ ਵੀ ਮੁਫ਼ਤ ਕੀਤੇ ਜਾਣਗੇ¢
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਵਿਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਮਿਲੇਨੀਅਮ ਸਕੂਲ 'ਚ ਆਤਮ ਹੱਤਿਆ ਰੋਕਥਾਮ ਅਤੇ ਜਾਗਰੂਕਤਾ ਵਰਕਸ਼ਾਪ ਕਰਵਾਈ
Ad Position 24