ਰਾਜਪੁਰਾ, 24 ਜਨਵਰੀ (ਜੀ.ਪੀ. ਸਿੰਘ)-ਅੱਜ ਸਥਾਨਕ ਬਿਜਲੀ ਨਿਗਮ ਦੇ ਪੈਨਸ਼ਨਰਜ਼ ਦੇ ਦਫ਼ਤਰ ਵਿਖੇ ਰਤਨਾਕਰ ਬੈਂਕ ਲਿਮਟਿਡ (ਆਰ.ਬੀ.ਐੱਲ) ਵਲੋਂ ਬੈਂਕ ਮੈਨੇਜਰ ਅਜੈ ਕੁਮਾਰ ਦੀ ਦੇਖ-ਰੇਖ ਹੇਠ ਸਿਹਤ ਨਿਰੀਖਣ ਕੈਂਪ ਲਗਾਇਆ ਗਿਆ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਬੈਂਕ ਵਲੋਂ ਮਹਾਰਾਸ਼ਟਰ ਤੋਂ ਇਸ ਵਧੀਆ ਕੰਮ ਲਈ ਭੇਜੀ ਧਨਵੰਤਰੀ ਵੈਨ ਅਤੇ ਟੀਮ ਭੇਜੀ ਗਈ | ਕੈਂਪ ਦੌਰਾਨ ਮਰੀਜ਼ਾਂ ਦੇ ਸਾਰੇ ਖੂਨ ਦੇ ਟੈੱਸਟ, ਅੱਖਾਂ ਦੀ ਨਜ਼ਰ ਦੇ ਟੈੱਸਟ, ਕੈਲਸ਼ੀਅਮ, ਵਿਟਾਮਿਨ-ਏ, ਡੀ ਸਮੇਤ ਹੋਰ ਟੈੱਸਟ ਨਵੀਂ ਤਕਨੀਕ ਨਾਲ ਕੀਤੇ ਗਏ | ਕੈਂਪ ਦੌਰਾਨ ਭਾਰੀ ਬਾਰਸ਼, ਤੂਫ਼ਾਨ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਵੀ 60 ਤੋਂ ਵੱਧ ਬਿਜਲੀ ਨਿਗਮ ਦੇ ਪੱਕੇ ਮੁਲਾਜ਼ਮ ਅਤੇ ਪੈਨਸ਼ਨਰਜ਼ ਪੁੱਜੇ ਅਤੇ ਉਨ੍ਹਾਂ ਨੇ ਇਸ ਕੈਂਪ ਦਾ ਫ਼ਾਇਦਾ ਲਿਆ | ਇਸ ਦੌਰਾਨ ਬੈਂਕ ਵਲੋਂ ਅੱਖਾਂ ਦੇ ਰੋਗੀ ਲੋੜਵੰਦ ਮੁਲਾਜ਼ਮਾਂ ਨੂੰ ਮੁਫ਼ਤ ਐਨਕਾਂ ਵੀ ਦਿੱਤੀਆਂ ਗਈਆਂ | ਇਸ ਮੌਕੇ ਬਰਾਂਚ ਮੈਨੇਜਰ ਅਜੈ ਕੁਮਾਰ ਨੇ ਦੱਸਿਆ ਕਿ ਇਹ ਆਰ.ਬੀ.ਐੱਲ. ਬੈਂਕ ਲੋਕਾਂ ਦੀ ਸਿਹਤ ਅਤੇ ਲੋਕਾਂ ਨੂੰ ਤੰਦਰੁਸਤ ਬਣਾਉਣ ਲਈ ਅਜਿਹੇ ਕੈਂਪ ਲਗਵਾਉਂਦਾ ਰਹਿੰਦਾ ਹੈ | ਜਿਸ ਨਾਲ ਲੋੜਵੰਦ ਮਰੀਜ਼ ਇਸ ਦਾ ਫ਼ਾਇਦਾ ਚੁੱਕਦੇ ਰਹਿੰਦੇ ਹਨ | ਇਸ ਮੌਕੇ ਪੈਨਸ਼ਨਰਜ਼ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਰਜਿੰਦਰ ਸਿੰਘ, ਪਟਿਆਲਾ ਸਰਕਲ ਪ੍ਰਧਾਨ ਚਰਨ ਸਿੰਘ, ਜੋਗਿੰਦਰ ਸਿੰਘ ਚੱਠਾ, ਹਰਦੀਪ ਸਿੰਘ ਜੇ.ਈ., ਕੁਲਵੰਤ ਸਿੰਘ ਏ.ਜੀ.ਈ. ਸਮੇਤ ਹੋਰ ਮੁਲਾਜ਼ਮ ਮੌਜੂਦ ਸਨ |