15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸਿਹਤ ਬੀਮਾ ਕਾਰਡ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ-ਜੌੜਾਮਾਜਰਾ

Ad Position 21
No active advertisement
ਅਜੀਤ ਡੈਸਕ 21-02-2026
ਸਮਾਣਾ, 20 ਫਰਵਰੀ (ਸਾਹਿਬ ਸਿੰਘ)-ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਖੁਸ਼ੀ ਪ੍ਰਗਟ ਕੀਤੀ ਹੈ ਕਿ ਪੂਰੇ ਪੰਜਾਬ ਵਿਚ ਤੇਜ਼ ਰਫ਼ਤਾਰ ਨਾਲ 10 ਲੱਖ ਰੁਪਏ ਵਾਲੇ ਸਿਹਤ ਕਾਰਡ ਲਈ ਰਜਿਸਟ੍ਰੇਸ਼ਨ ਜਾਰੀ ਹੈ | ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਚਲਾਈ ਜਾ ਰਹੀ 'ਮੁੱਖ ਮੰਤਰੀ ਸਿਹਤ ਯੋਜਨਾ' ਅਧੀਨ ਇਹ ਇਤਿਹਾਸਕ ਉਪਰਾਲਾ ਹੈ, ਜਿਸ ਨਾਲ ਹਰ ਪੰਜਾਬੀ ਪਰਿਵਾਰ ਨੂੰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇਲਾਜ ਮਿਲੇਗਾ | ਉਨ੍ਹਾਂ ਆਖਿਆ ਕਿ ਜਨਵਰੀ 2026 ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵਲੋਂ ਸ਼ੁਰੂ ਕੀਤੀ ਸਕੀਮ ਅਧੀਨ ਸੂਬੇ ਦੇ ਲਗਭਗ 65 ਲੱਖ ਪਰਿਵਾਰਾਂ ਨੂੰ ਕਾਰਡ ਜਾਰੀ ਕੀਤੇ ਜਾਣਗੇ, ਜਿਸ ਨਾਲ ਤਿੰਨ ਕਰੋੜ ਨਾਗਰਿਕ ਲਾਭ ਲੈਣਗੇ | ਸ. ਜੌੜਾਮਾਜਰਾ ਨੇ ਸਕੀਮ 'ਤੇ ਤਸੱਲੀ ਜ਼ਾਹਿਰ ਕਰਦਿਆਂ ਕਿ ਸਕੀਮ ਦਾ ਲਾਭ ਲੈਣ ਲਈ ਕੋਈ ਆਮਦਨ ਸੀਮਾ ਨਹੀਂ ਰੱਖੀ ਗਈ, ਹਰ ਨਿਵਾਸੀ ਯੋਗ ਹੈ | ਰਜਿਸਟ੍ਰੇਸ਼ਨ ਆਸਾਨੀ ਨਾਲ ਸੁਵਿਧਾ ਕੇਂਦਰਾਂ, ਸਾਂਝ ਕੇਂਦਰਾਂ ਜਾਂ ਆਨਲਾਈਨ ਆਧਾਰ ਅਤੇ ਵੋਟਰ ਆਈਡੀ ਰਾਹੀਂ ਹੋ ਰਹੀ ਹੈ | ਬਹੁਤ ਸਾਰੇ ਮਾਮਲਿਆਂ ਵਿਚ ਐਮਰਜੈਂਸੀ ਵਿਚ 10 ਮਿੰਟਾਂ ਵਿਚ ਕਾਰਡ ਬਣ ਜਾਂਦਾ ਹੈ ਅਤੇ ਇਲਾਜ ਮੁਫ਼ਤ ਸ਼ੁਰੂ ਹੋ ਜਾਂਦਾ ਹੈ, ਜਿਵੇਂ ਦਿਲ ਦੇ ਦੌਰੇ ਜਾਂ ਬੱਚਿਆਂ ਦੇ ਮਹਿੰਗੇ ਇਲਾਜ ਵਿਚ ਅਜਿਹੀ ਲੋੜ ਪੈ ਸਕਦੀ ਹੈ | ਉਨ੍ਹਾਂ ਦਾ ਮੰਨਣਾ ਹੈ ਕਿ ਲੋਕਾਂ ਵਿਚ ਇਸ ਸਕੀਮ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਮਾਨ ਸਰਕਾਰ ਪ੍ਰਤੀ ਸਤਿਕਾਰ ਵਧ ਰਿਹਾ ਹੈ | ਵਿਧਾਇਕ ਸ. ਜੌੜਾਮਾਜਰਾ ਨੇ ਕਿਹਾ ਕਿ ਇਹ ਸਕੀਮ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਆਈਨਾ ਵਿਖਾ ਰਹੀ ਹੈ, ਜਿਨ੍ਹਾਂ ਨੇ ਲੋਕਾਂ ਨੂੰ ਵਿੱਤ ਦੇ ਬਾਹਰੋਂ ਮਹਿੰਗੇ ਇਲਾਜ ਦੇ ਖਰਚੇ ਨਾਲ ਤੰਗ ਕੀਤਾ ਸੀ | ਹੁਣ ਆਮ ਆਦਮੀ ਦੀ ਸਿਹਤ ਸੁਰੱਖਿਆ ਪਹਿਲੀ ਤਰਜ਼ੀਹ ਬਣ ਗਈ ਹੈ ਅਤੇ ਇਹ ਸਕੀਮ ਜ਼ਿੰਦਗੀਆਂ ਬਚਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 52 ਲੱਖ ਠੱਗੇ, ਪਿਉ-ਪੁੱਤਰ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ 15 ਗ੍ਰਾਮ ਹੈਰੋਇਨ ਸਮੇਤ ਦੋ ਮੋਟਰਸਾਈਕਲ ਸਵਾਰ ਗਿ੍ਫ਼ਤਾਰ
Ad Position 24