03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ 'ਚ ਹੋਣ ਵਾਲੇ ਸਮਾਗਮਾਂ ਨੂੰ ਲੈ ਕੇ ਹੋਈ ਬੈਠਕ

Ad Position 21
No active advertisement
ਅਜੀਤ ਡੈਸਕ 24-02-2026
ਪਟਿਆਲਾ, 23 ਫਰਵਰੀ (ਅ.ਸ. ਆਹਲੂਵਾਲੀਆ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਕੀਰਤਨ ਦਰਬਾਰਾ ਚੁਪਹਿਰਾ ਜਪ ਤਪ ਸਮਾਗਮ ਨੂੰ ਲੈ ਕੇ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਵੱਡੀ ਨਦੀ ਪਾਰ ਵਿਖੇ ਮੀਟਿੰਗ ਹੋਈ | ਇਹ ਸਮਾਗਮ ਪਹਿਲੀ ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਮੀਟਿੰਗ 'ਚ ਜਥੇਦਾਰ ਭਾਈ ਅਜਮੇਰ ਸਿੰਘ ਅਤੇ ਬਾਬਾ ਸਤਨਾਮ ਸਿੰਘ ਮੁੱਖ ਸੇਵਾਦਾਰ ਦੀ ਅਗਵਾਈ 'ਚ ਸਾਰੇ ਸਿੰਘਾਂ ਅਤੇ ਸੇਵਾਦਾਰਾਂ ਨੇ ਹਾਜ਼ਰੀ ਲਗਵਾਈ | ਇਸ ਮੌਕੇ ਸਮਾਗਮ ਨੂੰ ਸੁਚਾਰੂ ਢੰਗ ਨਾਲ ਸਿਰੇ ਚੜ੍ਹਾਉਣ ਸੰਬੰਧੀ ਸੇਵਾਦਾਰਾਂ ਅਤੇ ਸਿੰਘਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਬਾਬਾ ਸਤਨਾਮ ਸਿੰਘ ਨੇ ਦਸਿਆ ਕਿ ਪਹਿਲੀ ਮਾਰਚ ਦਿਨ ਐਤਵਾਰ ਨੂੰ ਜਪ ਤਪ ਸਮਾਗਮ ਸਵੇਰੇ 9.30 ਵਜੇ ਤੋਂ ਦੁਪਹਿਰ 2.30 ਵਜੇ ਤਕ ਹੋਵੇਗਾ | ਉਨ੍ਹਾਂ ਨੌਜਵਾਨਾਂ ਨੂੰ ਗੁਰੂ ਨਾਲ ਜੁੜਨ ਦੀ ਬੇਨਤੀ ਕੀਤੀ ਅਤੇ 2 ਮਾਰਚ ਨੂੰ ਹੋਣ ਵਾਲੇ ਅੰਮਿ੍ਤ ਸੰਚਾਰ ਸਵੇਰੇ 11 ਵਜੇ ਹੋਵੇਗਾ ਜਿਸ ਵਿਚ ਵੱਧ ਤੋਂ ਵੱਧ ਖੰਡੇ ਬਾਟੇ ਦਾ ਅੰਮਿ੍ਤ ਛਕ ਕੇ ਗੁਰੂ ਵਾਲੇ ਬਣਨ ਲਈ ਕਿਹਾ |
Ad Position 22
No active advertisement
ਪਿਛਲੀ ਖ਼ਬਰ ਪਾਣੀ ਸੀਵਰੇਜ ਦੇ ਬਿੱਲਾਂ ਦੀ ਦੇਰ ਨਾਲ ਪਹੁੰਚ ਨੂੰ ਲੈ ਕੇ ਖਪਤਕਾਰ ਭੰਬਲਭੂਸੇ 'ਚ ਅਗਲੀ ਖ਼ਬਰ ਪੰਜਾਬ ਪਬਲਿਕ ਸਕੂਲ ਨੇ ਮੋਟਰਸਾਈਕਲ ਰੈਲੀ ਦੀ ਕੀਤੀ ਮੇਜ਼ਬਾਨੀ
Ad Position 24