25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਕੈਂਪ 'ਚ ਵੰਡੇ ਸਹਾਇਤਾ ਉਪਕਰਣ

Ad Position 21
No active advertisement
ਅਜੀਤ ਡੈਸਕ 27-02-2026
ਭਾਦਸੋਂ, 26 ਫਰਵਰੀ (ਪ੍ਰਦੀਪ ਦੰਦਰਾਲਾ)-ਤਹਿਸੀਲ ਨਾਭਾ ਅਧੀਨ ਆਉਂਦੇ ਸਿੱਖਿਆ ਬਲਾਕ ਬਾਬਰਪੁਰ, ਭਾਦਸੋਂ-1 ਅਤੇ ਭਾਦਸੋਂ-2 ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਮੱਗਰ ਸਿੱਖਿਆ ਅਭਿਆਨ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਅੱਡਾ ਸਹੌਲੀ ਵਿਖੇ ਸਹਾਇਤਾ ਉਪਕਰਣ ਵੰਡੇ ਗਏ | ਇਸ ਕੈਂਪ 'ਚ ਤਿੰਨੋ ਬਲਾਕਾਂ ਦੇ ਕੁੱਲ 30 ਬੱਚਿਆਂ ਨੂੰ ਵੀਲ ਚੇਅਰ, ਟ੍ਰਾਈ-ਸਾਈਕਲ, ਕੰਨਾਂ ਦੀਆਂ ਮਸ਼ੀਨਾਂ, ਟੀ.ਐੱਲ.ਐੱਮ ਕਿੱਟ ਅਤੇ ਰੋਲੇਟਰ ਵੰਡੇ ਗਏ | ਇਹ ਕੈਂਪ ਐਜੂਕੇਸ਼ਨ ਡਿਪਾਰਟਮੈਂਟ ਅਤੇ ਅਲਿਮਕੋ ਕਾਨਪੁਰ ਦੇ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਸੰਪੰਨ ਕੀਤਾ ਗਿਆ | ਇਹ ਕੈਂਪ 'ਚ ਭਾਦਸੋਂ-2 ਦੇ ਬਲਾਕ ਸਿੱਖਿਆ ਅਫ਼ਸਰ ਜਗਜੀਤ ਸਿੰਘ ਨੌਹਰਾ ਅਤੇ ਬਾਬਰਪੁਰ ਬਲਾਕ ਦੇ ਸਿੱਖਿਆ ਅਫ਼ਸਰ ਮੇਜਰ ਸਿੰਘ ਵਜੀਦਪੁਰ ਤੇ ਡੀ.ਐੱਸ.ਈ. ਪੁਨੀਤ ਸ਼ਰਮਾ ਦੀ ਅਗਵਾਈ 'ਚ ਸਾਮਾਨ ਵੰਡਿਆ | ਇਸ ਮੌਕੇ ਪੁਨੀਤ ਸ਼ਰਮਾ ਨੇ ਦੱਸਿਆ ਕਿ ਸਮੱਗਰ ਸਿੱਖਿਆ ਅਭਿਆਨ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਕੀਤੇ ਜਾ ਰਹੇ ਕਾਰਜ ਬਹੁਤ ਹੀ ਪ੍ਰਸੰਸਾਯੋਗ ਹਨ ਜੋ ਕਿ ਇਨ੍ਹਾਂ ਉਪਕਰਣਾਂ ਦੁਆਰਾ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ | ਪ੍ਰੋਗਰਾਮ 'ਚ ਬੀ.ਪੀ.ਈ.ਓ. ਜਗਜੀਤ ਨੌਹਰਾ ਨੇ ਆਖਿਆ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਕੀਤੇ ਜਾ ਰਹੇ ਅਜਿਹੇ ਉਪਰਾਲੇ ਉਨ੍ਹਾਂ ਦੀ ਜ਼ਿੰਦਗੀ ਲਈ ਬਹੁਤ ਅਹਿਮੀਅਤ ਰੱਖਦੇ ਹਨ | ਪ੍ਰੋਗਰਾਮ ਦੇ ਪ੍ਰਬੰਧ ਸੀ.ਐੱਚ.ਟੀ. ਰਮਨਜੀਤ ਕੌਰ ਅੱਡਾ ਸਹੌਲੀ ਵਲੋਂ ਕੀਤੇ | ਇਸ ਕੈਂਪ 'ਚ ਬਲਾਕ ਭਾਦਸੋਂ ਦੇ ਸੀ.ਐੱਚ.ਟੀ. ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਚਹਿਲ, ਸਤਨਾਮ ਸਿੰਘ, ਬੇਅੰਤ ਸਿੰਘ ਰਹਿਲ, ਰੁਪਿੰਦਰ ਪਾਲ ਸਿੰਘ, ਜੀਵਨ ਚੰਦ, ਸਤਵੀਰ ਸਿੰਘ, ਜਸਵਿੰਦਰ ਸਿੰਘ, ਫਿਜੀਓਥਰੈਪੀਸਟ ਰੀਤ ਕਮਲ ਕੌਰ, ਆਈ.ਈ.ਆਰ.ਟੀਜ ਬਲਵੀਰ ਸਿੰਘ, ਰਾਜੀਵ ਕੁਮਾਰ, ਕਮਲ ਸ਼ਰਮਾ, ਸਰਬਜੀਤ ਸਿੰਘ ਤੇ ਸ਼ਸ਼ੀ ਬਾਲਾ ਅਤੇ ਮਾਪੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕੋਹਲੀ ਵਲੋਂ ਵਾਰਡ ਨੰਬਰ 1 ਤੋਂ ਤੀਰਥ ਯਾਤਰੀਆਂ ਦਾ ਜਥਾ ਰਵਾਨਾ ਅਗਲੀ ਖ਼ਬਰ ਸਟੇਟ ਕਾਲਜ ਦੇ ਵਿਦਿਆਰਥੀਆਂ ਵਲੋਂ ਐੱਨ.ਐੱਸ.ਐੱਸ. ਕੈਂਪ ਦੌਰਾਨ ਨਸ਼ੇ ਵਿਰੁੱਧ ਦਿੱਤਾ ਹੋਕਾ
Ad Position 24