03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਡੀ.ਸੀ. ਵਲੋਂ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ 'ਚ ਐੱਚ.ਪੀ.ਵੀ. ਟੀਕਾਕਰਨ 'ਤੇ ਜ਼ੋਰ

Ad Position 21
No active advertisement
ਅਜੀਤ ਡੈਸਕ 06-03-2026
ਪਟਿਆਲਾ, 5 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪਿਛਲੇ ਮਹੀਨੇ ਜਾਰੀ ਕੀਤੀਆਂ ਹਦਾਇਤਾਂ ਤੇ ਸਿਹਤ ਵਿਭਾਗ ਵਲੋਂ ਕੀਤੀ ਗਈ ਕਾਰਵਾਈ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਵਿਭਾਗ ਹਰੇਕ ਕੰਮ ਨੂੰ ਸਮਾਂਬੱਧ ਕਰਨ ਤਾਂ ਜੋ ਕੰਮ ਦੇ ਬਿਹਤਰ ਨਤੀਜੇ ਸਾਹਮਣੇ ਆ ਸਕਣ¢ ਇਸ ਮÏਕੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕÏਰ ਸੇਖੋਂ ਵੀ ਮÏਜੂਦ ਸਨ¢ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਹਿਊਮਨ ਪੇਪਿਲੋਮਾ ਵਾਇਰਸ ਐੱਚ.ਪੀ.ਵੀ. ਟੀਕਾਕਰਨ ਮੁਹਿੰਮ ਦੀ ਸਮੀਖਿਆ ਕੀਤੀ¢ ਡੀ.ਸੀ. ਨੇ ਸਮੂਹ ਡੀ.ਈ.ਓਜ਼ ਨੂੰ ਹਦਾਇਤ ਕੀਤੀ ਕਿ ਉਹ ਸਕੂਲਾਂ ਵਿਚ ਇਸ ਸੰਬੰਧੀ ਜਾਣਕਾਰੀ ਬੱਚਿਆਂ ਦੇ ਮਾਤਾ ਪਿਤਾ ਨਾਲ ਜਰੂਰ ਸਾਂਝੀ ਕਰਨ ਅਤੇ ਬੱਚਿਆਂ ਨੂੰ ਪ੍ਰੋਤਸਾਹਿਤ ਕਰਨ¢ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿਚ ਵਾਟਰ ਸੈਂਪਲਿੰਗ ਦੀ ਵੀ ਗੰਭੀਰਤਾ ਨਾਲ ਚਰਚਾ ਕੀਤੀ¢ ਉਨ੍ਹਾਂ ਕਿਹਾ ਕਿ ਪੀਣ ਦੇ ਪਾਣੀ ਦੀ ਗੁਣਵੱਤਾ ਜਾਂਚਣ ਲਈ ਨਿਯਮਤ ਤÏਰ 'ਤੇ ਵਾਟਰ ਸੈਂਪਲ ਇਕੱਠੇ ਕਰਕੇ ਲੈਬ 'ਚ ਭੇਜੇ ਜਾਣੇ ਚਾਹੀਦੇ ਹਨ¢ ਇਸ ਨਾਲ ਪਾਣੀ ਵਿੱਚ ਮÏਜੂਦ ਬੈਕਟੀਰੀਆਂ ਦਾ ਪਤਾ ਲੱਗ ਸਕਦਾ ਹੈ¢ ਉਨ੍ਹਾਂ ਕਲੋਰੀਨ ਦੀ ਸਹੀ ਮਾਤਰਾ ਵਿਚ ਇਸਤੇਮਾਲ ਤੇ ਵੀ ਜ਼ੋਰ ਦਿੱਤਾ¢ ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਕਲੋਰੀਨ ਦੇ ਪੀਣ ਵਾਲੇ ਪਾਣੀ ਵਿਚ ਲਾਗੂ ਕਰਨ ਦੀ ਕਾਰਵਾਈ ਨੂੰ ਤੇਜ ਕੀਤਾ ਜਾਵੇ ਤਾਂ ਡੇਂਗੂ ਵਰਗੀ ਬਿਮਾਰੀਆਂ ਤੋਂ ਬਚਿਆ ਜਾ ਸਕੇ¢ ਉਨ੍ਹਾਂ ਵਾਟਰ ਸਪਲਾਈ ਸੈਨੀਟੇਸ਼ਨ ਅਤੇ ਸੀਵਰੇਜ ਬੋਰਡ ਨੂੰ ਸਾਫ਼ ਸੁਥਰੇ ਪਾਣੀ ਸਪਲਾਈ ਅਤੇ ਸੀਵਰੇਜ ਪ੍ਰਣਾਲੀ ਦੀ ਸੰਭਾਲ ਲਈ ਖਾਸ ਹਦਾਇਤਾਂ ਦਿੱਤੀਆਂ¢ ਡਿਪਟੀ ਕਮਿਸ਼ਨਰ ਨੇ ਡਾੱਗ ਬਾਈਟਸ, ਡੇਂਗੂ ਰੋਕਥਾਮ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਤਵ ਅਭਿਆਨ, ਆਸ਼ਾ ਵਰਕਰਾਂ, ਸੁਮਨ ਯੋਜਨਾ, ਪਰਿਵਾਰ ਨਿਯੋਜਨ, ਰੀ-ਪ੍ਰੋਡਿਕਟਿਵ ਚਾਈਲਡ ਹੈਲਥ, ਅੰਡਰ ਬੇਟੀ ਬਚਾਓ, ਬੇਟੀ ਪੜਾਓ, ਮੈਟਰਨਲ ਡੈਥ ਸਰਵਾਈਵਲ ਰੀਵਿਊ, ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ਼ ਬਲਾਈਾਡਨੈਸ, ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਯੋਜਨਾਂ, ਆਮ ਆਦਮੀ ਕਲੀਨਿਕ, ਛੋਟੇ ਬੱਚਿਆਂ ਅਤੇ ਗਰਭਵਤੀ ਅÏਰਤਾਂ ਦਾ ਟੀਕਾਕਰਨ, ਤੰਬਾਕੂ ਕੰਟਰੋਲ ਪ੍ਰੋਗਰਾਮ, ਨੈਸ਼ਨਲ ਟੀਬੀ ਐਲੀਮਿਨੇਸ਼ਨ ਪ੍ਰੋਗਰਾਮ, ਜਨ ਅÏਸ਼ਧੀ ਸਟੋਰ, ਨੈਸ਼ਨਲ ਮੈਂਟਲ ਹੈਲਥ ਪ੍ਰੋਗਰਾਮ, ਡੀ-ਐਡੀਕਸ਼ਨ ਸੈਂਟਰ, ਰੀ-ਹੈਬੀਲੀਟੇਸ਼ਨ ਸੈਂਟਰ, ਓਟ ਕਲੀਨਿਕ, ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਤੇ ਆਦਿ ਸਕੀਮਾਂ ਦੀ ਸਮੀਖਿਆ ਕੀਤੀ ਅਤੇ ਇਨ੍ਹਾਂ ਸਕੀਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਨਿਰਦੇਸ਼ ਦਿੱਤੇ¢ ਮੀਟਿੰਗ ਵਿਚ ਸਮੂਹ ਐਸ.ਐਮ.ਓਜ਼, ਈ.ਓਜ਼, ਨਗਰ ਨਿਗਮ ਵਿਭਾਗ ਦੇ ਅਧਿਕਾਰੀ, ਵਾਟਰ ਸਪਲਾਈ ਦੇ ਅਧਿਕਾਰੀ, ਸਿਖਿਆ ਵਿਭਾਗ, ਪੰਚਾਇਤ ਵਿਭਾਗ ਦੇ ਅਧਿਕਾਰੀਆਂ ਜਿਲ੍ਹਾ ਟੀਕਾਕਰਨ ਅਫਸਰ ਕੁਸ਼ਲਦੀਪ ਕÏਰ ਅਤੇ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮÏਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ ਸੰਵਿਧਾਨ ਦੀ 85ਵੀਂ ਸੋਧ ਤੁਰੰਤ ਲਾਗੂ ਕੀਤੀ ਜਾਵੇ : ਅਵਤਾਰ ਸਿੰਘ ਕੈਂਥ ਅਗਲੀ ਖ਼ਬਰ ਨਾਭਾ ਵਿਖੇ ਸ੍ਰੀ ਬ੍ਰਹਮ ਨਿਵਾਸ ਦਾ ਰੱਖਿਆ ਨੀਂਹ ਪੱਥਰ
Ad Position 24