ਪਟਿਆਲਾ, 5 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ੍ਰੇਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਪੀਐਸਪੀਸੀਐਲ/ ਪੀਐਸਟੀਸੀਐਲ ਪੰਜਾਬ ਵਲੋਂ ਮੁੱਖ ਦਫਤਰ, ਪਾਵਰਕਾਮ, ਪਟਿਆਲਾ ਵਿਖੇ ਮੀਟਿੰਗ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੱਥੇਬੰਦੀ ਦੇ ਸੂਬਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਕੈਂਥ, ਸੀਨੀਅਰ ਆਗੂਆਂ ਇੰਜ: ਪਵਿੱਤਰ ਸਿੰਘ ਨੌਲੱਖਾ, ਇੰਜ: ਵਰਿੰਦਰ ਸਿੰਘ, ਨਰਿੰਦਰ ਸਿੰਘ ਕਲਸੀ, ਗੁਰਵਿੰਦਰ ਸਿੰਘ ਗੁਰੂ, ਅਮਰਜੀਤ ਸਿੰਘ ਬਾਗੀ, ਹਰਜੀਤ ਸਿੰਘ, ਅਨਿੱਲ ਕੁਮਾਰ ਵਲੋਂ ਦੱਸਿਆ ਗਿਆ ਕਿ 85ਵੀ ਸੋਧ ਲਾਗੂ ਕਰਨ, 10.10.14 ਦਾ ਗੈਰਸੰਵਿਧਾਨਿਕ ਪੱਤਰ ਰੱਦ ਕਰਨ, ਆਬਾਦੀ ਦੇ ਅਧਾਰ ਤੇ ਰਾਖਵਾਂਕਰਨ ਲਾਗੂ ਕਰਨ, ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਬੈਕਲਾਗ ਪੂਰਾ ਕਰਨ ਆਦਿ ਕਈ ਮੁੱਦਿਆਂ ਤੇ ਜੱਥੇਬੰਦੀ ਵੱਲੋ ਪੰਜਾਬ ਦੇ ਮੰਤਰੀਆਂ ਸਮੇਤ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ ਸਨ ਪਰੰਤੂ ਅਜੇ ਤੱਕ ਨਾ ਤਾਂ ਮੁੱਖ ਮੰਤਰੀ ਜੱਥੇਬੰਦੀ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ ਅਤੇ ਨਾ ਹੀ ਇਨ੍ਹਾਂ ਮੰਗਾਂ ਨੂੰ ਪੂਰਾ ਕੀਤਾ ਗਿਆ ਹੈ, ਸ੍ਰੀ ਕੈਂਥ ਵਲੋਂ ਯਾਦ ਕਰਾਇਆ ਗਿਆ ਕਿ ਉਹ ਵੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੰਵਿਧਾਨ ਸਦਕਾ ਇਨ੍ਹਾਂ ਅਹੁਦਿਆਂ ਦਾ ਅਨੰਦ ਮਾਣ ਰਹੇ ਹਨ ਪਰੰਤੂ ਸਮਾਜ ਪ੍ਰਤੀ ਜਿੰਮੇਵਾਰੀਆਂ ਨਿਭਾਉਣ ਵਿਚ ਪੂਰੀ ਤਰਾਂ ਨਾਲ ਅਸਮਰੱਥ ਰਹੇ ਹਨ | ਅਵਤਾਰ ਸਿੰਘ ਕੈਂਥ ਵਲੋਂ ਪੰਜਾਬ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਪਿਛਲੇ ਲੰਬੇ ਸਮੇ ਤੋ ਦੋਵੇ ਬਿਜਲੀ ਨਿਗਮ ਕਾਰਪੋਰੇਸ਼ਨਾਂ ਵਿਚ ਕਿਸੇ ਵੀ ਅਨੁਸੂਚਿਤ ਜਾਤੀ ਵਰਗ ਦੇ ਡਾਇਰੈਕਟਰ ਨੂੰ ਤਾਇਨਾਤ ਨਾ ਕਰਨਾ ਬਹੁਤ ਮੰਦਭਾਗਾ ਹੈ, ਅਤੇ ਸਰਕਾਰ ਨੂੰ ਡਾਇਰੈਕਟਰ ਦੀਆਂ ਖਾਲੀ ਪਈਆਂ ਪੋਸਟਾਂ ਤੇ ਅਨੁਸੂਚਿਤ ਜਾਤੀ ਵਰਗ ਦੇ ਅਧਿਕਾਰੀ ਦੀ ਤਾਇਨਾਤੀ ਦੀ ਮੰਗ ਕੀਤੀ ਗਈ | ਹੋਰਨਾਂ ਤੋ ਇਲਾਵਾ ਅਨਿੱਲ ਕੁਮਾਰ ਨਿਸ਼ਾਦ, ਰਮੇਸ਼ ਕੁਮਾਰ, ਮਨਦੀਪ ਕੈਂਥ, ਸੀਮਾ ਰਾਣੀ, ਕਿਰਨਜੀਤ ਕੌਰ, ਰਾਕੇਸ਼ ਕੁਮਾਰ, ਰਾਜ ਕੁਮਾਰ, ਸ਼ੈਲੀ, ਮਨਪੀ੍ਰਤ ਸਿੰਘ, ਰਾਹੁਲ ਕੁਮਾਰ, ਮੁਹੰਮਦ ਸਲੀਮ, ਜਗਤਾਰ ਸਿੰਘ, ਮਨਜੀਤ ਸਿੰਘ, ਉਜਵਨ ਸੌਦਾ, ਅਮਰੀਕ ਸਿੰਘ, ਸੁਰਿੰਦਰਪਾਲ, ਮਦਨ ਲਾਲ ਆਦਿ ਵਲੋਂ ਸ਼ਮੂਲੀਅਤ ਕੀਤੀ ਗਈ |