03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਰਨਾਲਾ ਰੈਲੀ ਲਈ ਨਾਭੇ ਤੋਂ ਰਵਾਨਾ ਹੋਵੇਗਾ ਕਿਸਾਨਾਂ ਦਾ ਵੱਡਾ ਕਾਫ਼ਲਾ-ਭਾਕਿਯੂ ਰਾਜੇਵਾਲ

Ad Position 21
No active advertisement
ਅਜੀਤ ਡੈਸਕ 06-03-2026
ਨਾਭਾ, 5 ਮਾਰਚ (ਜਗਨਾਰ ਸਿੰਘ ਦੁਲੱਦੀ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਨਾਭਾ ਦੀ ਇਕੱਤਰਤਾ ਸਥਾਨਕ ਨਵੀਂ ਅਨਾਜ ਮੰਡੀ ਸਥਿਤ ਗੁਰਦੁਆਰਾ ਭਗਤ ਧੰਨਾ 'ਚ ਬਲਾਕ ਪ੍ਰਧਾਨ ਅੱਛਰ ਸਿੰਘ ਭੋਜੋਮਾਜਰੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਆਗੂ ਅਵਤਾਰ ਸਿੰਘ ਕੈਦੂਪੁਰ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਅਮਰੀਕਾ ਦੇ ਭਾਰਤ ਨਾਲ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਦੇ ਵਿਰੋਧ 'ਚ 10 ਮਾਰਚ ਨੂੰ ਰੱਖੀ ਗਈ ਬਰਨਾਲਾ ਰੈਲੀ 'ਚ ਸ਼ਾਮਿਲ ਹੋਣ ਲਈ ਨਾਭਾ ਹਲਕੇ ਤੋਂ ਕਿਸਾਨਾਂ ਦਾ ਵੱਡਾ ਕਾਫ਼ਲਾ ਰਵਾਨਾ ਹੋਵੇਗਾ | ਸੂਬਾ ਸਕੱਤਰ ਘੁੰਮਣ ਸਿੰਘ ਰਾਜਗੜ੍ਹ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਟਰੰਪ ਦੀ ਤਾਨਾਸ਼ਾਹੀ ਅੱਗੇ ਗੋਡਿਆਂ ਭਾਰ ਹੋ ਗਈ ਹੈ | ਉਨ੍ਹਾਂ ਕਿਹਾ ਕਿ ਜੇਕਰ ਇਹ ਸਮਝੌਤਾ ਸਿਰੇ ਚੜ੍ਹ ਜਾਂਦਾ ਹੈ ਤਾਂ ਕਿਸਾਨਾਂ ਦੀ ਤਬਾਹੀ ਤੈਅ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਇਹ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਐੱਸ.ਕੇ.ਐਮ. ਇਸ ਦਾ ਤਿੱਖਾ ਵਿਰੋਧ ਕਰੇਗਾ | ਹਰਦੀਪ ਸਿੰਘ ਘਨੁੰੜਕੀ ਨੇ ਕਿਹਾ ਕਿ 17 ਮਾਰਚ ਨੂੰ ਪੰਜਾਬ ਦੇ ਖ਼ਤਮ ਹੋ ਰਹੇ ਅਤੇ ਪ੍ਰਦੂਸ਼ਿਤ ਕੀਤੇ ਜਾ ਰਹੇ ਪਾਣੀ ਦੇ ਸੰਬੰਧ 'ਚ ਜਥੇਬੰਦੀ ਵਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਸੈਮੀਨਾਰ ਕੀਤਾ ਜਾ ਰਿਹਾ ਹੈ ਜਿੱਥੇ ਪਾਣੀਆਂ ਦੇ ਮਾਹਿਰ ਵਰਕਰਾਂ ਨੂੰ ਪਾਣੀਆਂ ਦੀ ਹੋ ਰਹੀ ਬਰਬਾਦੀ ਬਾਰੇ ਜਾਗਰੂਕ ਕਰਨਗੇ ਤਾਂ ਜੋ ਇਹ ਵਰਕਰ ਪਿੰਡਾਂ 'ਚ ਜਾ ਕੇ ਆਮ ਲੋਕਾਂ ਨੂੰ ਲਾਮਬੰਦ ਕਰ ਸਕਣ | ਅੱਜ ਹੋਈ ਮੀਟਿੰਗ ਨੂੰ ਪਰਵਿੰਦਰ ਸਿੰਘ ਬਨੇਰਾ, ਗੁਰਮੇਲ ਸਿੰਘ ਪੂਣੀਵਾਲ, ਲਾਭ ਸਿੰਘ ਦਿੱਤੂਪੁਰ, ਹਰਿੰਦਰਜੀਤ ਸਿੰਘ ਲੁਬਾਣਾ, ਦਿਦਾਰ ਸਿੰਘ ਥੂਹੀ, ਗੁਰਮੀਤ ਸਿੰਘ ਕੋਟ ਅਤੇ ਧਰਮਪਾਲ ਸਿੰਘ ਬਨੇਰਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਜੇਸ਼ਵਰੀ ਸੇਵਾ ਦਲ ਅਤੇ ਸ੍ਰੀ ਮਹਾਂ ਪੰਜਾਬ ਸੇਵਾ ਸੰਘ ਵਲੋਂ ਅਪਾਹਜ ਆਸ਼ਰਮ 'ਚ ਮਨਾਈ ਹੋਲੀ ਅਗਲੀ ਖ਼ਬਰ ਸੰਵਿਧਾਨ ਦੀ 85ਵੀਂ ਸੋਧ ਤੁਰੰਤ ਲਾਗੂ ਕੀਤੀ ਜਾਵੇ : ਅਵਤਾਰ ਸਿੰਘ ਕੈਂਥ
Ad Position 24