03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸ੍ਰੀ ਰਾਜੇਸ਼ਵਰੀ ਸੇਵਾ ਦਲ ਅਤੇ ਸ੍ਰੀ ਮਹਾਂ ਪੰਜਾਬ ਸੇਵਾ ਸੰਘ ਵਲੋਂ ਅਪਾਹਜ ਆਸ਼ਰਮ 'ਚ ਮਨਾਈ ਹੋਲੀ

Ad Position 21
No active advertisement
ਅਜੀਤ ਡੈਸਕ 06-03-2026
ਪਟਿਆਲਾ, 5 ਮਾਰਚ (ਅ.ਸ. ਆਹਲੂਵਾਲੀਆ)-ਸਮਾਜ ਸੇਵੀ ਸੰਸਥਾਵਾਂ ਸ੍ਰੀ ਰਾਜੇਸ਼ਵਰੀ ਸੇਵਾ ਦਲ ਪਟਿਆਲਾ ਅਤੇ ਸ੍ਰੀ ਮਹਾ ਪੰਜਾਬ ਸੇਵਾ ਸੰਘ ਪਟਿਆਲਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਹ ਪ੍ਰੋਗਰਾਮ ਰਾਜਪੁਰਾ ਰੋਡ 'ਤੇ ਸਥਿਤ ਦਸੌਂਧੀ ਰਾਮ ਵੀਰ ਜੀ ਅਪਾਹਜ ਆਸ਼ਰਮ ਵਿਖੇ ਕਰਵਾਇਆ ਗਿਆ, ਜਿੱਥੇ ਸੰਸਥਾ ਦੇ ਮੈਂਬਰਾਂ ਨੇ ਆਸ਼ਰਮ ਦੇ ਨਿਵਾਸੀਆਂ ਨਾਲ ਰੰਗਾਂ ਦੀ ਖ਼ੁਸ਼ੀ ਸਾਂਝੀ ਕੀਤੀ | ਇਸ ਖੁਸ਼ੀ ਦੇ ਮੌਕੇ 'ਤੇ ਮੇਅਰ ਕੁੰਦਨ ਗੋਗੀਆ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੇਅਰ ਨੇ ਆਸ਼ਰਮ ਵਿਚ ਰਹਿ ਰਹੇ ਲੋਕਾਂ ਨਾਲ ਹੋਲੀ ਖੇਡੀ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ | ਉਨ੍ਹਾਂ ਸੰਸਥਾਵਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸਲੀ ਤਿਉਹਾਰ ਉਹੀ ਹੈ ਜੋ ਲੋੜਵੰਦਾਂ ਦੇ ਚਿਹਰਿਆਂ 'ਤੇ ਮੁਸਕਾਨ ਲੈ ਕੇ ਆਵੇ | ਮੇਅਰ ਕੁੰਦਨ ਗੋਗੀਆ ਨੇ ਹੋਰ ਕਿਹਾ ਕਿ ਤਿਉਹਾਰਾਂ ਦੀ ਅਸਲੀ ਖ਼ੁਸ਼ੀ ਸਾਂਝੀਵਾਲਤਾ ਵਿਚ ਹੀ ਹੈ | ਉਨ੍ਹਾਂ ਕਿਹਾ ਕਿ ਇਸ ਆਸ਼ਰਮ ਵਿਚ ਆ ਕੇ ਜੋ ਸਕੂਨ ਮਿਲਿਆ ਹੈ, ਉਹ ਬਿਆਨ ਨਹੀਂ ਕੀਤਾ ਜਾ ਸਕਦਾ | ਸਮਾਜ ਦੇ ਲੋੜਵੰਦ ਅਤੇ ਅਪਾਹਜ ਵੀਰਾਂ-ਭੈਣਾਂ ਨਾਲ ਹੋਲੀ ਮਨਾਉਣਾ ਸਾਨੂੰ ਇਨਸਾਨੀਅਤ ਦੀ ਸੇਵਾ ਦਾ ਸਬਕ ਦਿੰਦਾ ਹੈ | ਮੇਅਰ ਨੇ ਅੱਗੇ ਕਿਹਾ ਕਿ ਸ੍ਰੀ ਰਾਜੇਸ਼ਵਰੀ ਸੇਵਾ ਦਲ ਅਤੇ ਮਹਾਂ ਪੰਜਾਬ ਸੇਵਾ ਸੰਘ ਵਰਗੀਆਂ ਸੰਸਥਾਵਾਂ ਪਟਿਆਲਾ ਦੀ ਸ਼ਾਨ ਹਨ, ਜੋ ਹਰ ਖ਼ੁਸ਼ੀ ਦੇ ਮੌਕੇ 'ਤੇ ਅਜਿਹੇ ਨੇਕ ਕਾਰਜ ਕਰਦੀਆਂ ਹਨ | ਉਨ੍ਹਾਂ ਭਰੋਸਾ ਦਿਵਾਇਆ ਕਿ ਨਗਰ ਨਿਗਮ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਹਰ ਕਾਰਜ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਤਾਂ ਜੋ ਸ਼ਹਿਰ ਦੇ ਹਰ ਵਰਗ ਤੱਕ ਖ਼ੁਸ਼ੀਆਂ ਪਹੁੰਚਾਈਆਂ ਜਾ ਸਕਣ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਹਰ ਔਰਤ ਨੂੰ 4 ਸਾਲਾਂ ਦਾ ਬਕਾਇਆ ਦੇਵੇ ਸਰਕਾਰ - ਪਰਮਿੰਦਰ ਕੌਰ ਝਿੰਜਰ ਅਗਲੀ ਖ਼ਬਰ ਬਰਨਾਲਾ ਰੈਲੀ ਲਈ ਨਾਭੇ ਤੋਂ ਰਵਾਨਾ ਹੋਵੇਗਾ ਕਿਸਾਨਾਂ ਦਾ ਵੱਡਾ ਕਾਫ਼ਲਾ-ਭਾਕਿਯੂ ਰਾਜੇਵਾਲ
Ad Position 24