03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੰਜਾਬ ਦੀ ਹਰ ਔਰਤ ਨੂੰ 4 ਸਾਲਾਂ ਦਾ ਬਕਾਇਆ ਦੇਵੇ ਸਰਕਾਰ - ਪਰਮਿੰਦਰ ਕੌਰ ਝਿੰਜਰ

Ad Position 21
No active advertisement
ਅਜੀਤ ਡੈਸਕ 06-03-2026
ਘਨੌਰ, 5 ਮਾਰਚ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਦੇ ਇੰਚਾਰਜ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਪਰਮਿੰਦਰ ਕੌਰ ਝਿੰਜਰ ਵਲੋਂ ਚਲਾਏ ਜਾ ਰਹੇ 'ਜਨ ਸੰਪਰਕ ਅਭਿਆਨ' ਤਹਿਤ ਹਲਕੇ ਦੇ ਪਿੰਡਾਂ ਵਿਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਇਸ ਮੁਹਿੰਮ ਦੌਰਾਨ ਉਨ੍ਹਾਂ ਵਲੋਂ ਘਰ-ਘਰ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ-ਪੱਖੀ ਨੀਤੀਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ | ਬੀਬੀ ਪਰਮਿੰਦਰ ਕੌਰ ਝਿੰਜਰ ਨੇ ਅੱਜ ਪਿੰਡ ਲੱਖੋ ਮਾਜਰਾ, ਘੁਮਾਣਾ, ਸ਼ਾਹਪੁਰ ਅਫ਼ਗਾਨਾ, ਨਰੜੂ, ਚਪੜ, ਗੰਡਾ ਖੇੜੀ, ਭੋਗਲਾ ਅਤੇ ਖਾਨਪੁਰ ਵਿਖੇ ਮਹਿਲਾਵਾਂ ਨਾਲ ਵਿਸ਼ੇਸ਼ ਬੈਠਕਾਂ ਕੀਤੀਆਂ | ਇਸ ਦੌਰਾਨ ਔਰਤਾਂ ਨੇ ਸਰਕਾਰ ਪ੍ਰਤੀ ਆਪਣਾ ਤਿੱਖਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਚੋਣਾਂ ਵੇਲੇ ਕੀਤੇ ਵਾਅਦੇ ਅਜੇ ਤੱਕ ਵਫ਼ਾ ਨਹੀਂ ਹੋਏ | ਬੀਬੀ ਝਿੰਜਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਹਰ ਔਰਤ ਨੂੰ 1000 ਰੁਪਏ ਮਹੀਨਾ ਦੇਣ ਦੀ ਗਰੰਟੀ ਦਿੱਤੀ ਸੀ | ਸਾਢੇ ਚਾਰ ਸਾਲ ਬੀਤ ਜਾਣ ਮਗਰੋਂ ਵੀ ਇਹ ਪੈਸੇ ਨਾ ਮਿਲਣਾ ਪੰਜਾਬ ਦੀਆਂ ਔਰਤਾਂ ਨਾਲ ਵੱਡਾ ਧੋਖਾ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪਿਛਲੇ 48 ਮਹੀਨਿਆਂ ਦਾ ਬਣਦਾ 48,000 ਰੁਪਏ ਬਕਾਇਆ ਤੁਰੰਤ ਜਾਰੀ ਕਰੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਔਰਤਾਂ ਦੇ ਮਾਣ-ਸਨਮਾਨ ਅਤੇ ਹੱਕਾਂ ਲਈ ਹਮੇਸ਼ਾ ਵਚਨਬੱਧ ਹੈ | ਜੇਕਰ ਸਰਕਾਰ ਨੇ ਤੁਰੰਤ ਬਕਾਇਆ ਰਾਸ਼ੀ ਜਾਰੀ ਨਾ ਕੀਤੀ, ਤਾਂ ਪੰਜਾਬ ਦੀਆਂ ਸੁਚੇਤ ਔਰਤਾਂ ਆਉਣ ਵਾਲੀਆਂ ਚੋਣਾਂ ਵਿਚ ਵੋਟ ਦੀ ਚੋਟ ਨਾਲ ਮੂੰਹ-ਤੋੜ ਜਵਾਬ ਦੇਣਗੀਆਂ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਹੋਈ ਇਕੱਤਰਤਾ ਅਗਲੀ ਖ਼ਬਰ ਸ੍ਰੀ ਰਾਜੇਸ਼ਵਰੀ ਸੇਵਾ ਦਲ ਅਤੇ ਸ੍ਰੀ ਮਹਾਂ ਪੰਜਾਬ ਸੇਵਾ ਸੰਘ ਵਲੋਂ ਅਪਾਹਜ ਆਸ਼ਰਮ 'ਚ ਮਨਾਈ ਹੋਲੀ
Ad Position 24