03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਹੋਈ ਇਕੱਤਰਤਾ

Ad Position 21
No active advertisement
ਅਜੀਤ ਡੈਸਕ 06-03-2026
ਨਾਭਾ, 5 ਮਾਰਚ (ਜਗਨਾਰ ਸਿੰਘ ਦੁਲੱਦੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਬਲਾਕ ਨਾਭਾ ਦੀ ਇਕੱਤਰਤਾ ਬਲਾਕ ਆਗੂ ਚਮਕੌਰ ਸਿੰਘ ਘਨੁੰੜਕੀ ਦੀ ਅਗਵਾਈ ਵਿਚ ਸਥਾਨਕ ਗੁਰਦੁਆਰਾ ਭਗਤ ਧੰਨਾ ਜੀ ਵਿਖੇ ਜ਼ਿਲ੍ਹਾ ਆਗੂ ਅਤੇ ਬਲਾਕ ਕਮੇਟੀ ਦੇ ਆਗੂਆਂ ਦੀ ਹਾਜ਼ਰੀ ਵਿੱਚ ਹੋਈ¢ ਇਕੱਤਰਤਾ ਦÏਰਾਨ ਜਿਲਾ ਆਗੂ ਪਰਵਿੰਦਰ ਸਿੰਘ ਬਾਬਰਪੁਰ ਨੇ ਕਿਹਾ ਕਿ 14 ਮਾਰਚ ਨੂੰ ਕੇਂਦਰੀ ਗਹਿ ਮੰਤਰੀ ਅਮਿਤ ਸ਼ਾਹ ਦੇ ਮੋਗਾ ਰੈਲੀ ਵਿਖੇ ਪਹੁੰਚਣ ਮÏਕੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤਹਿਤ ਕਿਸਾਨਾਂ ਉੱਪਰ ਜਬਰ ਕਰਕੇ ਮੋਰਚੇ ਦੇ ਹੋਏ ਨੁਕਸਾਨ ਦੇ ਸੰਬੰਧ ਵਿਚ ਪੂਰੇ ਪੰਜਾਬ ਵਿਚ ਜ਼ਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਪੁੱਤਲੇ ਫੂਕੇ ਜਾਣਗੇ¢ ਉਨ੍ਹਾਂ ਕਿਹਾ ਕਿ 19 ਮਾਰਚ ਨੂੰ ਕਿਸਾਨ ਮਜ਼ਦੂਰ ਮੋਰਚਾ ਵਲੋਂ ਪਹਿਲਾ ਪੱਕਾ ਮੋਰਚਾ ਡੀ.ਸੀ. ਦਫ਼ਤਰ ਅੰਮਿ੍ਹਤਸਰ ਵਿੱਖੇ ਖੋਲਿ੍ਹਆ ਜਾਵਗੇ ਅਤੇ ਆਉਣ ਵਾਲੇ ਸਮੇਂ ਵਿਚ ਪੂਰੇ ਪੰਜਾਬ ਵਿੱਚ ਮੋਰਚੇ ਖੋਲੇ ਜਾਣਗੇ¢ ਉਨ੍ਹਾਂ ਜਿਉਂਦ ਪਿੰਡ ਵਿੱਚ ਸਰਕਾਰ ਦੀ ਸ਼ਹਿ ਤੇ ਪ੍ਹਸਾਸਨ ਵਲੋਂ ਕੀਤੇ ਜਬਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਕਿਸਾਨ ਲਹਿਰ ਨੂੰ ਦਬਾਉਣ ਦੇ ਮੰਤਵ ਨਾਲ ਜਬਰ ਕੀਤਾ ਗਿਆ ਜਿਸ ਨੂੰ ਕਿਸਾਨ ਕਦੇ ਵੀ ਸਹਿਣ ਨਹੀਂ ਕਰਨਗੇ ¢ ਅੱਜ ਹੋਈ ਇਕੱਤਰਤਾ ਵਿਚ ਬਲਾਕ ਆਗੂ ਜਰਨੈਲ ਸਿੰਘ ਤੁੰਗਾ, ਰਣਜੀਤ ਸਿੰਘ ਬÏੜਾ ਕਲਾਂ, ਪਿ੍ੰਸਵੀਰ ਸਿੰਘ ਟੋਡਰਵਾਲ, ਵਿਸਕੀ ਕਕਰਾਲਾ, ਸੁਰਜੀਤ ਬੀਨਾਹੇੜੀ, ਜਸਮੇਲ ਤੁੰਗਾ, ਕੁਲਦੀਪ ਗੁਜਰਹੇੜੀ, ਯਾਦਵਿੰਦਰ ਕਕਰਾਲਾ, ਜਗਤਾਰ ਸਿੰਘ ਕੱਲੇਮਾਜਰਾ, ਭਰਪੂਰ ਸਿੰਘ ਕਲਾਰਾ, ਕਿੰਦੀ ਕਕਰਾਲਾ, ਚਰਨੀ ਬÏੜਾ ਆਦਿ ਕਿਸਾਨ ਹਾਜ਼ਰ ਰਹੇ¢
Ad Position 22
No active advertisement
ਪਿਛਲੀ ਖ਼ਬਰ 7 ਤੋਂ 9 ਮਾਰਚ ਤੱਕ ਐਨ.ਐਸ.ਐਨ.ਆਈ.ਐਸ., ਪਟਿਆਲਾ ਵਿਖੇ ਹੋਵੇਗਾ ਫਿਟ ਇੰਡੀਆ ਕਾਰਨੀਵਲ ਅਗਲੀ ਖ਼ਬਰ ਪੰਜਾਬ ਦੀ ਹਰ ਔਰਤ ਨੂੰ 4 ਸਾਲਾਂ ਦਾ ਬਕਾਇਆ ਦੇਵੇ ਸਰਕਾਰ - ਪਰਮਿੰਦਰ ਕੌਰ ਝਿੰਜਰ
Ad Position 24