25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪਿੰਡ ਕੌਲ 'ਚ ਕਰਵਾਇਆ ਧਾਰਮਿਕ ਸਮਾਗਮ <br/>

Ad Position 21
No active advertisement
ਅਜੀਤ ਡੈਸਕ 07-03-2026
ਨਾਭਾ, 6 ਮਾਰਚ (ਕਰਮਜੀਤ ਸਿੰਘ)-ਨੇੜਲੇ ਪਿੰਡ ਕੌਲ ਵਿਖੇ ਪਿੰਡ ਦੀ ਚੜ੍ਹਦੀਕਲਾ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਿੱਖ ਪ੍ਰਚਾਰਕ ਬਾਬਾ ਕਸ਼ਮੀਰ ਸਿੰਘ ਵਲੋਂ ਧਾਰਮਿਕ ਦੀਵਾਨ ਸਜਾਏ ਗਏ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਸੰਗਤਾਂ ਨੂੰ ਗੁਰੂ ਜੀ ਦੇ ਨਾਲ ਜੋੜਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਸੰਗਤਾਂ ਬਾਣੀ ਨਾਲ ਜੁੜਨ ਅਤੇ ਪ੍ਰਮਾਤਮਾ ਦਾ ਨਾਮ ਜਪਣ | ਬਾਬਾ ਕਸ਼ਮੀਰ ਸਿੰਘ ਨੇ ਕਿਹਾ ਕਿ ਜੇ ਤੁਸੀਂ ਪ੍ਰਮਾਤਮਾ ਦਾ ਜਾਪ ਕਰਦੇ ਹੋ ਤਾਂ ਤੁਹਾਡੇ ਕੰਮ ਆਪੋ-ਆਪ ਹੁੰਦੇ ਜਾਣਗੇ ਅਤੇ ਕਿਸੇ ਤਰ੍ਹਾਂ ਦੀ ਕੋਈ ਵੀ ਦੁਬਿਧਾ ਨਹੀਂ ਰਹਿੰਦੀ | ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦਾ ਨਾਮ ਜਪਣ ਨਾਲ ਹਰ ਤਰ੍ਹਾਂ ਦੇ ਦੁੱਖ-ਦਲਿੱਦਰ ਦੂਰ ਹੋ ਜਾਂਦੇ ਹਨ ਤੇ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸੰਗਤਾਂ ਵੱਧ ਤੋਂ ਵੱਧ ਗੁਰੂ ਦੀ ਬਾਣੀ ਨਾਲ ਜੁੜਨ | ਇਸ ਮੌਕੇ ਸੁਖਵੰਤ ਸਿੰਘ ਕੌਲ, ਜਰਨੈਲ ਸਿੰਘ, ਸੇਵਾ ਸਿੰਘ, ਧਰਮਪਾਲ ਨੰਬਰਦਾਰ, ਭੁਪਿੰਦਰ ਸਿੰਘ, ਜਤਿੰਦਰ ਸਿੰਘ, ਸਰਪੰਚ ਪਰਮਿੰਦਰ ਸਿੰਘ, ਪੰਚਾਇਤ ਮੈਂਬਰ ਦਲੇਰ ਸਿੰਘ, ਬੇਅੰਤ ਸਿੰਘ, ਕਰਨੈਲ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਜੇਲ੍ਹ ਪੈਨਸ਼ਨਰਜ਼ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਆਯੁਰਵੈਦਿਕ ਸਿਹਤ ਜਾਂਚ ਕੈਂਪ ਲਗਾਇਆ
Ad Position 24