27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਿਮਰਨਦੀਪ ਕੌਰ ਨੇ ਹਲਕੇ ਦਾ ਮਾਣ ਵਧਾਇਆ- ਜੱਸੀ ਸੋਹੀਆਂ ਵਾਲਾ <br/>

Ad Position 21
No active advertisement
ਯੂ.ਪੀ.ਐੱਸ.ਈ. ਦੀ ਪ੍ਰੀਖਿਆ 'ਚ ਦੇਸ਼ 'ਚੋਂ 15ਵਾਂ ਸਥਾਨ ਕਰਨ ਵਾਲੀ ਨਾਭਾ ਹਲਕੇ ਦੇ ਪਿੰਡ ਬਿਰੜਵਾਲ ਦੇ ਕਿਸਾਨ ਕੁਲਦੀਪ ਸਿੰਘ ਦੀ ਹੋਣਹਾਰ ਧੀ ਸਿਮਰਨਦੀਪ ਕੌਰ ਦਾ ਸਨਮਾਨ ਕਰਦੇ ਹੋਏ ਚੇਅਰਮੈਨ ਜੱਸੀ ਸੋਹੀਆਂ ਵਾਲਾ ਤੇ ਹੋਰ ਸ਼ਖ਼ਸੀਅਤਾਂ | ਅਜੀਤ ਤਸਵੀਰ <br/> 09-03-2026
ਨਾਭਾ, 8 ਮਾਰਚ (ਕਰਮਜੀਤ ਸਿੰਘ)-ਵਿਧਾਨ ਸਭਾ ਹਲਕਾ ਨਾਭਾ ਦੇ ਨੌਜਵਾਨ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 'ਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐੱਸ.ਈ.) ਦੀ ਪ੍ਰੀਖਿਆ 'ਚ ਪੰਜਾਬ ਭਰ ਵਿਚ ਪਹਿਲਾ ਤੇ ਦੇਸ਼ 'ਚ 15ਵਾਂ ਸਥਾਨ ਕਰਨ ਵਾਲੀ ਨਾਭਾ ਹਲਕੇ ਦੇ ਪਿੰਡ ਬਿਰੜਵਾਲ ਦੇ ਕਿਸਾਨ ਕੁਲਦੀਪ ਸਿੰਘ ਦੀ ਹੋਣਹਾਰ ਧੀ ਸਿਮਰਨਦੀਪ ਕੌਰ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਵਧਾਈ ਦਿੱਤੀ ਅਤੇ ਇਲਾਕੇ ਦੀ ਇਸ ਹੋਣਹਾਰ ਧੀ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਅਤੇ ਪੰਜਾਬੀ ਸਭਿਆਚਾਰ ਵਿਰਸੇ ਦੀ ਫੁਲਕਾਰੀ ਦੇ ਕੇ ਵਿਸ਼ੇਸ਼ ਸਨਮਾਨ ਕੀਤਾ | ਜੱਸੀ ਸੋਹੀਆਂ ਵਾਲਾ ਨੇ ਸਿਮਰਨਦੀਪ ਕੌਰ ਨੂੰ ਉਸ ਦੇ ਆਉਣ ਵਾਲੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਧੀ ਸਿਮਰਨਦੀਪ ਕੌਰ ਨੇ ਯੂ.ਪੀ.ਐੱਸ.ਸੀ. ਪ੍ਰੀਖਿਆ ਵਿਚ ਅੱਵਲ ਰਹਿ ਕੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕਰਦਿਆਂ ਨਾਭਾ ਹਲਕੇ ਦਾ ਮਾਣ ਵਧਾਇਆ ਹੈ ਅਤੇ ਉਸ ਦੀ ਇਹ ਉਪਲਬਧੀ ਅਜੋਕੇ ਸਮੇਂ ਦੇ ਨੌਜਵਾਨ ਵਰਗ ਲਈ ਇਕ ਵੱਡੀ ਪੇ੍ਰਰਨਾ ਦਾ ਸਰੋਤ ਬਣੇਗੀ | ਇਸ ਮੌਕੇ ਸਿਮਰਨਜੀਤ ਕੌਰ ਤੇ ਉਨ੍ਹਾਂ ਦੇ ਪਰਿਵਾਰ ਨੇ ਮਾਣ ਸਨਮਾਨ ਦੇਣ ਲਈ ਚੇਅਰਮੈਨ ਜੱਸੀ ਸੋਹੀਆਂ ਵਾਲਾ ਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਆਗੂ ਲਾਲੀ ਫ਼ਤਿਹਪੁਰ, ਜਸਕਰਨਵੀਰ ਸਿੰਘ ਤੇਜੇ, ਮਨਦੀਪ ਸਿੰਘ ਬਿਰੜਵਾਲ, ਕਮਲਜੀਤ ਸਿੰਘ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਮਾਣਾ ਦੇ ਬੱਸ ਅੱਡੇ 'ਚ ਏਅਰ ਕੰਡੀਸ਼ਨਰਾਂ ਦੀਆਂ ਕਾਪਰ ਦੀਆਂ ਪਾਈਪਾਂ ਚੋਰੀ ਅਗਲੀ ਖ਼ਬਰ ਸਿਮਰਨਦੀਪ ਕੌਰ ਦਾ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਵਲੋਂ ਸਨਮਾਨ
Ad Position 24