01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸਰਕਾਰ ਦੇ ਫ਼ੈਸਲੇ ਨਾਲ ਸਿਹਤ ਵਿਭਾਗ 'ਚ ਲੰਮੇ ਸਮੇਂ ਤੋਂ ਕੰਮ ਕਰਦੇ ਅਤੇ ਬੇਰੁਜ਼ਗਾਰ ਫਾਰਮੇਸੀ ਡਿਪਲੋਮਾ ਹੋਲਡਰਾਂ ਦਾ ਭਵਿੱਖ ਹੋਇਆ ਸੁਰੱਖਿਅਤ-ਰਾਮ ਸਿੰਘ ਆਲੋਵਾਲ

Ad Position 21
No active advertisement
ਅਜੀਤ ਡੈਸਕ 10-03-2026
ਭਾਦਸੋਂ, 9 ਮਾਰਚ (ਗੁਰਬਖ਼ਸ਼ ਸਿੰਘ ਵੜੈਚ)-ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 'ਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਵਲੋਂ ਫਾਰਮੇਸੀ ਅਫ਼ਸਰਾਂ ਦੀ ਨਿਯੁਕਤੀ ਅਤੇ ਮੁੱਢਲੀ ਵਿੱਦਿਅਕ ਯੋਗਤਾ ਸਿਵਲ ਸਰਵਿਸ ਰੂਲਜ਼ 2016 'ਚ ਸੋਧ ਕਰਨ ਦਾ ਮਤਾ ਪੇਸ਼ ਕੀਤਾ ਗਿਆ | ਜਿਸ ਨੂੰ ਪੰਜਾਬ ਮੰਤਰੀ ਮੰਡਲ ਵਲੋਂ ਪਾਸ ਕਰਦਿਆ ਉਪਰੋਕਤ ਸਰਵਿਸ ਰੂਲਜ਼ 2016 'ਚ ਸੋਧ ਕਰਦਿਆ ਫਾਰਮੇਸੀ-ਡੀ ਕੀਤਾ ਗਿਆ | ਜਦੋਂ ਕਿ ਪਹਿਲਾ ਸਿਰਫ ਬੀ ਫਾਰਮਾ-ਸੀ ਹੁਣ ਇਸ 'ਚ ਸੋਧ ਕਰਦਿਆਂ ਫਾਰਮੇਸੀ ਅਫ਼ਸਰ ਦੀ ਪੋਸਟ ਲਈ ਮੁੱਢਲੀ ਵਿੱਦਿਅਕ ਯੋਗਤਾ ਡਿਪਲੋਮਾ ਇਨ ਫਾਰਮੇਸੀ, ਬੀ.ਫਾਰਮਾ, ਫਾਰਮਾ-ਡੀ ਕੀਤਾ ਗਿਆ ਹੈ | ਰੂਰਲ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਆਗੂ ਰਾਮ ਸਿੰਘ ਆਲੋਵਾਲ ਵਲੋਂ ਪੰਜਾਬ ਮੰਤਰੀ ਮੰਡਲ ਵਲੋਂ ਲਏ ਗਏ ਫ਼ੈਸਲੇ ਦਾ ਜ਼ੋਰਦਾਰ ਸੁਆਗਤ ਕਰਦਿਆ ਕਿਹਾ ਕਿ ਸਰਕਾਰ ਦੇ ਫ਼ੈਸਲੇ ਨਾਲ ਹਜ਼ਾਰਾਂ ਦੀ ਗਿਣਤੀ 'ਚ ਸਿਹਤ ਵਿਭਾਗ ਤੇ ਹੋਰ ਵਿਭਾਗਾਂ 'ਚ ਲੰਮੇ ਸਮੇਂ ਤੋਂ ਠੇਕੇ ਤੇ ਕੰਮ ਕਰਦੇ ਫਾਰਮੇਸੀ ਡਿਪਲੋਮਾ ਹੋਲਡਰਾਂ ਅਤੇ ਹਜ਼ਾਰਾਂ ਬੇਰੁਜ਼ਗਾਰ ਫਾਰਮੇਸੀ ਡਿਪਲੋਮਾ ਹੋਲਡਰਾਂ ਦਾ ਭਵਿੱਖ ਸੁਰੱਖਿਅਤ ਹੋ ਗਿਆ ਜਿਸ ਨਾਲ ਲੰਮੇ ਸਮੇਂ ਤੋਂ ਸਿਹਤ ਵਿਭਾਗ 'ਚ ਠੇਕੇ 'ਤੇ ਕੰਮ ਕਰਦੇ ਫਾਰਮੇਸੀ ਡਿਪਲੋਮਾ ਹੋਲਡਰਾਂ ਨੂੰ ਪੱਕੇ ਕਰਨ ਸਮੇਂ ਮੁੱਢਲੀ ਵਿੱਦਿਅਕ ਯੋਗਤਾ ਦਾ ਰੇੜਕਾ ਖ਼ਤਮ ਹੋ ਗਿਆ | ਰੂਰਲ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਪੰਜਾਬ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਹੁਣ ਪੰਜਾਬ ਸਰਕਾਰ ਵਲੋਂ ਉਨ•ਾਂ ਦੀਆਂ ਸੇਵਾਵਾਂ ਜਲਦੀ ਰੈਗੂਲਰ ਕਰਨ ਦੀ ਮੰਗ ਕੀਤੀ ਗਈ | ਜਿਸ ਉਪਰੰਤ ਸਿਹਤ ਮੰਤਰੀ ਵਲੋਂ ਜਲਦ ਹੀ ਮੰਤਰੀ ਮੰਡਲ 'ਚ ਉਨ•ਾਂ ਦੀਆ ਸੇਵਾਵਾਂ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ 'ਆਪ' ਆਗੂ ਜਰਨੈਲ ਸਿੰਘ, ਹਰਪ੍ਰੀਤ ਸਿੰਘ ਸਰਪੰਚ ਕਨਸੂਹਾ, ਧਰਮਜੀਤ ਸਿੰਘ ਸਰਪੰਚ, ਫਾਰਮਾਸਿਸਟ ਆਗੂ ਰਾਮ ਸਿੰਘ ਆਲੋਵਾਲ, ਮਨਿੰਦਰ ਸਿੰਘ ਲਚਕਾਣੀ, ਅਮਰਿੰਦਰ ਸਿੰਘ ਸੋਜਾ, ਨਵਦੀਪ ਕੁਮਾਰ ਬਠਿੰਡਾ, ਬਲਵਿੰਦਰ ਸਿੰਘ ਲੁਧਿਆਣਾ, ਨਵੀ ਫਤਹਿਗੜ ਸਾਹਿਬ, ਗੁਰਮੁਖ ਹੁਸ਼ਿਆਰਪੁਰ, ਕੁਲਵਿੰਦਰ ਸਿੰਘ ਤਰਨਤਾਰਨ, ਨਵਜੋਤ ਕੌਰ, ਸ਼ਸ਼ੀ ਸਰਮਾ ਅਤੇ ਰੀਮਾ ਰਾਣੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੌਕਰੀ ਮੰਗਦੇ ਬੇਰੁਜ਼ਗਾਰ ਟੈਕਨੀਕਲ ਅਪ੍ਰੈਂਟਿਸ ਨੌਜਵਾਨਾਂ ਨੂੰ ਖੁੱਲ੍ਹੇ ਅਸਮਾਨ ਥੱਲ੍ਹੇ ਬੈਠੇ 71 ਦਿਨ ਬੀਤੇ ਅਗਲੀ ਖ਼ਬਰ ਕਬੂਤਰਬਾਜ਼ੀ ਕਰਨ ਦੇ ਦੋਸ਼ 'ਚ ਪਰਚਾ ਦਰਜ
Ad Position 24