01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਕਾਂਗਰਸ ਦੀਆਂ ਨਾਲਾਇਕੀਆਂ ਕਾਰਨ ਪੰਜਾਬ ਸਰਕਾਰ ਹੋਈ ਬੇਲਗਾਮ-ਕਿ੍ਸ਼ਨ ਸਿੰਘ ਸਨੌਰ

Ad Position 21
No active advertisement
ਅਜੀਤ ਡੈਸਕ 10-03-2026
ਦੇਵੀਗੜ੍ਹ, 9 ਮਾਰਚ (ਰਾਜਿੰਦਰ ਸਿੰਘ ਮੌਜੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਸਨੌਰ ਤੋਂ ਮੁੱਖ ਸੇਵਾਦਾਰ ਕਿ੍ਸ਼ਨ ਸਿੰਘ ਸਨੌਰ ਨੇ ਸੂਬੇ ਦੀ ਮੌਜੂਦਾ ਸਿਆਸੀ ਸਥਿਤੀ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਹੈ ਕਿ ਕਾਂਗਰਸ ਦੀਆਂ ਨਲਾਇਕੀਆਂ ਕਾਰਨ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਬੇਲਗ਼ਾਮ ਹੋ ਚੁੱਕੀ ਹੈ | ਪਿੰਡ ਕੋਹਲੇਮਾਜਰਾ ਵਿਖੇ ਜਸਪਾਲ ਸਿੰਘ ਵਲੋਂ ਕਰਵਾਈ ਗਈ ਬੈਠਕ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ੍ਸ਼ਨ ਸਿੰਘ ਸਨੌਰ ਨੇ ਕਿਹਾ ਕਿ ਪੰਜਾਬ ਦਾ ਸਰਮਾਇਆ 'ਦਿੱਲੀ ਮਾਡਲ' ਦੀ ਭੇਂਟ ਚੜ੍ਹ ਰਿਹਾ ਹੈ ਅਤੇ ਸੂਬੇ ਦੇ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਉਨ੍ਹਾਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਗੈਂਗਸਟਰਵਾਦ ਦੇ ਸਹਿਮ ਹੇਠ ਜੀਅ ਰਿਹਾ ਹੈ | ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ 'ਚ ਗ਼ਰਕਦੀ ਜਾ ਰਹੀ ਹੈ ਪਰ ਸਰਕਾਰ ਇਨ੍ਹਾਂ ਮੁੱਦਿਆਂ 'ਤੇ ਠੱਲ੍ਹ ਪਾਉਣ 'ਚ ਨਾਕਾਮ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਅੰਦਰੂਨੀ ਖ਼ਾਨਾ-ਜੰਗੀ ਅਤੇ ਮੁੱਖ ਮੰਤਰੀ ਦੀ ਕੁਰਸੀ ਦੀ ਭੁੱਖ ਕਾਰਨ ਵਿਰੋਧੀ ਧਿਰ ਦਾ ਰੋਲ ਨਿਭਾਉਣ 'ਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ, ਜਿਸ ਦਾ ਖ਼ਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਹਲਕਾ ਸਨੌਰ ਦੀ ਸਥਿਤੀ 'ਤੇ ਬੋਲਦਿਆਂ ਅਕਾਲੀ ਆਗੂ ਨੇ ਕਿਹਾ ਕਿ ਇੱਥੇ ਕੁਦਰਤੀ ਸਰੋਤਾਂ ਦੀ ਲੁੱਟ ਨੇ ਪੁਰਾਣੇ ਸਮੇਂ ਦੇ ਲੁਟੇਰਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ | ਉਨ੍ਹਾਂ ਕਿਹਾ ਕਿ ਘੱਗਰ 'ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਇਸ ਬੇਲਗ਼ਾਮ ਪ੍ਰਸ਼ਾਸਨ ਦੀ ਜਿਉਂਦੀ-ਜਾਗਦੀ ਮਿਸਾਲ ਹੈ | ਕਾਂਗਰਸ ਦੀ ਚੁੱਪੀ ਇਹ ਸਾਬਤ ਕਰਦੀ ਹੈ ਕਿ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਮਿਲੀਭੁਗਤ ਦੀ ਰਾਜਨੀਤੀ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਸੂਬੇ ਨੂੰ ਮੁੜ ਵਿਕਾਸ ਦੀ ਲੀਹ 'ਤੇ ਲਿਆਂਦਾ ਜਾ ਸਕੇ | ਇਸ ਮੌਕੇ ਹਰਵਿੰਦਰ ਸਿੰਘ ਗਗਰੌਲੀ ਜਨਰਲ ਸਕੱਤਰ ਐਸ.ਏ.ਡੀ. ਵੀਸੀ ਵਿੰਗ, ਲਖਵਿੰਦਰ ਸਿੰਘ ਪ੍ਰਧਾਨ ਆਲ ਸਕੂਲ ਟਰਾਂਸਪੋਰਟ ਯੂਨੀਅਨ ਪਟਿਆਲਾ, ਜਗਮੇਲ ਸਿੰਘ ਮੈਂਬਰ ਬਲਾਕ ਸੰਮਤੀ, ਜਸਪਾਲ ਸਿੰਘ ਕੋਹਲੇਮਾਜਰਾ, ਜਸਵੀਰ ਗੋਸੁਆਮੀ ਸਾਬਕਾ ਸਰਪੰਚ ਸੇਖੂਪੁਰ, ਗੁਰਮੀਤ ਸਿੰਘ ਸਾਬਕਾ ਸਰਪੰਚ ਨਿਜਾਮਨੀ ਵਾਲਾ, ਗੁਰਮਿੰਦਰ ਸਿੰਘ ਨੰਬਰਦਾਰ, ਸਤਿੰਦਰਜੀਤ ਸਿੰਘ, ਅਵਤਾਰ ਸਿੰਘ, ਗੁਰਦਾਸ ਸਿੰਘ, ਸੰਦੀਪ ਸਿੰਘ ਅਤੇ ਗੁਰਇੰਦਰ ਸਿੰਘ ਸਮੇਤ ਵੱਡੀ ਗਿਣਤੀ 'ਚ
Ad Position 22
No active advertisement
ਪਿਛਲੀ ਖ਼ਬਰ ਨਿਰਮਲ ਸਿੰਘ ਭੱਟੀਆਂ ਵਲੋਂ ਮਹਿਮੂਦਪੁਰ ਜੱਟਾਂ 'ਚ ਟਕਸਾਲੀ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਅਗਲੀ ਖ਼ਬਰ ਨੌਕਰੀ ਮੰਗਦੇ ਬੇਰੁਜ਼ਗਾਰ ਟੈਕਨੀਕਲ ਅਪ੍ਰੈਂਟਿਸ ਨੌਜਵਾਨਾਂ ਨੂੰ ਖੁੱਲ੍ਹੇ ਅਸਮਾਨ ਥੱਲ੍ਹੇ ਬੈਠੇ 71 ਦਿਨ ਬੀਤੇ
Ad Position 24