21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 12-03-2026
ਪਟਿਆਲਾ, 11 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀ ਜਥੇਬੰਦੀਆਂ ਐੱਸ.ਐਫ.ਆਈ., ਪੀ.ਐੱਸ.ਐਫ. ਅਤੇ ਏ.ਆਈ.ਐੱਸ.ਐਫ. ਵਲੋਂ ਯੂਨੀਵਰਸਿਟੀ ਪ੍ਰਸ਼ਾਸਨ ਦਾ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਦਿਆਰਥੀ ਆਗੂਆਂ ਐਸ.ਐਫ.ਆਈ. ਤੋਂ ਰਮਨਦੀਪ ਸਿੰਘ ਕੋਟਲੀ, ਪੀ.ਐੱਸ.ਐੱਫ. ਵਲੋਂ ਰਵਿੰਦਰ ਲੋਹਗੜ੍ਹ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਬੁਲਾਰੇ ਗੁਰਜੰਟ ਸਿੰਘ ਅਤੇ ਪੀ.ਐਸ.ਐਫ. ਤੋਂ ਗਗਨਦੀਪ ਸਰਦੂਲਗੜ੍ਹ ਨੇ ਕਿਹਾ ਕਿ ਹਾਲ ਹੀ ਵਿਚ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਵਿਚ ਨਾ ਹੀ ਤਾਂ ਯੂਨੀਵਰਸਿਟੀ ਦੀ ਗਰਾਂਟ ਵਿਚ ਵਾਧਾ ਕੀਤਾ ਗਿਆ ਅਤੇ ਦੋ ਸਾਲਾਂ ਤੋਂ ਆ ਰਹੀ ਮਾਤਾ ਤਿ੍ਪਤਾ ਹੋਸਟਲ (ਲੜਕੀਆਂ) ਦੀ ਦਸ ਕਰੋੜ ਗਰਾਂਟ ਰੱਦ ਕਰ ਦਿੱਤੀ ਗਈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਹੋਸਟਲ ਲਈ ਪ੍ਰਦੂਸ਼ਣ ਐਨ.ਓ.ਸੀ. ਲੈਣ ਵਿਚ ਅਸਫਲ ਰਿਹਾ ਜਿਸ ਕਾਰਨ ਪਿਛਲੇ ਸਾਲ ਬਜਟ ਵਿਚ ਆਈ ਗਰਾਂਟ ਬਿਨਾਂ ਵਰਤੋਂ ਵਾਪਸ ਚਲੀ ਗਈ | ਉਨ੍ਹਾਂ ਕਿਹਾ ਕਿ ਗਰਾਂਟ ਦਾ ਵਾਪਸ ਜਾਣਾ ਯੂਨੀਵਰਸਿਟੀ ਪ੍ਰਸ਼ਾਸਨ ਦੀ ਨਾਲਾਇਕੀ ਨੂੰ ਸਾਫ਼ ਸਾਫ਼ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਿਚ ਜਿਨ੍ਹਾਂ ਅਧਿਕਾਰੀਆਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਇਹ ਗਰਾਂਟ ਵਾਪਸ ਗਈ, ਉਨ੍ਹਾਂ ਸਭ ਦੀ ਜ਼ਿੰਮੇਵਾਰੀ ਤਹਿ ਹੋਣੀ ਚਾਹੀਦੀ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਇਸੇ ਪ੍ਰਸ਼ਾਸਨ ਨੇ ਕੁੜੀਆਂ ਤੋਂ ਲਾਇਬ੍ਰੇਰੀ ਦਾ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਪਰ ਵਿਦਿਆਰਥਣਾਂ ਨੇ ਉਪ-ਕੁਲਪਤੀ ਦੀ ਕੋਠੀ ਘੇਰ ਕੇ ਆਪਣਾ ਹੱਕ ਖੋਹਿਆ ਅਤੇ ਉੱਥੇ ਮੌਜੂਦ ਡੀਨ ਵਿਦਿਆਰਥੀ ਭਲਾਈ ਨੇ ਬਿਆਨ ਦਿੰਦਿਆਂ ਕਿਹਾ ਕਿ ਅੱਜ ਤੋਂ ਸਭ ਰੀਡਿੰਗ ਹਾਲ ਤੇ ਲਾਇਬ੍ਰੇਰੀ ਵਿਦਿਆਰਥਣਾਂ ਲਈ 24 ਘੰਟੇ ਖੁੱਲ੍ਹੀ ਹੈ ਪਰ ਅੱਜ ਤੱਕ ਉਸ ਦਾ ਨੋਟਿਸ ਜਾਰੀ ਨਾ ਕਰਕੇ ਪ੍ਰਸ਼ਾਸਨ ਨੇ ਔਰਤ ਵਿਰੋਧੀ ਹੋਣ ਦਾ ਸਬੂਤ ਦਿੱਤਾ | ਉਨ੍ਹਾਂ ਮੰਗ ਕੀਤੀ ਗਈ ਕਿ ਉਪ ਕੁਲਪਤੀ ਨੂੰ ਤੁਰੰਤ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਹੋਸਟਲ ਗਰਾਂਟ ਵਾਪਸ ਲਿਆਉਣ ਚਾਹੀਦੀ ਹੈ, ਲਾਇਬ੍ਰੇਰੀ ਚੌਵੀ ਘੰਟੇ ਖੁੱਲ੍ਹੇ ਰੱਖਣ ਦਾ ਨੋਟਿਸ ਕੱਢਿਆ ਜਾਵੇ ਅਤੇ ਗਰਾਂਟ ਵਾਪਸ ਜਾਣ ਦੀ ਜਾਂਚ ਹੋਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੀ ਜ਼ਿੰਮੇਵਾਰੀ ਤਹਿ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਇਲੈਕਟ੍ਰੋਨਿਕ ਇੰਜੀਨੀਅਰਿੰਗ ਦੇ ਖੇਤਰ ਵਿਚਲੇ ਰੁਝਾਨਾਂ ਬਾਰੇ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾ... ਅਗਲੀ ਖ਼ਬਰ ਵਿਧਾਨ ਸਭਾ ਦੇ ਇਜਲਾਸ 'ਚ ਹਲਕਾ ਸਨੌਰ ਦੀ ਆਵਾਜ਼ ਖਾਮੋਸ਼
Ad Position 24