21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸਾਡੀਆਂ ਧੀਆਂ ਕਿਸੇ ਵੀ ਖੇਤਰ 'ਚ ਲੜਕਿਆਂ ਤੋਂ ਘੱਟ ਨਹੀਂ ਹਨ

Ad Position 21
No active advertisement
ਅਜੀਤ ਡੈਸਕ 12-03-2026
ਰਾਜਪੁਰਾ, 11 ਮਾਰਚ (ਰਣਜੀਤ ਸਿੰਘ)-ਰਾਜਪੁਰਾ ਨੇੜਲੇ ਪਿੰਡ ਦੀ ਲੜਕੀ ਨੇ ਬਹੁਤ ਹੀ ਛੋਟੀ ਉਮਰ ਵਿਚ ਪਹਿਲੀ ਵਾਰ ਵਿਚ ਹੀ ਯੂ. ਪੀ. ਐੱਸ. ਸੀ. ਦਾ ਇਮਤਿਹਾਨ ਦੇ ਕੇ ਕਿਲਾ ਫਤਿਹ ਕਰ ਲਿਆ ਹੈ ਅਤੇ ਅੱਜ ਦੀਆਂ ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਤੋ ਘੱਟ ਨਹੀਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਕਮੇਟੀ ਦੇ ਪ੍ਰਧਾਨ ਅਬਰਿੰਦਰ ਸਿੰਘ ਕੰਗ ਨੇ ਯੂ. ਪੀ. ਐੱਸ. ਸੀ. ਦੀ ਹੋਈ ਪ੍ਰੀਖਿਆ ਵਿਚ 51ਵਾਂ ਰੈਂਕ ਹਾਸਲ ਕਰਨ ਵਾਲੀ ਲੜਕੀ ਰਸਨੀਤ ਕੌਰ ਨੂੰ ਸਨਮਾਨਿਤ ਕਰਨ ਮੌਕੇ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਐੱਸ. ਐੱਚ. ਓ. ਸਦਰ ਕਿ੍ਪਾਲ ਸਿੰਘ ਮੋਹੀ ਅਤੇ ਬਾਬਾ ਬਰਜਿੰਦਰ ਸਿੰਘ ਪਰਵਾਨਾਂ ਵੀ ਵਿਸ਼ੇਸ਼ ਤੌਰ 'ਤੇ ਹਾਜਰ ਸਨ | ਉਨ੍ਹਾਂ ਨੇ ਦੱਸਿਆ ਕਿ ਰਸਨੀਤ ਕੌਰ ਦੀ ਉਮਰ ਕਰੀਬ 22 ਕੁ ਸਾਲ ਹੈ ਅਤੇ ਉਸ ਨੇ ਪਹਿਲੀ ਵਾਰ ਵਿਚ ਹੀ ਦੇਸ਼ ਦੀ ਸਭ ਤੋਂ ਸਖਤ ਪ੍ਰੀਖਿਆ ਪਾਸ ਕਰਕੇ ਹਲਕੇ ਦਾ ਮਾਣ ਵਧਾਇਆ ਹੈ | ਉਨ੍ਹਾਂ ਨੇ ਕਿਹਾ ਕਿ ਸਖਤ ਮਿਹਨਤ ਸਫਲਤਾ ਦੀ ਕੁੰਜੀ ਹੈ ਇਸ ਗੱਲ 'ਤੇ ਰਸਨੀਤ ਕੌਰ ਨੇ ਮੋਹਰ ਲਾ ਦਿੱਤੀ ਹੈ | ਉਨ੍ਹਾਂ ਨੇ ਕਿਹਾ ਕਿ ਰਸਮੀਤ ਕੌਰ ਹਲਕੇ ਦੀਆਂ ਹੋਰਨਾਂ ਲੜਕੀਆਂ ਲਈ ਵੀ ਪ੍ਰੇਰਨਾ ਸਰੋਤ ਬਣੀ ਹੈ | ਇਸ ਮੌਕੇ ਧਾਰਮਿਕ ਮਰਿਆਦਾ ਅਨੁਸਾਰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਸਮੀਤ ਕੌਰ ਦੀ ਨਿੱਜੀ ਜਿੰਦਗੀ ਅਤੇ ਪ੍ਰੀਵਾਰਕ ਪਿਛੋਕੜ ਬਾਰੇ ਭਰਪੂਰ ਜਾਣਕਾਰੀ ਦਿੱਤੀ | ਹੋਰਨਾਂ ਸਮੇਤ ਰਸਮੀਤ ਕੌਰ ਦੇ ਪਿਤਾ ਜਸਵਿੰਦਰ ਸਿੰਘ, ਮਾਤਾ ਸਵਰਨ ਕੌਰ, ਕਿ੍ਪਾਲ ਸਿੰਘ ਭੰਗੂ, ਮੈਨੇਜਰ ਸੁਖਦੇਵ ਸਿੰਘ ਵਿਰਕ, ਮੈਨੇਜਰ ਰਮਿੰਦਰ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੁੰਬਾਂ ਦੇ ਫਾਰਮ ਲਈ ਬਿਜਲੀ ਲਾਈਨ ਕੱਢੇ ਜਾਣ ਨੂੰ ਲੈ ਕੇ ਘੱਗਾ ਵਾਸੀਆਂ 'ਚ ਰੋਸ ਅਗਲੀ ਖ਼ਬਰ ਪੀ.ਆਰ.ਟੀ.ਸੀ. ਵਲੋਂ ਕੌਮਾਂਤਰੀ ਅÏਰਤ ਦਿਵਸ ਨੂੰ ਸਮਰਪਿਤ ਅਦਾਰੇ ਦੀਆਂ ਔਰਤ ਮੁਲਾਜ਼ਮਾਂ ਲਈ ਮੁਫ਼ਤ ਬੀਮਾ ਯੋਜਨਾ ਦਾ ਤੋ...
Ad Position 24