21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਖੁੰਬਾਂ ਦੇ ਫਾਰਮ ਲਈ ਬਿਜਲੀ ਲਾਈਨ ਕੱਢੇ ਜਾਣ ਨੂੰ ਲੈ ਕੇ ਘੱਗਾ ਵਾਸੀਆਂ 'ਚ ਰੋਸ

Ad Position 21
No active advertisement
ਅਜੀਤ ਡੈਸਕ 12-03-2026
ਪਾਤੜਾਂ, 11 ਮਾਰਚ (ਜਗਦੀਸ਼ ਸਿੰਘ ਕੰਬੋਜ)-ਸਬ-ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਕਸਬਾ ਘੱਗਾ ਦੇ ਬਿਜਲੀ ਸਪਲਾਈ ਦੇਣ ਵਾਲੇ ਸ਼ਹਿਰੀ ਫੀਡਰ 'ਚੋਂ ਖੁੰਬਾਂ ਦੇ ਫਾਰਮ ਨੂੰ ਬਿਜਲੀ ਸਪਲਾਈ ਦਿੱਤੇ ਜਾਣ ਨੂੰ ਲੈ ਕੇ ਘੱਗਾ ਦੇ ਲੋਕਾਂ ਵਲੋਂ ਭਾਰੀ ਰੋਸ ਜ਼ਾਹਿਰ ਕੀਤਾ ਗਿਆ | ਸ਼ਹਿਰ ਅਤੇ ਪਿੰਡ ਦੇ ਲੋਕਾਂ ਨੇ ਗੁੱਗਾ ਮਾੜੀ ਘੱਗਾ ਵਿਖੇ ਕੀਤੇ ਗਏ ਇਕੱਠ 'ਚ ਫ਼ੈਸਲਾ ਕੀਤਾ ਗਿਆ ਕਿ ਪਾਵਰਕਾਮ ਵਲੋਂ ਕੱਢੀ ਜਾ ਰਹੀ ਇਸ ਬਿਜਲੀ ਸਪਲਾਈ ਦੀ ਲਾਈਨ ਨੂੰ ਕਿਸੇ ਵੀ ਹਾਲਤ 'ਚ ਚਾਲੂ ਨਹੀਂ ਹੋਣ ਦਿੱਤਾ ਜਾਵੇਗਾ | ਦੂਜੇ ਪਾਸੇ ਅਧਿਕਾਰੀਆਂ ਨੇ ਪਾਵਰਕਾਮ ਵਲੋਂ ਬਿਜਲੀ ਸਪਲਾਈ ਦੇਣ ਲਈ ਚੱਲ ਰਹੀ ਕਾਰਵਾਈ ਨੂੰ ਨਿਯਮਾਂ ਮੁਤਾਬਿਕ ਦੱਸਿਆ ਹੈ | ਘੱਗਾ ਵਾਸੀ 'ਆਪ' ਦੇ ਸ਼ਹਿਰੀ ਪ੍ਰਧਾਨ ਨੰਦ ਲਾਲ ਸ਼ਰਮਾ, ਕਰਿਆਨਾ ਐਸੋਸੀਏਸ਼ਨ ਘੱਗਾ ਦੇ ਪ੍ਰਧਾਨ ਤਰਸੇਮ ਚੰਦ, ਕੌਂਸਲਰ ਸ਼ਕਤੀ ਗੋਇਲ, ਸਾਬਕਾ ਐਮ.ਸੀ. ਕੁਲਵੰਤ ਸਿੰਘ ਸੋਹਲ, ਸੁਖਬੀਰ ਸਿੰਘ ਪੰਨੂ, ਬਿੱਟੂ ਮੈਣੀ, ਗਗਨਦੀਪ ਮਾਨ, ਰਛਪਾਲ ਸਿੰਘ, ਤਾਰਾ ਸਿੰਘ ਘੱਗਾ ਆਦਿ ਨੇ ਦੱਸਿਆ ਕਿ ਘੱਗਾ ਤੋਂ ਪਿੰਡ ਧੂਹੜ ਨੂੰ ਜਾਣ ਵਾਲੀ ਸੜਕ 'ਤੇ ਚੱਲ ਰਹੇ ਮਸ਼ਰੂਮ ਫਾਰਮ ਨੂੰ ਬਿਜਲੀ ਸਪਲਾਈ ਦੇਣ ਲਈ ਪਾਵਰਕਾਮ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਲਾਈਨ ਦੇ ਚੱਲਣ ਨਾਲ ਘੱਗਾ ਨੂੰ ਮਿਲਣ ਵਾਲੀ ਸ਼ਹਿਰੀ ਫੀਡਰ ਦੀ ਸਪਲਾਈ ਬੇਹੱਦ ਪ੍ਰਭਾਵਿਤ ਹੋਵੇਗੀ ਕਿਉਂਕਿ ਇਸ ਸੜਕ ਨਾਲ ਲੰਘਦੀ ਬਿਜਲੀ ਸਪਲਾਈ ਦੀ ਇਕ ਪੁਰਾਣੀ ਲਾਈਨ ਨੂੰ ਪਾਵਰ ਕਾਮ ਸਿਰਫ ਇਸ ਲਈ ਬੰਦ ਕਰ ਚੁੱਕਾ ਹੈ ਕਿਉਂਕਿ ਇਸ ਲਾਈਨ ਉੱਪਰੋਂ ਅੱਧੀ ਦਰਜਨ ਤੋਂ ਵੱਧ ਬਿਜਲੀ ਦੇ ਫੀਡਰਾਂ ਦੀਆਂ ਤਾਰਾਂ ਲੰਘਦੀਆਂ ਸਨ ਜੇਕਰ ਖੁੰਬਾਂ ਦੇ ਫਾਰਮ ਨੂੰ ਬਿਜਲੀ ਸਪਲਾਈ ਦੇਣ ਲਈ ਬਿਜਲੀ ਦੀ ਲਾਈਨ ਇੱਥੋਂ ਨਿਕਲਦੀ ਹੈ ਤਾਂ ਸਥਿਤੀ 15 ਸਾਲ ਪਹਿਲਾਂ ਵਾਲੀ ਬਣ ਜਾਵੇਗੀ ਕਿਉਂਕਿ ਕਿਸੇ ਵੀ ਫੀਡਰ 'ਚ ਨੁਕਸ ਪੈਣ ਦੀ ਸਥਿਤੀ 'ਚ ਘੱਗਾ ਦੀ ਬਿਜਲੀ ਸਪਲਾਈ ਕੱਟਣੀ ਪਵੇਗੀ | ਉਨ੍ਹਾਂ ਦੱਸਿਆ ਕਿ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਦੋ ਦਿਨ ਦਾ ਸਮਾਂ ਲਿਆ ਹੈ ਅਤੇ ਪਿੰਡ ਵਾਸੀਆਂ ਦੀ ਤਸੱਲੀ ਉਪਰੰਤ ਹੀ ਬਿਜਲੀ ਸਪਲਾਈ ਲਾਈਨ ਕੱਢੇ ਜਾਣ ਦਾ ਭਰੋਸਾ ਦਿੱਤਾ ਹੈ | ਮਾਮਲੇ ਸੰਬੰਧੀ ਐਕਸੀਅਨ ਪਾਵਰਕਾਮ ਪਾਤੜਾਂ ਇੰਦਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਖੁੰਬਾਂ ਦੇ ਫਾਰਮ ਦੇ ਮਾਲਕਾਂ ਵਲੋਂ ਡਿਪੋਜਿਟ ਐਸਟੀਮੇਟ ਬਣਵਾ ਕੇ ਬਿਜਲੀ ਸਪਲਾਈ ਦਾ ਕੁਨੈਕਸ਼ਨ ਦੇਣ ਦੀ ਮੰਗ ਕੀਤੀ ਗਈ ਹੈ | ਖੁੰਬਾਂ ਦੇ ਫਾਰਮ ਨੂੰ ਬਿਜਲੀ ਸਪਲਾਈ ਦੇਣ ਲਈ ਸਾਰੀ ਕਾਰਵਾਈ ਨਿਯਮਾਂ ਮੁਤਾਬਿਕ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਚੇਅਰਮੈਨ ਚੰਦਰੇਸ਼ਵਰ ਸਿੰਘ ਮੋਹੀ ਸਨਮਾਨਿਤ ਅਗਲੀ ਖ਼ਬਰ ਸਾਡੀਆਂ ਧੀਆਂ ਕਿਸੇ ਵੀ ਖੇਤਰ 'ਚ ਲੜਕਿਆਂ ਤੋਂ ਘੱਟ ਨਹੀਂ ਹਨ
Ad Position 24