21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸਾਬਕਾ ਚੇਅਰਮੈਨ ਚੰਦਰੇਸ਼ਵਰ ਸਿੰਘ ਮੋਹੀ ਸਨਮਾਨਿਤ

Ad Position 21
No active advertisement
ਅਜੀਤ ਡੈਸਕ 12-03-2026
ਨਾਭਾ, 11 ਮਾਰਚ (ਕਰਮਜੀਤ ਸਿੰਘ)-ਨਾਭਾ ਦੇ ਮੈਹਸ ਗੇਟ ਸਥਿਤ ਜਨ ਔਸ਼ਧੀ ਕੇਂਦਰ ਵਿਖੇ ਕੰਵਲਜੀਤ ਸਿੰਘ ਜਿਪਸੀ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਆਸ-ਪਾਸ ਦੇ ਦੁਕਾਨਦਾਰਾਂ ਵਲੋਂ ਜਨ ਔਸ਼ਧੀ ਕੇਂਦਰ ਵਿਖੇ ਪਹੁੰਚਣ 'ਤੇ ਚੰਦਰੇਸ਼ਵਰ ਸਿੰਘ ਮੋਹੀ ਸਾਬਕਾ ਚੇਅਰਮੈਨ ਐੱਸ.ਸੀ. ਕਮਿਸ਼ਨ ਪੰਜਾਬ ਅਤੇ ਸੀਨੀਅਰ ਕਾਂਗਰਸੀ ਆਗੂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਦੁਕਾਨਦਾਰਾਂ ਨੇ ਚੰਦਰੇਸ਼ਵਰ ਸਿੰਘ ਮੋਹੀ ਨਾਲ ਲੰਮਾ ਸਮਾਂ ਵਿਚਾਰ ਵਟਾਂਦਰਾ ਕੀਤਾ ਅਤੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ | ਇਸ ਮੌਕੇ ਚੰਦਰੇਸ਼ਵਰ ਸਿੰਘ ਮੋਹੀ ਨੇ ਸਮੂਹ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਦਿਨ ਰਾਤ ਉਨ੍ਹਾਂ ਦੇ ਨਾਲ ਖੜ੍ਹੇ ਹਨ, ਜੇਕਰ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਮੇਰੇ ਨਾਲ ਸਿੱਧਾ ਸੰਪਰਕ ਕਰੇ ਅਤੇ ਉਨ੍ਹਾਂ ਦਾ ਹਰ ਸੰਭਵ ਹੱਲ ਕੀਤਾ ਜਾਵੇਗਾ | ਇਸ ਮੌਕੇ ਸਮੂਹ ਦੁਕਾਨਦਾਰ ਵਲੋਂ ਚੰਦਰੇਸ਼ਵਰ ਸਿੰਘ ਮੋਹੀ ਨੂੰ ਕੰਵਲਜੀਤ ਸਿੰਘ ਜਿਪਸੀ ਦੀ ਅਗਵਾਈ ਹੇਠ ਸਿਰੋਪਾਉ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੋਨੂੰ ਡੱਲਾ, ਕੰਵਲਜੀਤ ਸਿੰਘ ਜਿਪਸੀ, ਸੁਖਪ੍ਰੀਤ ਸਿੰਘ, ਸੋਨੂੰ ਠੇਕੇਦਾਰ, ਲੱਕੀ ਸੰਮੀ, ਗੌਤਮ ਢੱਲ, ਰਵੀ ਕੁਮਾਰ, ਲਖਵਿੰਦਰ ਸਿੰਘ, ਆਤਿਸ਼ ਬਾਬਾ, ਗਗਨ, ਸਤੀਸ਼ ਕੁਮਾਰ ਭੋਲਾ, ਦਿਲਜੀਤ ਸਿੰਘ ਸਿੱਧੂ, ਕਾਕਾ ਰਾਣਾ ਬੇਕਰੀ, ਸੋਨੂੰ ਜੂਸ ਵਾਲਾ, ਅੱਛਰ ਸਿੰਗਲਾ, ਨਿੱਕਾ, ਨੀਰਜ ਕਾਮਰਾ, ਸ਼ਿਵ, ਰਾਜਨ ਟੇਲਰ, ਸੁਖਮ, ਬਿੱਟੂ, ਰੰਜਨ ਬਠੇਜਾ ਟੈਲੀਕਾਮ, ਕੇਸਰ ਸਿੰਘ ਆਦਿ ਦੁਕਾਨਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਿੰਟੂ ਨੇ ਸ੍ਰੀ ਅੰਮਿ੍ਤਸਰ ਸਾਹਿਬ ਜਾਣ ਵਾਲੀ ਧਾਰਮਿਕ ਯਾਤਰਾ ਦੀ ਕੀਤੀ ਬੱਸ ਰਵਾਨਾ ਅਗਲੀ ਖ਼ਬਰ ਖੁੰਬਾਂ ਦੇ ਫਾਰਮ ਲਈ ਬਿਜਲੀ ਲਾਈਨ ਕੱਢੇ ਜਾਣ ਨੂੰ ਲੈ ਕੇ ਘੱਗਾ ਵਾਸੀਆਂ 'ਚ ਰੋਸ
Ad Position 24