09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਰਕਾਰੀ ਐਲੀਮੈਂਟਰੀ ਸਕੂਲ ਸਲੇਮਪੁਰ ਜੱਟਾਂ 'ਚ ਐਫ.ਐਲ.ਐਨ. ਮੇਲਾ, ਗ੍ਰੈਜੂਏਸ਼ਨ ਸੈਰਾਮਨੀ ਤੇ ਮੈਗਾ ਪੀ.ਟੀ.ਐਮ. ਕਰਵਾਈ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਪਟਿਆਲਾ, 28 ਮਾਰਚ (ਸਰਦਾਰਾ ਸਿੰਘ)-ਸਰਕਾਰੀ ਐਲੀਮੈਂਟਰੀ ਸਕੂਲ ਸਲੇਮਪੁਰ ਜੱਟਾਂ ਬਲਾਕ ਘਨੌਰ ਜ਼ਿਲ੍ਹਾ ਪਟਿਆਲਾ ਵਿਖੇ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸਕੂਲ 'ਚ ਐਫ.ਐਲ.ਐਨ. ਮੇਲਾ, ਗ੍ਰੈਜੂਏਸ਼ਨ ਸੈਰਾਮਨੀ ਅਤੇ ਮੈਗਾ ਪੀ.ਟੀ.ਐਮ. ਕਰਵਾਈ ਗਈ | ਜਿਸ 'ਚ ਸੀ.ਐਚ.ਟੀ. ਕੁਲਵੰਤ ਸਿੰਘ ਬਘੌਰਾ, ਸਲੇਮਪੁਰ ਜੱਟਾਂ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ, ਮੈਂਬਰ ਧੀਰਜ ਸਿੰਘ ਪਟਵਾਰੀ, ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ, ਲੰਬੜਦਾਰ ਸੁਖਵਿੰਦਰ ਸਿੰਘ, ਕੁਲਵੀਰ ਸਿੰਘ, ਕਰਨਵੀਰ ਸਿੰਘ ਹੈਪੀ, ਭੁਪਿੰਦਰ ਸਿੰਘ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੰਦੀਪ ਕੌਰ, ਮੈਂਬਰ ਸੁਖਵਿੰਦਰ ਕੌਰ, ਪਰਮਜੀਤ ਕੌਰ, ਆਸ਼ਾ ਰਾਣੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਵੀਨ ਕੌਰ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲ ਮੁਖੀ ਸੁਖਵਿੰਦਰ ਸਿੰਘ ਅਤੇ ਮੈਡਮ ਪੂਜਾ ਵਲੋਂ ਸਾਰੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਹਿੰਦੇ ਹੋਏ ਨਿੱਘਾ ਸਵਾਗਤ ਕੀਤਾ ਗਿਆ | ਬਾਅਦ ਵਿਚ ਸੀ.ਐਚ.ਟੀ. ਕੁਲਵੰਤ ਸਿੰਘ ਬਘੌਰਾ ਅਤੇ ਸਾਰੇ ਪਤਵੰਤੇ ਸੱਜਣਾਂ ਵਲੋਂ ਸਾਂਝੇ ਤੌਰ 'ਤੇ ਪਹਿਲੀ ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ | ਇਸ ਮੌਕੇ 'ਤੇ ਕੁਲਵੰਤ ਸਿੰਘ ਬਘੌਰਾ ਨੇ ਬੱਚਿਆਂ ਦੇ ਮਾਪਿਆਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਸਰਕਾਰ ਵਲੋਂ ਹੁਣ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਬਹੁਤ ਸਾਰੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਸਰਕਾਰ ਵਲੋਂ ਨਤੀਜਾ ਘੋਸ਼ਿਤ ਕਰਨ ਵਾਲੇ ਦਿਨ ਮੈਗਾ ਪੀ.ਟੀ.ਐਮ. ਕਰਵਾਉਣਾ, ਗ੍ਰੈਜੂਏਸਨ ਸੈਰਾਮਨੀ ਕਰਵਾਉਣਾ ਅਤੇ ਐਫ.ਐਲ.ਐਨ. ਮੇਲਾ ਕਰਵਾਉਣਾ ਜਿਸ ਦੇ ਨਾਲ ਵਿਦਿਆਰਥੀ ਖੇਡ ਖੇਡ 'ਚ ਸਿੱਖਦੇ ਹਨ | ਜਿਸ ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਉਤਸ਼ਾਹ ਮਿਲਦਾ ਹੈ | ਇਸ ਮੌਕੇ 'ਤੇ ਸਕੂਲ ਮੁਖੀ ਸੁਖਵਿੰਦਰ ਸਿੰਘ, ਮੈਡਮ ਪੂਜਾ ਅਤੇ ਸਲੇਮਪੁਰ ਜੱਟਾਂ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਲੰਬੜਦਾਰ, ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ, ਮੈਂਬਰ ਧੀਰਜ ਸਿੰਘ ਪਟਵਾਰੀ ਅਤੇ ਪਤਵੰਤੇ ਸੱਜਣਾਂ ਵਲੋਂ ਸੈਸ਼ਨ 2026-27 ਲਈ ਦਾਖ਼ਲਿਆਂ ਦਾ ਆਗਾਜ਼ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਰੰਗਮੰਚ ਸਿਰਫ਼ ਕਲਾ ਨਹੀਂ, ਬਲਕਿ ਲੋਕ ਚੇਤਨਾ ਦਾ ਵੀ ਵਾਹਕ ਹੈ-ਡਾ. ਜਗਦੀਪ ਸਿੰਘ ਅਗਲੀ ਖ਼ਬਰ ਸਕੂਲ ਆਫ ਐਮੀਨੈਂਸ ਫ਼ੀਲਖ਼ਾਨਾ ਵਿਖੇ ਡਿਜੀਟਲ ਇਨਕਲਾਬ ਦੀ ਸ਼ੁਰੂਆਤ
Ad Position 24