09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਕੂਲ ਆਫ ਐਮੀਨੈਂਸ ਫ਼ੀਲਖ਼ਾਨਾ ਵਿਖੇ ਡਿਜੀਟਲ ਇਨਕਲਾਬ ਦੀ ਸ਼ੁਰੂਆਤ

Ad Position 21
repet_subhas-goyals [Copy P29]
ਸਕੂਲ ਆਫ ਐਮੀਨੈਂਸ ਫ਼ੀਲਖ਼ਾਨਾ ਵਿਖੇ ਡਿਜੀਟਲ ਇਨਕਲਾਬ ਦੀ ਸ਼ੁਰੂਆਤ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਵਿਦਿਆਰਥੀ | ਅਜੀਤ ਤਸਵੀਰ <br/> 29-03-2026
ਪਟਿਆਲਾ, 28 ਮਾਰਚ (ਧਰਮਿੰਦਰ ਸਿੰਘ ਸਿੱਧੂ)-ਸਕੂਲ ਆਫ ਐਮੀਨੈਂਸ ਫ਼ੀਲਖ਼ਾਨਾ, ਪਟਿਆਲਾ 'ਚ ਅੱਜ ਮਾਪੇ-ਅਧਿਆਪਕ ਮਿਲਣੀ ਦੇ ਨਾਲ ਇਕ ਉਤਸ਼ਾਹਪੂਰਨ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਨਵੇਂ ਡਿਜੀਟਲ ਇੰਟਰਐਕਟਿਵ ਪੈਨਲਾਂ ਦਾ ਸ਼ੁਭ ਉਦਘਾਟਨ ਕੀਤਾ ਗਿਆ | ਇਸ ਸਮਾਗਮ 'ਚ ਵਾਰਡ ਨੰਬਰ-45 ਦੇ ਕੌਂਸਲਰ ਮੀਨਾ ਡਾਬੀ, ਐੱਸ.ਐੱਮ.ਸੀ ਦੇ ਚੇਅਰਮੈਨ ਅਸ਼ੋਕ ਡਾਬੀ, ਵੱਡੀ ਗਿਣਤੀ 'ਚ ਮਾਪੇ, ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਨੇ ਭਾਗ ਲਿਆ ਅਤੇ ਵਿਧਾਨ ਸਭਾ ਹਲਕਾ ਪਟਿਆਲਾ (ਸ਼ਹਿਰੀ) ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਦੌਰਾਨ ਸਕੂਲ ਦੇ ਪਿ੍ੰਸੀਪਲ ਡਾ. ਰਜਨੀਸ਼ ਗੁਪਤਾ ਨੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ | ਆਪਣੇ ਸੰਬੋਧਨ 'ਚ ਉਨ੍ਹਾਂ ਕਿਹਾ ਕਿ ਸਕੂਲ ਹੁਣ ਸਿਰਫ ਪੜ੍ਹਾਈ ਦਾ ਕੇਂਦਰ ਨਹੀਂ ਰਹਿ ਗਿਆ, ਸਗੋਂ ਵਿਦਿਆਰਥੀਆਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਦਾ ਮੰਚ ਬਣ ਰਿਹਾ ਹੈ | ਇਸ ਮੌਕੇ 'ਤੇ ਪਟਿਆਲਾ ਸ਼ਹਿਰ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਡਿਜੀਟਲ ਇੰਟਰ ਐਕਟਿਵ ਪੈਨਲਾਂ ਦਾ ਉਦਘਾਟਨ ਕੀਤਾ ਗਿਆ | ਇਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੰਜੀਵ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਰਵਿੰਦਰਪਾਲ ਸ਼ਰਮਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼ਾਲੂ ਮਹਿਰਾ ਨੇ ਆਪਣੇ ਸਾਂਝੇ ਬਿਆਨ 'ਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਖੇਤਰ 'ਚ ਕੀਤੀਆਂ ਜਾ ਰਹੀਆਂ ਨਵੀਂਆਂ ਪਹਿਲਤਾਵਾਂ ਨਾਲ ਸਰਕਾਰੀ ਸਕੂਲਾਂ ਦੀ ਤਸਵੀਰ ਤੇ ਤਕਦੀਰ ਬਦਲ ਰਹੀ ਹੈ | ਉਨ੍ਹਾਂ ਕਿਹਾ ਕਿ ਡਿਜੀਟਲ ਸਾਧਨਾਂ ਦੀ ਵਰਤੋਂ ਨਾਲ ਵਿਦਿਆਰਥੀਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਮਿਲ ਰਹੀ ਹੈ ਅਤੇ ਉਹ ਆਧੁਨਿਕ ਯੁੱਗ ਦੇ ਮੁਕਾਬਲਿਆਂ ਲਈ ਪੂਰੀ ਤਰ੍ਹਾਂ ਤਿਆਰ ਹੋ ਰਹੇ ਹਨ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਨਿਯਮਿਤ ਹਾਜ਼ਰੀ ਯਕੀਨੀ ਬਣਾਉਣ ਅਤੇ ਸਕੂਲ ਦੀਆਂ ਗਤੀਵਿਧੀਆਂ 'ਚ ਸਹਿਭਾਗੀ ਬਣਨ | ਸਮਾਗਮ ਦੌਰਾਨ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਮਾਪਿਆਂ ਨੂੰ ਵਿਦਿਆਰਥੀਆਂ ਦੀ ਪੜ੍ਹਾਈ, ਅਨੁਸ਼ਾਸਨ ਅਤੇ ਪ੍ਰਗਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਨਤੀਜੇ ਘੋਸ਼ਿਤ ਕੀਤੇ ਗਏ, ਜਿਸ 'ਚ ਕਈ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮਾਣ ਹਾਸਲ ਕੀਤਾ | ਸਮਾਗਮ ਦੌਰਾਨ ਸੰਗੀਤ ਅਧਿਆਪਕ ਪਰਗਟ ਸਿੰਘ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ, ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਸਮਾਗਮ ਦਾ ਸੁਚੱਜਾ ਮੰਚ ਸੰਚਾਲਨ ਡਾ. ਸਪਨਾ ਸੇਠੀ, ਡਾ. ਪਰਮਿੰਦਰ ਕੌਰ ਅਤੇ ਮਨੋਜ ਥਾਪਰ ਵਲੋਂ ਬੜੀ ਕੁਸ਼ਲਤਾ ਨਾਲ ਕੀਤਾ ਗਿਆ | ਇਸ ਮੌਕੇ 'ਤੇ ਵਾਈਸ ਪਿ੍ੰਸੀਪਲ ਮੈਡਮ ਸੁਰਿੰਦਰ ਕੌਰ ਸਮੇਤ ਸਕੂਲ ਦਾ ਸਮੂਹ ਸਟਾਫ਼ ਕੰਵਰਜੀਤ ਸਿੰਘ ਧਾਲੀਵਾਲ, ਚਰਨਜੀਤ ਸਿੰਘ, ਜੋਗੇਸ਼ ਜਿੰਦਲ, ਹਰਪ੍ਰੀਤ, ਬਲਵਿੰਦਰ ਜਸੱਲ, ਅਮਰਿੰਦਰ ਸਿੰਘ, ਗੁਰਪ੍ਰੀਤ ਵੜੈਚ, ਲਖਵੀਰ ਕੌਰ, ਗੁਰਪ੍ਰੀਤ ਕੌਰ, ਅਨੁਪਮਾ, ਸਿਮਰਨਪ੍ਰੀਤ ਕੌਰ, ਕਰਮਜੀਤ ਕੌਰ, ਡਾ. ਮਨਦੀਪ ਕੁਮਾਰ, ਇੰਦਰਪਾਲ ਸਿੰਘ, ਪਰਮਜੀਤ ਸਿੰਘ, ਰਵਿੰਦਰ ਸਿੰਘ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ | ਸਮੁੱਚੇ ਸਮਾਗਮ ਦੌਰਾਨ ਸਕੂਲ ਦੇ ਐੱਨ.ਸੀ.ਸੀ. ਅਤੇ ਐੱਨ.ਐੱਸ.ਐੱਸ. ਦੇ ਵਿਦਿਆਰਥੀਆਂ ਨੇ ਅਨੁਸ਼ਾਸਨ ਸਥਾਪਤੀ 'ਚ ਵਡਮੁੱਲਾ ਸਹਿਯੋਗ ਦਿੱਤਾ | ਅੰਤ 'ਚ ਮਹਿਮਾਨਾਂ, ਮਾਪਿਆਂ ਅਤੇ ਵਿਦਿਆਰਥੀਆਂ ਲਈ ਵਧੀਆ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ, ਜਿਸ ਨਾਲ ਸਮਾਗਮ ਦਾ ਮਾਹੌਲ ਹੋਰ ਵੀ ਸੁਖਦ ਅਤੇ ਯਾਦਗਾਰ ਬਣ ਗਿਆ | ਅੰਤ 'ਚ ਸਕੂਲ ਦੀ ਹੋਣਹਾਰ ਵਿਦਿਆਰਥਣ ਮੋਦਨਾ ਗੁਪਤਾ ਨੇ ਸਭ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਸਲੇਮਪੁਰ ਜੱਟਾਂ 'ਚ ਐਫ.ਐਲ.ਐਨ. ਮੇਲਾ, ਗ੍ਰੈਜੂਏਸ਼ਨ ਸੈਰਾਮਨੀ ਤੇ ਮੈਗਾ ਪੀ.ਟੀ.ਐਮ. ਕਰਵਾਈ ਅਗਲੀ ਖ਼ਬਰ ਖ਼ਾਲਸਾ ਸੀਨੀ. ਸੈਕੰ. ਸਕੂਲ ਰੋੜੇਵਾਲ ਵਿਖੇ 35ਵੇਂ ਵਿਦਿਅਕ ਸੈਸ਼ਨ ਦੀ ਆਰੰਭਤਾ
Ad Position 24