ਭਾਦਸੋਂ, 28 ਮਾਰਚ (ਪ੍ਰਦੀਪ ਦੰਦਰਾਲਾ)-ਸੰਤ ਬਾਵਾ ਪੂਰਨ ਦਾਸ ਜੀ ਮਹਾਰਾਜ ਖਾਲਸਾ ਸੀਨੀਅਰ ਸੈਕੰਡਰੀ ਸਕੁਲ ਰੋੜੇਵਾਲ ਦੇ 35ਵੇਂ ਵਿਦਿਅਕ ਸੈਸ਼ਨ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਕੀਤੀ ਗਈ | ਜਿਥੇ ਸਮੁੱਚੇ ਵਿਦਿਆਰਥੀਆਂ ਦੀ ਸਿੱਖਿਆ ਵਿਚ ਚੜ੍ਹਦੀਕਲਾ ਦੀ ਅਰਦਾਸ ਵੀ ਕੀਤੀ ਗਈ, ਉਥੇ ਹੀ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਗੱਦੀ ਨਸ਼ੀਨ ਬਾਬਾ ਗੁਰਚਰਨ ਸਿੰਘ ਨੇ ਸਮੁੱਚੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ | ਸਮਾਗਮ ਦੌਰਾਨ ਸਕੂਲ ਦੀ ਪਿ੍ੰਸੀਪਲ ਗੁਰਪ੍ਰੀਤ ਕੌਰ ਮੱਲ੍ਹੀ ਵਲੋਂ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ, ਜਿਸ ਵਿਚ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਵਲ ਕਰਨ ਲਈ ਕਈ ਨਵੀਆਂ ਯੋਜਨਾਵਾਂ ਦੀ ਆਰੰਭਤਾ ਕਰਨ ਸੰਬੰਧੀ ਦੱਸਿਆ ਗਿਆ | ਜਿਥੇ ਸੰਤ ਗੁਰਚਰਨ ਸਿੰਘ ਨੇ ਕਿਹਾ ਕਿ ਇਲਾਕੇ ਦੇ ਪੁਰਾਣੇ ਨਾਮੀ ਸਕੂਲਾਂ ਵਿਚੋਂ ਇੱਕ ਹੈ ਜਿਥੋਂ ਦੇ ਪੜ੍ਹੇ ਹੋਏ ਵਿਦਿਆਰਥੀ ਅੱਜ ਉਚ ਪਦਵੀਆਂ 'ਤੇ ਬਿਰਾਜਮਾਨ ਹਨ | ਇਲਾਕੇ ਦੀਆਂ ਸੰਗਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਸਕੂਲ ਵਿਚ ਪੜ੍ਹਾਉਣ ਤਾਂ ਜੋ ਦੁਨਿਆਵੀ ਵਿਦਿਆ ਦੇ ਨਾਲਾਨਾਲ ਗੁਰਬਾਣੀ, ਗੁਰ ਇਤਿਹਾਸ, ਪਰਿਵਾਰਕ ਕਦਰਾਂ ਕੀਮਤਾਂ ਅਤੇ ਸਮਾਜ ਸੇਵਾ ਨਾਲ ਵੀ ਜੋੜਨ ਦਾ ਉਪਰਾਲਾ ਕਰਦਾ ਹੈ | ਇਸ ਮੌਕੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੋਟ, ਬਲਵਿੰਦਰ ਕੰਗ ਸਰਪੰਚ,ਗਿਆਨੀ ਭਜਨ ਸਿੰਘ ਜਨਰਲ ਸਕੱਤਰ, ਜਥੇਦਾਰ ਮਾਸਟਰ ਅਜੀਤ ਸਿੰਘ, ਸਾਹਿਬ ਸਿੰਘ ਕੰਗ ਰੋੜੇਵਾਲ, ਮਨਜੀਤ ਸਿੰਘ ਕਾਠਮੱਠੀ, ਗੁਰਚਰਨ ਸਿੰਘ ਸਿਉਣਾ, ਕਰਮਜੀਤ ਸਿੰਘ ਕਾਕਾ ਰੋੜੇਵਾਲ, ਸੁਖਵਿੰਦਰ ਸਿੰਘ ਨੰਬਰਦਾਰ, ਨੰਬਰਦਾਰ ਜਗਤਾਰ ਸਿੰਘ,ਬਲਜੀਤ ਸਿੰਘ, ਜਗਤਾਰ ਸਿੰਘ ਰੋੜੇਵਾਲ, ਤਾਰਾ ਸਿੰਘ ਨੰਬਰਦਾਰ, ਗੁਰਮੀਤ ਸਿੰਘ ਕਾਲਾ ਮੈਂਬਰ, ਹਰਿੰਦਰ ਸਿੰਘ ਮਾਸਟਰ, ਵਾਈਸ ਪਿ੍ੰਸੀਪਲ ਜਸਵਿੰਦਰ ਕੌਰ ਟਿਵਾਣਾ, ਮੈਡਮ ਜਸਵੀਰ ਕੌਰ, ਮੈਡਮ ਗੁਰਮੇਲ ਕੌਰ, ਜਗਦੀਸ ਸਿੰਘ ਐਸ.ਡੀ.ਓ., ਵਿਧਾਇਕ ਨਰਿੰਦਰ ਕੌਰ ਭਰਾਜ ਦੀ ਮਾਤਾ ਵੀ ਹਾਜ਼ਰ