25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਮੋਦੀ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰਨ ਉੱਤੇ ਉਤਾਰੂ-ਡਾ. ਬਲਬੀਰ ਸਿੰਘ

Ad Position 21
No active advertisement
ਅਜੀਤ ਡੈਸਕ 05-04-2026
ਪਟਿਆਲਾ, 4 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੇ ਹਮਦਰਦ ਆੜਤੀਆਂ ਦੇ ਨਾਲ ਮਿਲਕੇ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਣਾ ਯਕੀਨੀ ਬਣਾਏਗੀ¢ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰਨ ਉਤੇ ਉਤਾਰੂ ਹੈ, ਜਿਸ ਨੂੰ ਪੰਜਾਬ ਸਰਕਾਰ ਕਦੇ ਵੀ ਸਫ਼ਲ ਨਹੀਂ ਹੋਣ ਦੇਵੇਗੀ¢ਸਿਹਤ ਮੰਤਰੀ ਨੇ ਕਿਸਾਨਾਂ ਦੀ ਫ਼ਸਲ ਚੁੱਕਣ ਤੋਂ ਇਨਕਾਰੀ ਕੁਝ ਗਿਣਤੀ ਦੇ ਆੜ੍ਹਤੀਆਂ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅਜਿਹੇ ਲੋਕ ਕਿਉਂ ਨਹੀਂ ਹਰਿਆਣਾ ਜਾਂ ਰਾਜਸਥਾਨ ਚਲੇ ਜਾਂਦੇ, ਜਿੱਥੇ ਲਗਦਾ ਹੈ ਕਿ ਉਨ੍ਹਾਂ ਨੂੰ ਸੂਬਾ ਸਰਕਾਰ ਪੰਜਾਬ ਤੋਂ ਕੁਝ ਜਿਆਦਾ ਦੇ ਰਹੀ ਹੈ¢ ਪਟਿਆਲਾ ਦੀ ਅਨਾਜ ਮੰਡੀ ਵਿਖੇ ਆੜਤੀਆਂ ਦੇ ਨਾਲ ਪ੍ਰੈਸ ਕਾਨਫਰੰਸ ਕਰਦਿਆਂ ਸਿਹਤ ਮੰਤਰੀ ਨੇ ਕਿਸਾਨਾਂ ਤੇ ਪੰਜਾਬ ਦੇ ਕਿਸਾਨਾਂ ਦੇ ਹਮਦਰਦ ਆੜਤੀਆਂ ਦਾ ਧੰਨਵਾਦ ਕੀਤਾ, ਜੋ ਕਿ ਹੜਤਾਲ ਕਰਨ ਦੀ ਥਾਂ ਕਿਸਾਨਾਂ ਦੀ ਮੰਡੀਆਂ ਵਿਚ ਵਿਕਣ ਲਈ ਆਈ ਫ਼ਸਲ ਚੁੱਕਣ ਲਈ ਸੂਬਾ ਸਰਕਾਰ ਦਾ ਸਾਥ ਦੇ ਰਹੇ ਹਨ ¢ ਇਸੇ ਦÏਰਾਨ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੀਨੀ.ਵਾਈਸ ਪ੍ਰਧਾਨ ਅਤੇ ਨਵੀਂ ਅਨਾਜ ਮੰਡੀ ਪਟਿਆਲਾ ਦੇ ਪ੍ਰਧਾਨ ਇੰਜੀਨੀਅਰ ਸਤਵਿੰਦਰ ਸਿੰਘ ਸੈਣੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਦੀ ਕੋਈ ਹੜਤਾਲ ਨਹੀਂ ਹੈ ਅਤੇ ਉਹ ਜਿੰਮੀਦਾਰਾਂ ਦੀ ਜਿਨਸ ਦਾ ਇੱਕ-ਇੱਕ ਦਾਣਾ ਖਰੀਦਣ ਲਈ ਪਾਬੰਦ ਹਨ ¢ ਉਨ੍ਹਾਂ ਆਖਿਆ ਕਿ ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੇ ਸ੍ਹਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਸਮੁੱਚੇ ਆੜਤੀਏ ਇਕਮੁੱਠ ਹਨ ਤੇ ਅਸੀਂ ਕੋਈ ਹੜਤਾਲ ਨਹੀਂ ਕਰ ਰਹੇ ¢ ਇਸ ਦÏਰਾਨ ਆੜਤੀ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਨਰੇਸ਼ ਮਿੱਤਲ ਭੋਲਾ, ਅਸ਼ੋਕ ਕੁਮਾਰ ਮੋਢੀ, ਚਰਨ ਦਾਸ ਗੋਇਲ ਖਰਦਮਨ ਰਾਏ ਗੁਪਤਾ, ਹਰਦੇਵ ਸਿੰਘ ਨੰਦਪੁਰ ਕੇਸ਼ੋ, ਦਰਬਾਰਾ ਸਿੰਘ ਜਾਹਲਾਂ, ਦਵਿੰਦਰ ਕੁਮਾਰ ਬੱਗਾ ਗੁਰਨਾਮ ਸਿੰਘ ਲਚਕਾਣੀ ਪਰਮਜੀਤ ਸਿੰਘ ਮਿਰਜ਼ਾਪੁਰ, ਰਣਧੀਰ ਨਲੀਨਾ, ਵਿਸ਼ਵ ਗੋਇਲ ਕਾਕੂ, ਵਿਜੇ ਗਰਗ ਗੁਰਨਾਮ ਸਿੰਘ ਲਚਕਾਣੀ ਮਹੇਸ਼ ਕਰਮ ਚੰਦ ਬੰਸਲ ਸÏਹਨ ਲਾਲ ਚੇਅਰਮੈਨ ਕਮਲ ਗੋਇਲ, ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਸੁਰੇਸ਼ ਬਾਂਸਲ ਡਕਾਲਾ, ਸੰਜੀਵਨ ਮਿੱਤਲ, ਓਮ ਪ੍ਰਕਾਸ਼ ਟÏਹੜਾ, ਜਤਿੰਦਰ ਕੁਮਾਰ ਟੀਨੂ, ਤੀਰਥ ਬਾਂਸਲ, ਰਾਕੇਸ਼ ਭਨਰਾ, ਰਾਜ ਕੁਮਾਰ ਜਿੰਦਲ,ਸਰੂਪ ਚੰਦ ਭਨਰਾ, ਕਰਮ ਚੰਦ ਰੋਹਿਤ ਗੋਇਲ ਦੀਪਕ ਜਿੰਦਲ, ਸ਼ਾਂਤੀ ਸਰੂਪ ਕੰਨੂ, ਪ੍ਰੇਮ ਚੰਦ,ਹੈਪੀ ਗੋਇਲ, ਅਨਿਲ ਗੋਇਲ, ਸ਼ੈਂਪੀ ਡਕਾਲਾ, ਭੀਮ ਚੰਦ ਡਕਾਲਾ, ਰਿੰਕੂ ਬਾਂਸਲ, ਕੁਲਦੀਪ ਸਿੰਘ ਕÏਰਜੀਵਾਲ, ਬਲਰਾਮ ਬਾਂਸਲ, ਭੋਲਾ ਭਾਨਰਾ, ਪਰਗਟ ਸਿੰਘ ਜਾਹਲਾਂ, ਗÏਰਵ ਜਿੰਦਲ, ਰਜਿੰਦਰ ਸਿੰਘ ਪਾਲਾ ਟÏਹੜਾ ਮਾਨ, ਨਰਿੰਦਰ ਲÏਟ, ਅਸ਼ੋਕ ਕੁਮਾਰ, ਜÏਲੀ ਗਰਗ, ਦਿਨੇਸ਼ ਅਗਰਵਾਲ, ਸੁਰਮਖ ਸਿੰਘ, ਜਗਦੀਸ਼ ਚੰਦ, ਕੁਲਵਿੰਦਰ ਸਿੰਘ ਮਾਜਰੀ ਅਕਾਲੀਆਂ, ਗੁਰਵਿੰਦਰ ਸਿੰਘ ਕÏਰਜੀਵਾਲ, ਐਚ.ਐਸ ਰਟÏਲ, ਨਾਹਰ ਸਿੰਬੜੋ ਵੀ ਵਿਸ਼ੇਸ਼ ਤÏਰ 'ਤੇ ਪਹੁੰਚੇ ਹੋਏ ਸਨ¢
Ad Position 22
No active advertisement
ਪਿਛਲੀ ਖ਼ਬਰ ਡਾ. ਗੁਰਪ੍ਰੀਤ ਕੌਰ ਮਾਨ ਦੀ ਹਾਜ਼ਰੀ 'ਚ ਨਵਜੀਵਨੀ ਸਕੂਲ ਸੂਲਰ ਦਾ 46ਵਾਂ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਬੇਅਦਬੀ ਦੇ ਮਸਲੇ 'ਤੇ ਆਮ ਆਦਮੀ ਪਾਰਟੀ ਤੇ ਕਾਂਗਰਸ 'ਤੇ ਦੋਸ਼— ਸਰਬਜੀਤ ਸਿੰਘ ਝਿੰਜਰ
Ad Position 24