25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪੰਜਾਬ ਨੂੰ ਮੁੜ ਤੋਂ ਲੀਹ 'ਤੇ ਲਿਆਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਜ਼ਰੂਰੀ-ਸੁਖਬੀਰ ਸਿੰਘ ਬਾਦਲ

Ad Position 21
No active advertisement
ਅਜੀਤ ਡੈਸਕ 05-04-2026
ਭਾਦਸੋਂ, 4 ਅਪ੍ਰੈਲ (ਪ੍ਰਦੀਪ ਦੰਦਰਾਲਾ)-ਨੇੜਲੇ ਪਿੰਡ ਰੋੜੇਵਾਲ ਵਿਖੇ ਅਕਾਲੀ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ 10 ਸਾਲ ਲਗਾਤਾਰ ਚੱਲੀ ਅਕਾਲੀ ਦਲ ਦੀ ਸਰਕਾਰ ਦੌਰਾਨ ਪੰਜਾਬ ਮੁੜ ਲੀਹ 'ਤੇ ਚਾੜਿ੍ਹਆ ਸੀ ਪਰ ਅਜੋਕੀ ਸਰਕਾਰ ਅਤੇ ਇਸ ਤੋਂ ਪਹਿਲਾਂ ਪੰਜ ਸਾਲ ਰਾਜ ਕਰਕੇ ਗਈ ਕਾਂਗਰਸ ਦੀ ਸਰਕਾਰ ਵਲੋਂ ਜੋ ਅਵਾਮ ਦਾ ਘਾਣ ਕੀਤਾ ਗਿਆ ਹੈ ਉਸ ਨਾਲ ਅੱਜ ਤੱਕ ਪੰਜਾਬ ਦੇ ਹਾਲਾਤ ਬਹੁਤ ਹੀ ਤਰਸਯੋਗ ਬਣੇ ਹੋਏ ਹਨ | ਇਸ ਕਰਕੇ ਪੰਜਾਬੀਆਂ ਅੰਦਰ ਫਿਰ ਤੋਂ ਅਕਾਲੀ ਦਲ ਪ੍ਰਤੀ ਪਿਆਰ ਜਾਗ ਰਿਹਾ ਹੈ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਹਿਤਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਜਦਕਿ ਦੂਜੀਆਂ ਕੌਮੀ ਪਾਰਟੀਆਂ ਸਿਰਫ ਤੇ ਸਿਰਫ ਆਪਣੇ ਮੁਫਾਦਾਂ ਬਾਰੇ ਸੋਚਦੀਆਂ ਹਨ | ਉਨ੍ਹਾਂ ਆਖਿਆ ਕਿ ਜਦੋਂ ਤੋਂ ਪੰਜਾਬ ਅੰਦਰ 'ਆਪ' ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਪੰਜਾਬ ਦੇ ਹਾਲਾਤ ਬੇਹਦ ਵਿਗੜੇ ਹੋਏ ਹਨ | 'ਆਪ' ਸਰਕਾਰ ਵਲੋਂ ਜੋ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਉਹ ਮਹਿਜ਼ ਕਾਗ਼ਜ਼ੀ ਕਾਰਵਾਈ ਤੱਕ ਹੀ ਸੀਮਤ ਹਨ ਕਿਉਂਕਿ ਇਹ ਵਿਕਾਸ ਦੇ ਦਾਅਵੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹਨ | ਇਸ ਮੌਕੇ ਜਸਪਾਲ ਸਿੰਘ ਬਿੱਟੂ ਚੱਠਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ ਨੇ ਕਿਹਾ ਕਿ ਸੂਬੇ ਦੇ ਭਵਿੱਖ ਲਈ ਅਕਾਲੀ ਦਲ ਦੀ ਸਰਕਾਰ ਬਣਾਉਣੀ ਬੇਹਦ ਜ਼ਰੂਰੀ ਹੈ | ਇਸ ਤੋਂ ਇਲਾਵਾ ਉਨ੍ਹਾਂ ਪਟਿਆਲਾ ਦਿਹਾਤੀ ਹਲਕੇ ਦੀ ਹੋਣ ਵਾਲੀ ਰੈਲੀ ਦਰਸ਼ਕਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ | ਇਸ ਸਮਾਗਮ 'ਚ ਸਟੇਜ ਸਕੱਤਰ ਦੀ ਭੂਮਿਕਾ ਗੁਰਤੇਜ ਸਿੰਘ ਕੌਲ ਕੌਮੀ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਜਗਮੀਤ ਸਿੰਘ ਹਰਿਆਊ ਜ਼ਿਲ੍ਹਾ ਪ੍ਰਧਾਨ, ਲਖਵੀਰ ਸਿੰਘ ਲੌਟ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਪ੍ਰਧਾਨ ਅਮਿਤ ਸਿੰਘ ਰਾਠੀ, ਸਰਬਜੀਤ ਸਿੰਘ ਝਿੰਜਰ ਹਲਕਾ ਇੰਚਾਰਜ ਘਨੌਰ, ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕਾ ਅਮਲੋਹ, ਗੁਰਤੇਜ ਸਿੰਘ ਕੌਲ, ਪਵਨ ਘਈ ਸਰਕਲ ਪ੍ਰਧਾਨ, ਹਰਭਜਨ ਸਿੰਘ ਘੁੰਮਣ, ਸਵਰਨਜੀਤ ਸਿੰਘ ਘੁੰਮਣ, ਤੇਜੀ ਘੁੰਮਣ, ਸੁਰਜੀਤ ਸਿੰਘ ਸਾ. ਸਰਪੰਚ, ਰਾਜਿੰਦਰ ਸਿੰਘ ਵਿਰਕ, ਅਮਰੀਕ ਸਿੰਘ ਲੰਗ, ਜਸਪ੍ਰੀਤ ਸਿੰਘ ਝੰਬਾਲੀ, ਸਤਨਾਮ ਸਿੰਘ ਲਚਕਾਣੀ, ਜੱਸੀ ਫੱਗਣਮਾਜਰਾ, ਅਨਮੋਲਦੀਪ ਸਿੰਘ ਚੱਠਾ, ਗੁਰਦੀਪ ਸਿੰਘ ਜਿੰਦਲਪੁਰ, ਜਗਤਾਰ ਸਿੰਘ ਨੰਬਰਦਾਰ, ਕਰਮਜੀਤ ਸਿੰਘ ਕਾਕਾ ਰੋੜੇਵਾਲ, ਦਰਸ਼ਨ ਸਿੰਘ ਪੰਚ, ਜਗਤਾਰ ਸਿੰਘ ਭੱਟੀ, ਹੈਰੀ ਆਸਟ੍ਰੇਲੀਆ, ਸੰਦੀਪ ਸਿੰਘ, ਹਰਿੰਦਰ ਕੁਲਾਰ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਤੇ ਪਿੰਡ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਾਹਨ ਦੀ ਫੇਟ ਨਾਲ ਇਕ ਦੀ ਮੌਤ ਅਗਲੀ ਖ਼ਬਰ ਪਬਲਿਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਦਾ 7 ਦਿਨਾ ਐਨ.ਐੱਸ.ਐੱਸ. ਕੈਪ ਸਫਲਤਾਪੂਰਵਕ ਸਮਾਪਤ
Ad Position 24