ਸਮਾਣਾ, 19 ਅਪ੍ਰੈਲ (ਪ੍ਰੀਤਮ ਸਿੰਘ ਨਾਗੀ)-ਜਦੋਂ ਮਨੁੱਖੀ ਹਿਰਦੇ ਵਿੱਚ ਪ੍ਰੇਮ ਦੀ ਮਿੱਠੀ ਧਾਰਾ ਨਿਰੰਤਰ ਵਹਿੰਦੀ ਹੈ ਅਤੇ ਆਤਮਾ ਏਕਤਾ ਦੀ ਇਲਾਹੀ ਗੂੰਜ ਨਾਲ ਰੌਸ਼ਨ ਹੁੰਦੀ ਹੈ, ਤਦ ਹੀ ਮਨੁੱਖਤਾ ਦਾ ਅਸਲ ਅਤੇ ਪਾਵਨ ਸਰੂਪ ਪ੍ਰਗਟ ਹੁੰਦਾ ਹੈ | ਇਹ ਉਹ ਅਵਸਥਾ ਹੈ ਜਿੱਥੇ ਸਾਰੇ ਵਿਤਕਰੇ ਆਪਣੇ ਆਪ ਖ਼ਤਮ ਹੋ ਜਾਂਦੇ ਹਨ ਅਤੇ ਕਰੁਣਾ, ਇਕਸੁਰਤਾ ਅਤੇ ਸਰਬ-ਵਿਆਪੀ ਭਾਈਚਾਰੇ ਦੀ ਭਾਵਨਾ ਜੀਵਤ ਹੋ ਉੱਠਦੀ ਹੈ | ਇਸੇ ਇਲਾਹੀ ਅਧਿਆਤਮਿਕ ਚੇਤਨਾ ਨੂੰ ਸਾਕਾਰ ਕਰਨ ਲਈ ਸੰਤ ਨਿਰੰਕਾਰੀ ਮਿਸ਼ਨ ਵਲੋਂ ਬਾਬਾ ਗੁਰਬਚਨ ਸਿੰਘ ਦੀ ਪਾਵਨ ਯਾਦ ਵਿਚ 'ਮਾਨਵ ਏਕਤਾ ਦਿਵਸ' 24 ਅਪ੍ਰੈਲ ਨੂੰ ਸ਼ਰਧਾ, ਸਮਰਪਣ ਅਤੇ ਪੇ੍ਰਮ ਮਈ ਮਾਹੌਲ ਵਿਚ ਕਰਵਾਇਆ ਜਾਵੇਗਾ, ਜੋ ਸਮੁੱਚੀ ਮਨੁੱਖ ਜਾਤੀ ਨੂੰ ਏਕਤਾ, ਸੇਵਾ ਅਤੇ ਸਦਭਾਵਨਾ ਦਾ ਅਮੋਲਕ ਸੰਦੇਸ਼ ਪ੍ਰਦਾਨ ਕਰੇਗਾ | ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਦੀ ਪਾਵਨ ਹਜ਼ੂਰੀ ਵਿਚ ਦਿੱਲੀ ਦੇ ਬੁਰਾੜੀ ਸਥਿਤ ਸਰੋਵਰ ਦੇ ਸਾਹਮਣੇ ਗਰਾਊਾਡ ਨੰਬਰ 2 ਵਿਚ ਇਕ ਵਿਸ਼ਾਲ ਅਤੇ ਇਲਾਹੀ ਸਤਿਸੰਗ ਕੀਤਾ ਜਾਵੇਗਾ, ਜਿੱਥੇ ਸ਼ਰਧਾਲੂ ਭਗਤ ਪ੍ਰੇਮ, ਭਗਤੀ ਅਤੇ ਅਧਿਆਤਮਿਕਤਾ ਦੇ ਵਿਲੱਖਣ ਸੰਗਮ ਦਾ ਅਨੁਭਵ ਕਰਨਗੇ | ਇਹ ਪਾਵਨ ਅਵਸਰ ਕੇਵਲ ਇਕ ਸਮਾਗਮ ਨਹੀਂ, ਸਗੋਂ ਆਤਮਿਕ ਜਾਗਿ੍ਤੀ ਦਾ ਉਤਸਵ ਹੋਵੇਗਾ, ਜੋ ਹਰ ਹਿਰਦੇ ਨੂੰ ਪ੍ਰਭੂ ਦੀ ਏਕਤਾ ਦੇ ਅਨੁਭਵ ਨਾਲ ਜੋੜਦਿਆਂ ਅੰਦਰੂਨੀ ਸ਼ਾਂਤੀ ਅਤੇ ਸੰਤੁਸ਼ਟੀ ਦਾ ਅਹਿਸਾਸ ਕਰਵਾਏਗਾ | ਇਹ ਪਾਵਨ ਦਿਹਾੜਾ ਬਾਬਾ ਗੁਰਬਚਨ ਸਿੰਘ ਅਤੇ ਚਾਚਾ ਪ੍ਰਤਾਪ ਸਿੰਘ ਦੀ ਇਲਾਹੀ ਯਾਦ ਨੂੰ ਸਮਰਪਿਤ ਹੈ, ਜਿਨ੍ਹਾਂ ਦਾ ਸਮੁੱਚਾ ਜੀਵਨ ਤਿਆਗ, ਸਮਰਪਣ ਅਤੇ ਨਿਰਸਵਾਰਥ ਸੇਵਾ ਦੀ ਵਿਲੱਖਣ ਮਿਸਾਲ ਰਿਹਾ ਹੈ | ਉਨ੍ਹਾਂ ਨੇ ਆਪਣੇ ਆਚਰਨ ਅਤੇ ਵਿਚਾਰਾਂ ਰਾਹੀਂ ਮਨੁੱਖਤਾ ਨੂੰ ਪ੍ਰੇਮ, ਨਿਮਰਤਾ ਅਤੇ ਪਰਉਪਕਾਰ ਦਾ ਸੱਚਾ ਮਾਰਗ ਦਿਖਾਇਆ |