ਸਨੌਰ, 19 ਅਪ੍ਰੈਲ (ਸੋਖਲ)-ਪੰਜਾਬ ਸਰਕਾਰ ਵਲੋਂ ਰਣਬੀਰ ਸਿੰਘ ਨੂੰ ਡੀ.ਐੱਸ.ਪੀ. ਰੂਲਰ ਵਜੋਂ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਇਸ ਨਿਯੁਕਤੀ ਨਾਲ ਇਲਾਕੇ 'ਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਦੀ ਉਮੀਦ ਜਤਾਈ ਜਾ ਰਹੀ ਹੈ | ਡੀ.ਐੱਸ.ਪੀ. ਆਰ ਰਣਬੀਰ ਸਿੰਘ ਇਕ ਤਜਰਬੇਕਾਰ ਅਤੇ ਇਮਾਨਦਾਰ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ | ਉਨ੍ਹਾਂ ਨੇ ਆਪਣੀ ਪਿਛਲੀ ਸੇਵਾ ਦੌਰਾਨ ਵੱਖ-ਵੱਖ ਥਾਵਾਂ 'ਤੇ ਸ਼ਾਨਦਾਰ ਕਾਰਗੁਜ਼ਾਰੀ ਦਰਸਾਈ ਹੈ | ਜਾਣਕਾਰੀ ਮੁਤਾਬਿਕ, ਉਹ ਇਸ ਤੋਂ ਪਹਿਲਾਂ ਧੂਰੀ, ਲਹਿਰਾਗਾਗਾ ਤੇ ਹੋਰ ਕਈ ਥਾਵਾਂ 'ਤੇ ਡੀ.ਐੱਸ.ਪੀ. ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ | ਡੀ.ਐੱਸ.ਪੀ. ਆਰ ਰਣਬੀਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਲਾਕੇ 'ਚ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਕੰਮ ਕਰਨਗੇ |