03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਮਾਨਵ ਸੇਵਾ ਉੱਤਮ ਸੇਵਾ ਸੰਸਥਾ ਵਲੋਂ ਲਗਾਇਆ ਮੁਫ਼ਤ ਮੈਡੀਕਲ ਨਿਰੀਖਣ ਕੈਂਪ <br/>

Ad Position 21
No active advertisement
ਅਜੀਤ ਡੈਸਕ 20-04-2026
ਨਾਭਾ, 19 ਅਪ੍ਰੈਲ (ਕਰਮਜੀਤ ਸਿੰਘ)-ਮਾਨਵ ਸੇਵਾ ਉੱਤਮ ਸੇਵਾ ਸਟੇਟ ਅਵਾਰਡੀ ਐਨ.ਜੀ.ਓ. ਵਲੋਂ ਸ਼ਿਵ ਮੰਦਿਰ ਸੁਧਾਰ ਕਮੇਟੀ ਅਤੇ ਭਾਰਤ ਵਿਕਾਸ ਪਰਿਸ਼ਦ ਇਕਾਈ ਨਾਭਾ ਦੇ ਸਹਿਯੋਗ ਨਾਲ 7ਵਾਂ ਮੁਫ਼ਤ ਮੈਡੀਕਲ ਨਿਰੀਖਣ ਕੈਂਪ ਸ੍ਰੀ ਕਾਲੀ ਮਾਤਾ ਮੰਦਿਰ ਦੁਲੱਦੀ ਗੇਟ ਵਿਖੇ ਲਗਾਇਆ ਗਿਆ | ਇਸ ਕੈਂਪ ਵਿਚ ਮੁੱਖ ਮਹਿਮਾਨ ਸਾਬਕਾ ਸਿਵਲ ਸਰਜਨ ਡਾ. ਸੰਜੇ ਗੋਇਲ ਅਤੇ ਐਸ.ਐਮ.ਓ. ਡਾ. ਵੀਨੂੰ ਗੋਇਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਕੈਂਪ ਵਿਚ ਲੀਵਰ ਦੀ ਜਾਂਚ ਲਈ ਫਾਈਬਰੋ ਸਕੈਨ ਦਾ ਟੈੱਸਟ ਕੀਤਾ ਗਿਆ ਅਤੇ ਕੈਂਪ ਵਿਚ ਫਾਈਬਰੋ ਸਕੈਨ ਵਾਲਾ 6000 ਦਾ ਟੈੱਸਟ ਸਿਰਫ਼ 300 ਰੁਪਏ ਵਿਚ ਕੀਤਾ ਗਿਆ | ਕੈਂਪ ਵਿਚ ਡਾ. ਯਸ਼ਪਾਲ ਗੋਇਲ ਸ਼ੂਗਰ, ਬੀ.ਪੀ. ਅਤੇ ਦਿਲ ਦੇ ਰੋਗਾਂ ਦੇ ਮਾਹਿਰ, ਐਮ.ਡੀ. ਮੈਡੀਸਨ, ਡਾ. ਸੌਰਭ ਗਰਗ ਹੱਡੀਆਂ ਦੇ ਮਾਹਿਰ, ਡਾ. ਸੰਦੀਪ ਤਿਆਲ ਅੱਖਾਂ ਦੇ ਮਾਹਿਰ, ਲੈਸਿਕ ਅਤੇ ਮੈਡੀਕਲ ਰੈਟੀਨਾ ਸਪੈਸ਼ਲਿਸਟ, ਡਾ. ਮਨਜੋਤ ਸਿੰਘ ਚੱਢਾ ਫਿਜਿਓਥਰੈਪੀ ਦੇ ਮਾਹਿਰ, ਡਾ. ਰੀਤਿਕਾ ਗੋਇਲ ਫਾਇਬਰੋ ਸਕੈਨ ਦੇ ਮਾਹਿਰ ਐਮ.ਡੀ. ਰੇਡੀਓ ਡਾਇਗਨੋਸਿਸ ਵਲੋਂ 305 ਦੇ ਕਰੀਬ ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ | ਕੈਂਪ ਦੌਰਾਨ ਲੈਬ ਵਲੋਂ ਈ.ਸੀ.ਜੀ, ਸ਼ੂਗਰ ਅਤੇ ਯੂਰਿਕ ਐਸਿਡ ਦੇ ਟੈੱਸਟ ਮੁਫ਼ਤ ਕੀਤੇ ਗਏ ਅਤੇ ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਕੈਂਪ ਵਿਚ ਵਿਕਾਸ ਮਿੱਤਲ, ਮੋਹਨ ਲਾਲ ਮਿੱਤਲ, ਸੁਨੀਲ ਗੁਪਤਾ, ਸ਼ਿਵ ਜਿੰਦਲ ਅਤੇ ਸਮੂਹ ਮੈਂਬਰਾਂ ਵਲੋਂ ਮੁੱਖ ਮਹਿਮਾਨ, ਪਹੁੰਚੇ ਡਾਕਟਰਾਂ ਅਤੇ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਬਿ੍ਜ ਲਾਲ, ਪ੍ਰਧਾਨ ਮੋਹਨ ਲਾਲ ਮਿੱਤਲ, ਪ੍ਰਮੋਦ ਜਿੰਦਲ, ਗਿਰਧਾਰੀ ਲਾਲ ਬਾਂਸਲ, ਸ਼ਿਵ ਜਿੰਦਲ, ਨਵਜੀਤ ਗਰਗ, ਪ੍ਰਵੀਨ ਸਿੰਗਲਾ, ਅਸ਼ੋਕ ਸਿੰਗਲਾ, ਵੇਦ ਮਿੱਤਲ, ਪੁਰਸ਼ੋਤਮ ਦਾਸ, ਮਹੇਸ਼ ਇੰਦਰ ਸ਼ਰਮਾ, ਵਿਨੋਦ ਗੋਇਲ, ਜਗਦੀਸ਼ ਛਾਬੜਾ, ਸੁਧੀਰ ਕਾਲੜਾ, ਵਿਕਾਸ ਮਿੱਤਲ, ਸੁਨੀਲ ਗੁਪਤਾ, ਅੰਕੁਰ ਸਿੰਗਲਾ, ਰਵਿੰਦਰ ਸਿੰਘ, ਨਰਿੰਦਰ ਮੋਹਨ ਸ਼ਰਮਾ, ਵਰੁਣ ਸਿੰਗਲਾ, ਦੀਪਕ ਕੁਮਾਰ, ਕਰਨ ਸਿੰਗਲਾ, ਸਾਹਿਲ ਗੁਪਤਾ, ਸੁਮਿਤ ਗੋਇਲ ਸੰਟੀ, ਸੰਜੇ ਢੀਂਗਰਾ, ਕੁਲਵੰਤ ਸਿੰਘ ਸਿਆਣ ਆਦਿ ਹਾਜ਼ਰ ਸਨ |
19ਪੀਟੀਏ05
ਮਾਨਵ ਸੇਵਾ ਉੱਤਮ ਸੇਵਾ ਸੰਸਥਾ ਵਲੋਂ ਲਗਾਏ ਗਏ ਮੁਫ਼ਤ ਮੈਡੀਕਲ ਜਾਂਚ ਕੈਂਪ ਦੌਰਾਨ ਡਾਕਟਰ ਮਰੀਜ਼ਾਂ ਨੂੰ ਦੇਖਦੇ ਹੋਏ | ਤਸਵੀਰ : ਕਰਮਜੀਤ ਸਿੰਘ


Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਵਾਲਾ ਕਾਨੂੰਨ ਬਣਾਉਣ ਲਈ ਮਾਨ ਸਰਕਾਰ ਵਧਾਈ ਦੀ ਪਾਤਰ-ਇੰਦਰਜੀਤ ਸਿੰਘ ਸੰਧੂ ਅਗਲੀ ਖ਼ਬਰ ਸੜਕ ਹਾਦਸੇ 'ਚ ਸਕੂਟਰੀ ਸਵਾਰ ਦੀ ਮੌਤ
Ad Position 24