ਬਨੂੜ, 23 ਅਪ੍ਰੈਲ (ਭੁਪਿੰਦਰ ਸਿੰਘ)-ਪਿੰਡ ਕਰਾਲਾ ਵਿਖੇ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਮੈਂਬਰ ਮਿਹਰ ਸਿੰਘ, ਜਿਨ੍ਹਾਂ ਦੀ ਇੱਕ ਮੱਝ ਦੀ ਮੌਤ ਹੋ ਗਈ ਸੀ ਨੂੰ ਵੇਰਕਾ ਮਿਲਕ ਪਲਾਂਟ ਵਲੋਂ ਨਵੀਂ ਮੱਝ ਖਰੀਦਣ ਲਈ 40 ਹਜ਼ਾਰ ਦੀ ਰਾਸ਼ੀ ਦਾ ਚੈੱਕ ਭੇਂਟ ਕੀਤਾ ਗਿਆ | ਵੇਰਕਾ ਦੀ ਡਾਇਰੈਕਟਰ ਪਰਮਜੀਤ ਕੌਰ ਧਰਮਗੜ੍ਹ ਅਤੇ ਵੇਰਕਾ ਦੇ ਸਾਬਕਾ ਉੱਪ ਚੇਅਰਮੈਨ ਸੁਰਿੰਦਰ ਸਿੰਘ ਧਰਮਗੜ ਨੇ ਚੈੱਕ ਭੇਂਟ ਕੀਤਾ | ਇਸ ਮੌਕੇ ਉਨ੍ਹਾਂ ਭਰੋਸਾ ਦਿਵਾਇਆ ਕਿ ਵੇਰਕਾ ਮਿਲਕ ਪਲਾਂਟ ਹਰ ਸਮੇਂ ਆਪਣੀ ਸਹਿਕਾਰੀ ਦੁੱਧ ਸਭਾਵਾਂ ਦੇ ਨਾਲ ਖੜਿ੍ਹਆ ਹੈ ਅਤੇ ਭਵਿੱਖ ਵਿਚ ਵੀ ਅਜਿਹਾ ਉਪਰਾਲਾ ਜਾਰੀ ਰਹੇਗਾ | ਇਸ ਮੌਕੇ ਸਭਾ ਦੇ ਪ੍ਰਧਾਨ ਹਰਪਾਲ ਸਿੰਘ, ਭਾਗ ਸਿੰਘ, ਮੇਹਰ ਸਿੰਘ, ਜਗਮੋਹਨ ਸਿੰਘ, ਸਕੱਤਰ ਗੁਰਦਿੱਤ ਸਿੰਘ, ਏਰੀਆ ਇੰਚਾਰਜ ਜਗਦੀਪ ਸਿੰਘ, ਐਮ ਪੀ ਏ ਅਮਰਜੀਤ ਸਿੰਘ ਵੀ ਮੌਜੂਦ ਸਨ |