27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਕਲੇਰਾਂ ਦੀ ਅਗਵਾਈ 'ਚ ਸੰਗਤਾਂ ਨੇ ਸੰਤ ਬਾਬਾ ਬਲਜੀਤ ਸਿੰਘ ਦੇ ਅੰਗੀਠੇ ਦੀ ਕੀਤੀ ਸੰਭਾਲ

Ad Position 21
No active advertisement
ਅਜੀਤ ਡੈਸਕ 24-04-2026
ਪਾਤੜਾਂ, 23 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਪਛੜ੍ਹੇ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਅਤੇ ਗੁਰਮਿਤ ਵਿੱਦਿਆ ਦੇ ਸਭ ਤੋਂ ਵੱਡੇ ਕੇਂਦਰ ਨਾਨਕਸਰ ਠਾਠ ਸੇਲ ਵਾਲਾ ਪਾਤੜਾਂ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਬਾਬਾ ਬਲਜੀਤ ਸਿੰਘ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੇ ਅੰਤਿਮ ਸਸਕਾਰ ਮਗਰੋਂ ਅੱਜ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਕਲੇਰਾਂ, ਸੰਤ ਬਾਬਾ ਸੇਵਾ ਸਿੰਘ ਨਾਨਕਸਰ ਕਲੇਰਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਉਨ੍ਹਾਂ ਦੇ ਅੰਗੀਠੇ ਦੀ ਸੰਭਾਲ ਕੀਤੀ ਗਈ ਅਤੇ ਉਨ੍ਹਾਂ ਦੇ ਨਮਿੱਤ ਹੋਣ ਵਾਲੇ ਆਖੰਡ ਪਾਠ ਸਾਹਿਬ ਦੀ ਲੜ੍ਹੀ ਆਰੰਭ ਕੀਤੀ ਗਈ | ਇਸ ਬਾਰੇ ਜਾਣਕਾਰੀ ਦਿੰਦਿਆਂ ਭਾਈ ਗੁਰਸੇਵਕ ਸਿੰਘ ਅਤੇ ਇਲਾਕੇ ਦੇ ਆਗੂਆਂ ਨੇ ਦੱਸਿਆ ਸੰਤ ਬਾਬਾ ਕੁੰਦਨ ਸਿੰਘ ਵਲੋਂ ਵਰੋਸਰਾਏ ਕਿ ਬਾਬਾ ਬਲਜੀਤ ਸਿੰਘ ਜਿੱਥੇ ਨਾਮ ਬਾਣੀ ਦੇ ਪੁੰਜ ਸਨ ਉਨ੍ਹਾਂ ਦੀ ਅਗਵਾਈ 'ਚ ਨਾਨਕਸਰ ਠਾਠ ਸੇਲਵਾਲਾ ਪਾਤੜਾਂ 'ਚ ਇਲਾਕੇ ਦੇ ਲੋਕਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਵੱਡਾ ਉਪਰਾਲਾ ਕਰਦਿਆਂ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ | ਇਸ ਤੋਂ ਇਲਾਵਾ ਨਾਨਕ ਸਰ ਅਕੈਡਮੀ ਦੀ ਸਥਾਪਨਾ ਕਰਕੇ ਇਲਾਕੇ ਦੇ ਬੱਚਿਆਂ ਨੂੰ ਉੱਚ ਮਿਆਰ ਦੀ ਵਿੱਦਿਆ ਪ੍ਰਦਾਨ ਕੀਤੀ ਜਾ ਰਹੀ ਸੀ | ਨਿਮਰਤਾ ਦੇ ਪੁੰਜ ਬਾਬਾ ਬਲਜੀਤ ਸਿੰਘ ਮੁਖੀ ਨਾਨਕਸਰ ਠਾਠ ਪਾਤੜਾਂ ਕੁਝ ਦਿਨ ਬਿਮਾਰ ਰਹਿਣ ਮਗਰੋਂ 19 ਅਪ੍ਰੈਲ ਨੂੰ ਅਕਾਲ ਚਲਾਣਾ ਕਰ ਗਏ ਸਨ | 20 ਅਪ੍ਰੈਲ ਨੂੰ ਉਨ੍ਹਾਂ ਦੇ ਅੰਤਿਮ ਸਸਕਾਰ ਸਮੇਂ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਅਤ ਹੋਰ ਰਾਜਨੀਤਿਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸੰਤ ਮਹਾਂਪੁਰਸ਼ਾਂ ਵਲੋਂ ਬਾਬਾ ਬਲਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਸਨ | ਪਾਤੜਾਂ ਇਲਾਕੇ 'ਚ ਬਾਬਾ ਬਲਜੀਤ ਸਿੰਘ ਨਾਲ ਸੇਵਾ ਵਿਚ ਹਿਸਾ ਲੈਣ ਵਾਲੇ ਭਾਈ ਹਰਬੇਲ ਸਿੰਘ ਤੂਰ ਭਾਈ ਸੁਖਦੇਵ ਸਿੰਘ ਤੂਰ ਨੇ ਦੱਸਿਆ ਕਿ ਬਾਬਾ ਬਲਜੀਤ ਸਿੰਘ ਦੇ ਨਮਿੱਤ ਦੋ ਸ਼੍ਰੀ ਆਖੰਡ ਪਾਠ ਸਾਹਿਬ ਦੀ ਲੜ੍ਹੀ ਬਾਬਾ ਗੁਰਚਰਨ ਸਿੰਘ ਨਾਨਕਸਰ ਕਲੇਰਾਂ ਦੀ ਅਗਵਾਈ 'ਚ ਸੰਗਤਾਂ ਵਲੋਂ ਅੱਜ ਆਰੰਭ ਕੀਤੀ ਗਈ ਹੈ ਜਿਨ੍ਹਾਂ ਦੇ ਭੋਗ 26 ਅਪ੍ਰੈਲ ਨੂੰ ਪਾਏ ਜਾ ਰਹੇ ਹਨ | ਇਸ ਮੌਕੇ ਉੱਘੇ ਸਨਅਤਕਾਰ ਗੋਬਿੰਦ ਸਿੰਘ ਵਿਰਦੀ ਅਤੇ ਹੋਰ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਡਿਜੀਟਲ ਮੀਮੋ ਤਿਆਰ ਕਰਨ ਸੰਬੰਧੀ ਦੋ ਦਿਨਾਂ ਵਰਕਸ਼ਾਪ ਅਗਲੀ ਖ਼ਬਰ ਰਿਟੇਲ ਕਰਿਆਨਾ ਐਸੋਸੀਏਸ਼ਨ ਨੇ ਅਗਰਵਾਲ ਸਭਾ ਦੇ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਨੂੰ ਕੀਤਾ ਸਨਮਾਨਿਤ
Ad Position 24