ਨਾਭਾ, 24 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਐਡੂਮੌਂਟ ਵਰਲਡ ਸਕੂਲ ਵਲੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਦੋ ਦਿਨਾਂ ਸਕੂਲ ਅਧਿਆਪਕਾਂ ਦੀ ਅਗਵਾਈ ਹੇਠ ਸੁਪਰੀਮ ਸਟੀਲ ਇੰਡਸਟਰੀ ਗੋਬਿੰਦਗੜ੍ਹ ਦਾ ਇਕ ਮਹੱਤਵਪੂਰਨ ਉਦਯੋਗਿਕ ਦÏਰਾ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰੈਕਟੀਕਲ ਜਾਣਕਾਰੀ ਪ੍ਰਦਾਨ ਕਰਨਾ ਸੀ, ਤਾਂ ਜੋ ਉਹ ਉਦਯੋਗਿਕ ਪ੍ਰਕਿਰਿਆਵਾਂ ਨੂੰ ਨਜ਼ਦੀਕ ਤੋਂ ਸਮਝ ਸਕਣ¢ ਸਕੂਲ ਦੀ ਡਾਇਰੈਕਟਰ ਕਾਜਲ ਨਾਗਪਾਲ ਨੇ ਦੱਸਿਆ ਕਿ ਸਵੇਰੇ ਸਕੂਲ ਤੋਂ ਰਵਾਨਗੀ ਤੋਂ ਪਹਿਲਾਂ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਸੁਰੱਖਿਆ ਅਤੇ ਅਨੁਸ਼ਾਸਨ ਸੰਬੰਧੀ ਹਦਾਇਤਾਂ ਦਿੱਤੀਆਂ ਗਈਆਂ, ਉਪਰੰਤ ਵਿਦਿਆਰਥੀ ਬੜੇ ਹੀ ਉਤਸ਼ਾਹ ਨਾਲ ਫੈਕਟਰੀ ਵੱਲ ਰਵਾਨਾ ਹੋਏ ਜਿਥੇ ਫੈਕਟਰੀ ਪਹੁੰਚਣ 'ਤੇ ਪ੍ਰਬੰਧਕ ਟੀਮ ਵਲੋਂ ਵਿਦਿਆਰਥੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਉਦਯੋਗ ਦੇ ਮੁੱਖ ਭਾਗਾਂ ਸੰਬੰਧੀ ਜਾਣੂ ਕਰਵਾਇਆ ਗਿਆ¢ ਫੈਕਟਰੀ ਵਿਚ ਮÏਜੂਦ ਤਜ਼ਰਬੇਕਾਰ ਇੰਜੀਨੀਅਰਾਂ ਨੇ ਵਿਦਿਆਰਥੀਆਂ ਨੂੰ ਸਟੀਲ ਬਣਾਉਣ ਦੀ ਪੂਰੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਦੱਸਿਆ¢ ਉਨ੍ਹਾਂ ਨੇ ਸਮਝਾਇਆ ਤੇ ਦਿਖਾਇਆ ਕਿ ਕਿਵੇਂ ਕੱਚੇ ਲੋਹੇ ਨੂੰ ਭੱਠੀਆਂ ਵਿਚ ਉੱਚ ਤਾਪਮਾਨ 'ਤੇ ਪਿਘਲਾ ਕੇ ਸਟੀਲ ਤਿਆਰ ਕੀਤਾ ਜਾਂਦਾ ਹੈ¢ ਵਿਦਿਆਰਥੀਆਂ ਨੇ ਰੋਲਿੰਗ ਮਿੱਲ ਅਤੇ ਕਟਾਈ ਮਸ਼ੀਨਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਨੂੰ ਧਿਆਨ ਨਾਲ ਸਮਝਿਆ¢ ਇਸ ਦÏਰਾਨ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਸਟੀਲ ਦੀ ਕੁਆਲਟੀ ਨੂੰ ਕਿਵੇਂ ਜਾਂਚਿਆ ਜਾਂਦਾ ਹੈ ਅਤੇ ਕਿਹੜੀਆਂ ਤਕਨੀਕਾਂ ਵਰਤੀਆਂ ਜਾਂਦੀਆਂ ਹਨ¢ ਉਨ੍ਹਾਂ ਨੇ ਇਹ ਵੀ ਸਿੱਖਿਆ ਕਿ ਉਦਯੋਗ ਵਿੱਚ ਸਮਾਂ ਪ੍ਰਬੰਧਨ, ਟੀਮ ਵਰਕ ਅਤੇ ਨਿਯਮਾਂ ਦੀ ਪਾਲਣਾ ਕਿੰਨੀ ਮਹੱਤਵਪੂਰਨ ਹੁੰਦੀ ਹੈ¢ ਸੁਰੱਖਿਆ ਮਾਪਦੰਡਾਂ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਹੈਲਮੈਟ, ਦਸਤਾਨੇ ਅਤੇ ਹੋਰ ਸੁਰੱਖਿਆ ਉਪਕਰਨਾਂ ਦੀ ਲੋੜ ਬਾਰੇ ਸਮਝਾਉਂਦੇ ਹੋਏ ਦੱਸਿਆ ਗਿਆ ਕਿ ਉਦਯੋਗ ਵਿੱਚ ਕੰਮ ਕਰਦੇ ਸਮੇਂ ਸੁਰੱਖਿਆ ਸਭ ਤੋਂ ਪਹਿਲੀ ਤਰਜ਼ੀਹ ਹੁੰਦੀ ਹੈ¢ ਵਿਦਿਆਰਥੀਆਂ ਨੇ ਇਸ ਦÏਰੇ ਦÏਰਾਨ ਬੜੀ ਰੁਚੀ ਦਿਖਾਈ ਅਤੇ ਕਈ ਪ੍ਰਸ਼ਨ ਪੁੱਛੇ, ਜਿਨ੍ਹਾਂ ਦੇ ਉੱਤਰ ਇੰਜੀਨੀਅਰਾਂ ਨੇ ਬੜੀ ਸਹਿਜਤਾ ਨਾਲ ਦਿੱਤੇ¢ ਇਹ ਤਜ਼ਰਬਾ ਵਿਦਿਆਰਥੀਆਂ ਲਈ ਬਹੁਤ ਹੀ ਪ੍ਰੇਰਣਾਦਾਇਕ ਸਾਬਤ ਹੋਇਆ ਅਤੇ ਉਨ੍ਹਾਂ ਨੂੰ ਨਵੇਂ ਤਕਨੀਕੀ ਗਿਆਨ ਨਾਲ ਰੂਬਰੂ ਕਰਵਾਇਆ¢ ਦੋ ਦਿਨਾਂ ਦੌਰੇ ਦੇ ਆਖੀਰ ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਇੰਡਸਟਰੀ ਪ੍ਰਬੰਧਨ ਦਾ ਧੰਨਵਾਦ ਕੀਤਾ ਗਿਆ¢ ਵਾਪਸੀ ਦÏਰਾਨ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਇਸ ਦÏਰੇ ਨੂੰ ਬਹੁਤ ਹੀ ਯਾਦਗਾਰ ਅਤੇ ਲਾਭਕਾਰੀ ਕਰਾਰ ਦਿੱਤਾ¢ ਸਕੂਲ ਦੇ ਡਾਇਰੈਕਟਰ ਕਾਜਲ ਨਾਗਪਾਲ ਨੇ ਕਿਹਾ ਇਸ ਤਰ੍ਹਾਂ ਦੇ ਉਦਯੋਗਿਕ ਦÏਰੇ ਵਿਦਿਆਰਥੀਆਂ ਦੇ ਵਿਦਿਅਕ ਅਤੇ ਵਿਅਕਤੀਗਤ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ, ਕਿਉਂ ਜੋ ਇਹ ਦੌਰੇ ਉਨ੍ਹਾਂ ਨੂੰ ਅਸਲੀ ਜੀਵਨ ਨਾਲ ਜੋੜਦੇ ਹਨ ਅਤੇ ਭਵਿੱਖ ਵਿਚ ਉਨ੍ਹਾਂ ਦੀ ਕਿੱਤਾ ਚੋਣ ਲਈ ਮਦਦਗਾਰ ਸਾਬਤ ਹੁੰਦੇ ਹਨ¢