ਨਾਭਾ, 24 ਅਪ੍ਰੈਲ (ਕਰਮਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਸੀਨੀਅਰ ਸਿਟੀਜ਼ਨ ਮੰਡਲ ਨਾਭਾ ਵਲੋਂ ਪ੍ਰਧਾਨ ਸੁਰੇਸ਼ ਬਾਂਸਲ ਦੀ ਅਗਵਾਈ ਵਿਚ ਅਗਰਵਾਲ ਸਭਾ ਨਾਭਾ ਦੇ ਨਵੇਂ ਚੁਣੇ ਗਏ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਦਾ ਸਨਮਾਨ ਕੀਤਾ ਗਿਆ¢ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਗੁਰਿੰਦਰਜੀਤ ਸਿੰਘ ਸੋਢੀ, ਅਸ਼ੋਕ ਜਿੰਦੀਆ, ਅਨਿਲ ਗੁਪਤਾ, ਸੁਰੀਆਂਕਾਂਤ ਵਾਲੀਆਂ, ਅਮਰ ਚੰਦ, ਨਰੇਸ਼ ਕੁਮਾਰ ਸਾਲਦੀ, ਪਵਨ ਬਾਂਸਲ, ਅਸ਼ੋਕ ਜਿੰਦਲ, ਬਾਬੂ ਰਾਮ, ਰਾਜ ਕੁਮਾਰ ਸ਼ਰਮਾ ਹਾਜਰ ਸਨ¢ ਇਸ ਮੌਕੇ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਨੇ ਭਾਰਤੀ ਜਨਤਾ ਪਾਰਟੀ ਸੀਨੀਅਰ ਸਿਟੀਜ਼ਨ ਮੰਡਲ ਨਾਭਾ ਦੇ ਪ੍ਰਧਾਨ ਸੁਰੇਸ਼ ਬਾਂਸਲ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆਂ ਕਿ ਜੋ ਜ਼ਿੰਮੇਵਾਰੀ ਉਹਨਾਂ ਨੂੰ ਸÏਾਪੀ ਗਈ ਹੈ ਉਹ ਉਸ ਨੰੂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ¢