20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਵਲੋਂ ਸੰਸਥਾ ਦੇ ਮੈਂਬਰਾਂ ਦਾ ਜਨਮ ਦਿਨ ਮਨਾਇਆ

Ad Position 21
No active advertisement
ਸਥਾਨਕ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਮੈਂਬਰਾਂ ਦੇ ਮਨਾਏ ਗਏ ਜਨਮਦਿਨ ਦੇ ਸਮਾਗਮ ਦਾ ਇਕ ਦਿ੍ਸ਼ | ਤਸਵੀਰ : ਕਰਮਜੀਤ ਸਿੰਘ <br/> 28-04-2026
ਨਾਭਾ, 27 ਅਪ੍ਰੈਲ (ਕਰਮਜੀਤ ਸਿੰਘ)-ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਰਜਿਸਟਰ ਨਾਭਾ ਵਲੋਂ ਸੰਸਥਾ ਦੇ ਮੈਂਬਰਾਂ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਵਿਰਕ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਵਿਚ ਸੰਸਥਾ ਦੇ ਜਿਨ੍ਹਾਂ ਮੈਂਬਰਾਂ ਦੇ ਜਨਮ ਦਿਨ ਸੀ ਸੰਸਥਾ ਵਲੋਂ ਜਿੱਥੇ ਉਨ੍ਹਾਂ ਦਾ ਸਾਂਝੇ ਤੌਰ 'ਤੇ ਕੇਕ ਕੱਟਿਆ ਗਿਆ ਉੱਥੇ ਉਨ੍ਹਾਂ ਨੂੰ ਤੋਹਫ਼ੇ ਵੀ ਦੇ ਕੇ ਨਿਵਾਜਿਆ ਗਿਆ | ਜਿਨ੍ਹਾਂ ਦੇ ਜਨਮ ਦਿਨ ਮਨਾਏ ਗਏ ਉਨ੍ਹਾਂ ਵਿਚ ਪਿ੍ਤਭਾਨ ਸਿੰਘ, ਦੇਵ ਵਰਤ ਪੁਰੀ, ਰਜਿੰਦਰ ਸਿੰਘ ਚੌਹਾਨ, ਭੁਪਿੰਦਰ ਕੌਰ, ਕਿ੍ਸ਼ਨਾ ਕੁਮਾਰੀ, ਵਿਜੈ ਕੌੜਾ, ਜਤਿੰਦਰ ਸਿੰਘ, ਦਰਸ਼ਨ ਕੁਮਾਰ, ਇੰਦਰਜੀਤ ਸਿੰਘ, ਐਮ.ਐਲ. ਗਰਗ, ਰਛਪਾਲ ਸਿੰਘ, ਵਾਸਦੇਵ, ਗੁਰਵਿੰਦਰ ਸਿੰਘ, ਭਰਤ ਲਾਲ, ਅਜੀਤ ਬਾਂਸਲ ਸ਼ਾਮਿਲ ਸਨ | ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਲਛਮਣ ਦਾਸ, ਵਿੱਤ ਸਕੱਤਰ ਅਜੇ ਗਰਗ, ਨਰੇਸ਼ ਕੁਮਾਰ ਸਾਲਦੀ, ਦਰਸ਼ਨ ਸਿੰਘ ਹਰਜਾਈ, ਪੈੱ੍ਰਸ ਸਕੱਤਰ ਗੁਰਿੰਦਰਜੀਤ ਸਿੰਘ ਸੋਢੀ, ਗੁਰਜਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਖੇੜੀ 'ਚ ਫਾਇਰ ਮੌਕ ਡਰਿੱਲ ਕਰਵਾਈ ਅਗਲੀ ਖ਼ਬਰ ਪਾਤੜਾਂ ਨਗਰ ਕੌਂਸਲ ਚੋਣਾਂ ਲੜਨ ਲਈ ਅਕਾਲੀ ਦਲ ਦੇ ਹੌਸਲੇ ਬੁਲੰਦ-ਮੱਲ੍ਹੀ
Ad Position 24