20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਰਕਾਰੀ ਹਸਪਤਾਲ 'ਚ ਨਵ-ਜਨਮੇ ਬੱਚਿਆਂ ਲਈ ਬਣੇ ਨਿੱਕੂ ਵਾਰਡ ਦਾ ਵਿਧਾਇਕਾ ਵਲੋਂ ਉਦਘਾਟਨ

Ad Position 21
No active advertisement
ਅਜੀਤ ਡੈਸਕ 03-05-2026
ਰਾਜਪੁਰਾ, 2 ਮਈ (ਜੀ.ਪੀ. ਸਿੰਘ)-ਸਥਾਨਕ ਏ.ਪੀ. ਜੈਨ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸ਼ਰਨਪ੍ਰੀਤ ਸਿੰਘ ਦੀ ਅਗਵਾਈ ਹੇਠ ਨਿੱਕੂ ਵਾਰਡ ਦਾ ਉਦਘਾਟਨ ਕਰਨ ਦੇ ਲਈ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਵਲੋਂ ਰਿਬਨ ਕੱਟ ਕੇ ਨਿੱਕੂ ਵਾਰਡ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ 'ਚ ਰਾਜਪੁਰਾ ਤਹਿਸੀਲ ਦੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਇਕ ਵੱਡਾ ਕਦਮ ਚੁੱਕਦਿਆਂ ਸਿਵਲ ਹਸਪਤਾਲ 'ਚ ਨਿੱਕੂ ਵਾਰਡ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਵਾਰਡ ਵਾਰਡ ਦੇ ਸ਼ੁਰੂ ਹੋਣ ਨਾਲ ਹੁਣ ਰਾਜਪੁਰਾ ਅਤੇ ਨੇੜਲੇ ਇਲਾਕਿਆਂ ਦੇ ਨਵ-ਜਨਮੇ ਬੱਚਿਆਂ ਨੂੰ ਵੱਡੇ ਸ਼ਹਿਰਾਂ ਵਿਚ ਰੈਫ਼ਰ ਕਰਨ ਦੀ ਲੋੜ ਘੱਟ ਹੋਵੇਗੀ ਅਤੇ ਉਨ੍ਹਾਂ ਨੂੰ ਇੱਥੇ ਹੀ ਆਧੁਨਿਕ ਇਲਾਜ ਅਤੇ ਸਹੂਲਤਾਂ ਮਿਲ ਸਕਣਗੀਆਂ | ਐੱਸ.ਐੱਮ.ਓ. ਡਾ. ਸ਼ਰਨਪ੍ਰੀਤ ਸਿੰਘ ਨੇ ਦਸਿਆ ਕਿ ਨਿੱਕੂ ਵਾਰਡ ਵਿਚ ਨਵ-ਜਨਮੇ ਬੱਚਿਆਂ ਲਈ ਉੱਚ ਪੱਧਰੀ ਮਸ਼ੀਨਾਂ ਅਤੇ ਤਜਰਬੇਕਾਰ ਸਟਾਫ਼ ਉਪਲਬਧ ਕਰਵਾਇਆ ਗਿਆ ਹੈ | ਜਿਸ ਨਾਲ ਐਮਰਜੈਂਸੀ ਹਾਲਤ ਵਾਲੇ ਬੱਚਿਆਂ ਦਾ ਵੀ ਇਲਾਜ ਸੰਭਵ ਹੋਵੇਗਾ | ਇਸ ਮੌਕੇ 'ਤੇ ਸੰਜੇ ਵਾਲੀਆ, ਇੰਦਰ ਸਪਰਾ, ਮੇਟਰਨ ਇੰਦਰਰੂਪ ਕੌਰ ਸਮੇਤ ਡਾਕਟਰ, ਸਟਾਫ਼ ਮੈਂਬਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਦੇਵੀਗੜ੍ਹ ਵਿਖੇ ਮਜ਼ਦੂਰ ਦਿਵਸ ਮੌਕੇ ਪੱਲੇਦਾਰ ਯੂਨੀਅਨ ਵਲੋਂ ਲਹਿਰਾਇਆ ਗਿਆ ਝੰਡਾ ਅਗਲੀ ਖ਼ਬਰ ਜਥੇਦਾਰ ਗੜ੍ਹੀ ਦੀ ਭੈਣ ਨਮਿਤ ਸ਼ਰਧਾਂਜਲੀ ਸਮਾਗਮ 'ਚ ਪੁੱਜੇ ਰਾਜਨੀਤਕ ਅਤੇ ਧਾਰਮਿਕ ਆਗੂ
Ad Position 24