ਸਮਾਣਾ, 2 ਮਈ (ਹਰਵਿੰਦਰ ਸਿੰਘ ਟੋਨੀ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਮਾਣਾ ਵਿਖੇ ਆਈ.ਪੀ.ਐੱਲ. ਵਲੋਂ ਇਕ ਸ਼ਾਨਦਾਰ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦੇ ਮੁੱਖ ਆਯੋਜਕ ਯੋਗੇਸ਼ ਸ਼ਰਮਾ ਸ਼ੈਲੀ ਸਨ | ਯੋਗੇਸ਼ ਸ਼ੈਲੀ ਆਈ.ਐਲ.ਪੀ. ਦੇ ਐਮ.ਡੀ. ਡਾਇਰੈਕਟਰ ਪੈਰਾ ਅਥਲੀਟ ਡਿਪਾਟਮੈਂਟ-ਪੈਰਾ ਪਾਵਰ ਲਿਫ਼ਟਿੰਗ ਇੰਡੀਆ-ਪੈਰਾ ਉਲੰਪਿਕ ਆਫ ਇੰਡੀਆ ਕਮੇਟੀ ਨਾਲ ਜੁੜੇ ਹੋਏ ਹਨ ਅਤੇ ਆਮ ਆਦਮੀ ਪਾਰਟੀ ਪੰਜਾਬ ਯੂਥ ਵਿੰਗ ਦੇ ਜੁਆਇੰਟ ਸੈਕਟਰੀ ਵਜੋਂ ਵੀ ਸੇਵਾ ਨਿਭਾ ਰਹੇ ਹਨ | ਇਸ ਮੌਕੇ ਗੱਲਬਾਤ ਕਰਦਿਆਂ ਮੁੱਖ ਮਹਿਮਾਨ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਖੇਡਾਂ ਨਾਲ ਜੋੜਨ ਲਈ ਨੌਜਵਾਨਾਂ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੋੜਨ ਲਈ ਮਾਨ ਸਰਕਾਰ ਖੇਡਾਂ ਵੱਲ ਪ੍ਰੇਰਿਤ ਕਰ ਰਹੀ ਹੈ ਜੋ ਕਿ ਹੁਣ ਤੱਕ ਤਿੰਨ ਹਾਜ਼ਰ ਦੇ ਕਰੀਬ ਗਰਾਊਾਡ ਤਿਆਰ ਕਰ ਚੁੱਕੀ ਹੈ | ਨੌਜਵਾਨ ਖੇਡਾਂ ਪ੍ਰਤੀ ਮੱਲਾ ਮਾਰ ਕੇ ਪੰਜਾਬ ਦਾ ਨਾਂ ਰੌਸ਼ਨ ਕਰਨਗੇ | ਇਸ ਮੌਕੇ ਗੱਲਬਾਤ ਕਰਦਿਆਂ ਯੋਗੇਸ਼ ਸ਼ਰਮਾ ਸ਼ੈਲੀ ਨੇ ਕਿਹਾ ਕਿ ਮਾਨ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮਹਿਮਾ ਤਹਿਤ ਇਹ ਟੂਰਨਾਮੈਂਟ ਕਰਵਾਏ ਜਾਂਦੇ ਹਨ | ਇਸ ਟੂਰਨਾਮੈਂਟ ਵਿਚ ਲਗਭਗ 400 ਖਿਡਾਰੀਆਂ ਨੇ ਭਾਗ ਲਿਆ | ਟੂਰਨਾਮੈਂਟ ਦਾ ਮੁੱਖ ਮਕਸਦ ''ਯੁੱਧ ਨਸ਼ਿਆਂ ਵਿਰੁੱਧ'' ਸੀ, ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਸਿਹਤਮੰਦ ਅਤੇ ਨਸ਼ਾ-ਮੁਕਤ ਪੰਜਾਬ ਦੀ ਸੋਚ ਨੂੰ ਮਜ਼ਬੂਤ ਕੀਤਾ ਜਾ ਸਕੇ | ਉਨ੍ਹਾਂ ਨੇ ਸਾਰੇ ਮਹਿਮਾਨਾਂ, ਖਿਡਾਰੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਈ.ਐਲ.ਪੀ. ਵਲੋਂ ਅਜਿਹੇ ਖੇਡ ਪ੍ਰੋਗਰਾਮ ਅੱਗੇ ਵੀ ਕਰਵਾਏ ਜਾਂਦੇ ਰਹਿਣਗੇ | ਟੂਰਨਾਮੈਂਟ ਵਿਚ ਜੇਤੂ ਟੀਮਾਂ ਲਈ ਪਹਿਲਾ ਇਨਾਮ 21,000, ਦੂਜਾ ਇਨਾਮ 15,000, ਤੀਜਾ ਇਨਾਮ 8,100 ਅਤੇ ਚੌਥਾ ਇਨਾਮ 5,100 ਰੱਖਿਆ ਗਿਆ | ਪੰਜਾਬ, ਹਰਿਆਣਾ, ਯੂਪੀ ਦੀਆ 22 ਟੀਮਾਂ ਨੇ ਭਾਗ ਲਿਆ | ਇਸ ਟੂਰਨਾਮੈਂਟ ਦਾ ਫਾਈਨਲ ਮੈਚ ਗੁਰਮੀਤ ਬਰਾੜ ਕਲੱਬ ਪਟਿਆਲਾ ਅਤੇ ਕਿਚਨ ਕਿੰਗ ਕਲੱਬ ਠੁੱਲੀਵਾਲ ਵਿਚਕਾਰ ਖੇਡਿਆ ਗਿਆ | ਇਸ ਰੌਮਾਂਚਿਕ ਮੁਕਾਬਲੇ ਵਿਚ ਕਿਚਨ ਕਿੰਗ ਕਲੱਬ ਠੁੱਲੀਵਾਲ ਦੇ 19 ਪੁਆਇੰਟ ਨਾਲ ਪਹਿਲੇ ਨੰਬਰ 'ਤੇ ਗੁਰਮੀਤ ਬਰਾੜ ਕਲੱਬ ਪਟਿਆਲਾ ਦੀ ਟੀਮ ਦੇ 17 ਪੁਆਇੰਟ ਨਾਲ ਦੂਸਰੇ ਨੰਬਰ, ਤੀਜਾ ਤੇ ਚੌਥਾ ਇਨਾਮ ਵੈਦ ਸ਼ਿਵ ਕਲੱਬ ਸੰਗਰੂਰ ਤੇ ਭਲੌਟ ਹਰਿਆਣਾ ਟੀਮਾਂ ਨੇ ਜਿੱਤੇ | ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਚੇਤਨ ਸਿੰਘ ਜੋੜਮਾਜਰਾ, ਪਰਮਿੰਦਰ ਗੋਲਡੀ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ ਯੂਥ ਵਿੰਗ, ਨਵਲਦੀਪ ਜਰਨਲ ਸੈਕਟਰੀ ਪੰਜਾਬ ਯੂਥ ਵਿੰਗ, ਆਈ.ਪੀ.ਐੱਸ. ਵੈਭਵ ਚੌਧਰੀ ਐਸ.ਪੀ.(ਐਚ) ਪਟਿਆਲਾ, ਪੁਨੀਤ ਸਿੰਘ ਚਾਹਲ ਡੀ.ਐਸ.ਪੀ. ਟਰੈਫ਼ਿਕ ਪਟਿਆਲਾ, ਫਤਿਹ ਸਿੰਘ ਬਰਾੜ ਡੀ.ਐਸ.ਪੀ. ਸਮਾਣਾ, ਪ੍ਰਸਿੱਧ ਸਮਾਜ ਸੇਵੀ ਅਤੇ ਕਾਰੋਬਾਰੀ ਗਿਆਨ ਚੰਦ ਕਟਾਰੀਆ ਅਤੇ ਰਣਜੀ ਖਿਡਾਰੀ ਤੇ ਅੰਡਰ-23 ਕੈਪਟਨ ਇਮਨਜੋਤ ਸਿੰਘ ਚਾਹਲ ਅਤੇ ਡਾਕਟਰ ਮੁਕੇਸ਼ ਕੁਮਾਰ ਸ਼ਰਮਾ ਬਲਾਕ ਪ੍ਰਧਾਨ ਘੱਗਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |