07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਮੰਡੀ ਗੋਬਿੰਦਗੜ੍ਹ 'ਚ 14 ਨੂੰ ਹੋਵੇਗਾ ਦਿਵਿਆ ਸਤਿਸੰਗ

Ad Position 21
No active advertisement
ਅਜੀਤ ਡੈਸਕ 05-05-2026
ਮੰਡੀ ਗੋਬਿੰਦਗੜ੍ਹ, 4 ਮਈ (ਇਕਬਾਲਦੀਪ ਸੰਧੂ)-ਅਧਿਆਤਮਿਕ ਸੰਸਥਾ 'ਦਿ ਆਰਟ ਆਫ਼ ਲਿਵਿੰਗ' ਵਲੋਂ 14 ਮਈ ਵੀਰਵਾਰ ਨੂੰ ਰਾਤ 8 ਵਜੇ ਸ਼ਹਿਰ ਦੇ ਮਹਾਰਾਜਾ ਅਗਰਸੇਨ ਭਵਨ ਵਿਖੇ ਇਕ ਵਿਸ਼ਾਲ ਦਿਵਿਆ ਸਤਿਸੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਸਮਾਗਮ ਦੌਰਾਨ ਭਜਨ ਗਾਇਕਾ ਅਰਚਨਾ ਸ਼ਰਮਾ ਆਪਣੀ ਸੁਰੀਲੀ ਆਵਾਜ਼ ਨਾਲ ਸ਼ਰਧਾਲੂਆਂ ਨੂੰ ਭਗਤੀ ਭਾਵਨਾ ਵਿਚ ਲੀਨ ਕਰੇਗੀ | ਦਿ ਆਰਟ ਆਫ਼ ਲਿਵਿੰਗ ਪਰਿਵਾਰ ਦੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸੰਚਿਤ ਸਿੰਗਲਾ ਨੇ ਦੱਸਿਆ ਕਿ ਇਸ ਸਤਿਸੰਗ ਵਿਚ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ, ਜਦੋਂ ਕਿ ਰਾਧਿਕਾ ਇੰਡਸਟਰੀਜ਼ ਦੇ ਉਦਯੋਗਪਤੀ ਸੁਰੇਸ਼ ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ | ਸਿੰਗਲਾ ਨੇ ਦੱਸਿਆ ਕਿ ਇਸ ਸਤਿਸੰਗ ਦਾ ਉਦੇਸ਼ ਲੋਕਾਂ ਨੂੰ ਤਣਾਅ-ਮੁਕਤ ਜੀਵਨ, ਸਕਾਰਾਤਮਿਕ ਸੋਚ ਅਤੇ ਅਧਿਆਤਮਿਕ ਊਰਜਾ ਨਾਲ ਜੋੜਨਾ ਹੈ |

Ad Position 22
No active advertisement
ਪਿਛਲੀ ਖ਼ਬਰ ਡਰੱਗ ਤੇ ਸਮਾਜਿਕ-ਆਰਥਿਕ ਜਨਗਣਨਾ ਅੱਜ ਤੋਂ ਹੋਵੇਗੀ ਸ਼ੁਰੂ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਰਾਜਪਾਲ ਨੇ ਪੀ. ਪੀ. ਐਸ. ਸੀ. 'ਚ ਮੈਂਬਰ ਵਜੋਂ ਸੁਨੀਲ ਕਪੂਰ ਨੂੰ ਚੁਕਾਈ ਸਹੁੰ
Ad Position 24