07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਰਾਜਪਾਲ ਨੇ ਪੀ. ਪੀ. ਐਸ. ਸੀ. 'ਚ ਮੈਂਬਰ ਵਜੋਂ ਸੁਨੀਲ ਕਪੂਰ ਨੂੰ ਚੁਕਾਈ ਸਹੁੰ

Ad Position 21
No active advertisement
ਅਜੀਤ ਡੈਸਕ 05-05-2026

ਚੰਡੀਗੜ੍ਹ, 4 ਮਈ (ਸੰਦੀਪ ਕੁਮਾਰ ਮਾਹਨਾ)-ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐੱਸ.ਸੀ.) 'ਚ ਨਵੇਂ ਗੈਰ-ਅਧਿਕਾਰਕ ਮੈਂਬਰ ਵਜੋਂ ਸੁਨੀਲ ਕਪੂਰ ਨੇ ਸੋਮਵਾਰ ਨੂੰ ਸਹੁੰ ਚੁੱਕ ਕੇ ਆਪਣਾ ਕਾਰਜਭਾਰ ਸੰਭਾਲ ਲਿਆ | ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਨਵੇਂ ਮੈਂਬਰ ਸੁਨੀਲ ਕਪੂਰ ਨੂੰ ਸਹੁੰ ਚੁਕਾਈ ਗਈ | ਅੱਜ ਚੰਡੀਗੜ੍ਹ ਸਥਿਤ ਪੰਜਾਬ ਲੋਕ ਭਵਨ ਵਿਖੇ ਰੱਖੇ ਗਏ ਸਮਾਰੋਹ ਦੌਰਾਨ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਕਾਰਵਾਈ ਸੰਚਾਲਿਤ ਕੀਤੀ | ਸੁਨੀਲ ਕਪੂਰ ਚੰਡੀਗੜ੍ਹ 'ਚ ਦਫ਼ਤਰ ਅਤੇ ਸੰਵਿਧਾਨ ਪ੍ਰਤੀ ਨਿਸ਼ਠਾ ਦੀ ਸਹੁੰ ਲੈ ਕੇ ਗੈਰ-ਅਧਿਕਾਰਕ ਮੈਂਬਰ ਵਜੋਂ ਕਮਿਸ਼ਨ ਵਿਚ ਅਧਿਕਾਰਕ ਤੌਰ 'ਤੇ ਸ਼ਾਮਿਲ ਹੋ ਗਏ | ਉਹ ਸਮਾਜਿਕ ਅਤੇ ਮਨੁੱਖੀ ਭਲਾਈ ਨਾਲ ਜੁੜੇ ਕਈ ਕਾਰਜਕ੍ਰਮਾਂ ਵਿਚ ਸਰਗਰਮ ਰਹੇ ਹਨ | ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਪੀ.ਪੀ.ਐੱਸ.ਸੀ. ਦੇ ਚੇਅਰਮੈਨ ਮੇਜਰ ਜਨਰਲ (ਰਿਟਾ.) ਵਿਨਾਇਕ ਸੈਣੀ, ਰਾਜਪਾਲ ਦੇ ਵਧੀਕ ਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਤੇ ਸਕੱਤਰ ਜਨਰਲ ਪ੍ਰਸ਼ਾਸਨ ਅਤੇ ਤਾਲਮੇਲ ਕਮਲ ਕਿਸ਼ੋਰ ਯਾਦਵ ਸਮੇਤ ਸੁਨੀਲ ਕਪੂਰ ਦੇ ਪਰਿਵਾਰਕ ਮੈਂਬਰਾਂ 'ਚ ਮਾਤਾ ਸ਼੍ਰੀਮਤੀ ਸੰਤੋਸ਼ ਕਪੂਰ, ਭੈਣ ਅਨੂ ਝਾਂਜੀ, ਧਰਮਪਤਨੀ ਸੀਮਾ ਕਪੂਰ, ਪੁੱਤਰ ਅਯੂਸ਼ ਕਪੂਰ, ਨੰੂਹ ਰਿਚਾ ਕਪੂਰ ਸਮੇਤ ਹੋਰ ਸਨੇਹੀ ਵੀ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਲੁਧਿਆਣਾ ਨਾਲ ਸੰਬੰਧਿਤ ਪ੍ਰਮੁੱਖ ਸਮਾਜ ਸੇਵੀ ਸੁਨੀਲ ਕਪੂਰ ਸਾਬਕਾ ਮੰਤਰੀ ਪੰਜਾਬ ਤੇ 3 ਵਾਰ ਵਿਧਾਇਕ ਰਹੇ ਲਾਲਾ ਸਰਦਾਰੀ ਲਾਲ ਕਪੂਰ ਦੇ ਪੋਤਰੇ ਹਨ |

Ad Position 22
No active advertisement
ਪਿਛਲੀ ਖ਼ਬਰ ਮੰਡੀ ਗੋਬਿੰਦਗੜ੍ਹ 'ਚ 14 ਨੂੰ ਹੋਵੇਗਾ ਦਿਵਿਆ ਸਤਿਸੰਗ ਅਗਲੀ ਖ਼ਬਰ 'ਚੀਨੀ ਕੁੱਬਾਹੇੜੀ' ਹੱਤਿਆ ਮਾਮਲੇ 'ਚ ਮਾਸਟਰਮਾਈਾਡ ਮਹਿਲਾ ਗਿ੍ਫ਼ਤਾਰ ਇਕ ਪ੍ਰੋਪਰਟੀ ਡੀਲਰ ਹਥਿਆਰ ਸਮੇਤ ਕਾਬੂ
Ad Position 24