07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

'ਚੀਨੀ ਕੁੱਬਾਹੇੜੀ' ਹੱਤਿਆ ਮਾਮਲੇ 'ਚ ਮਾਸਟਰਮਾਈਾਡ ਮਹਿਲਾ ਗਿ੍ਫ਼ਤਾਰ ਇਕ ਪ੍ਰੋਪਰਟੀ ਡੀਲਰ ਹਥਿਆਰ ਸਮੇਤ ਕਾਬੂ

Ad Position 21
No active advertisement
ਅਜੀਤ ਡੈਸਕ 05-05-2026

ਚੰਡੀਗੜ੍ਹ, 4 ਮਈ (ਕਪਿਲ ਵਧਵਾ)–ਚੰਡੀਗੜ੍ਹ ਪੁਲਿਸ ਦੇ ਕ੍ਰਾਈਮ ਬ੍ਰਾਂਚ ਨੇ ਚਮਨਪ੍ਰੀਤ ਸਿੰਘ ਉਰਫ਼ 'ਚੀਨੀ ਕੁੱਬਾਹੇੜੀ' ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਸੈਕਟਰ-35 ਦੀ ਰਹਿਣ ਵਾਲੀ ਅਮਰੀਨ ਰਾਏ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜ਼ਿਕਰਯੋਗ ਹੈ ਕਿ 18 ਮਾਰਚ 2026 ਨੂੰ ਜਿਮ ਦੀ ਪਾਰਕਿੰਗ ਦੇ ਬਾਹਰ ਚਮਨਪ੍ਰੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ | ਇਸ ਮਾਮਲੇ ਬਾਰੇ ਖ਼ੁਲਾਸਾ ਕਰਦਿਆਂ ਐੱਸ. ਪੀ. ਮਨਜੀਤ ਸ਼ਿਓਰਣ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅਮਰੀਨ ਅਤੇ ਚਮਨਪ੍ਰੀਤ ਵਿਚ ਨਿਊ ਚੰਡੀਗੜ੍ਹ ਵਿਚ ਖ਼ਰੀਦੀ ਗਈ ਜਾਇਦਾਦ ਨੂੰ ਲੈ ਕੇ ਗੰਭੀਰ ਵਿਵਾਦ ਸੀ | ਸੂਤਰਾਂ ਦੇ ਹਵਾਲੇ ਰਾਹੀਂ ਸਾਹਮਣੇ ਆਇਆ ਕਿ ਚੀਨੀ ਕੁੱਬਾਹੇੜੀ ਦੇ ਮਾਮਲੇ ਵਿਚ ਸਪਾਰੀ ਦੇਣ ਵਾਲੀ ਅਮਰੀਨ ਰਾਏ ਪੰਜਾਬ ਪੁਲਿਸ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਦੀ ਭਾਬੀ ਹੈ | ਅਮਰੀਨ ਦਾ ਦੋਸ਼ ਹੈ ਕਿ ਚਮਨਪ੍ਰੀਤ ਸਿੰਘ ਨੇ ਉਸ ਨਾਲ ਧੋਖਾਧੜੀ ਕਰਦਿਆਂ ਜਾਇਦਾਦ ਮਹਿੰਗੇ ਰੇਟ 'ਤੇ ਵੇਚੀ ਅਤੇ ਕਬਜ਼ਾ ਵੀ ਨਹੀਂ ਦਿੱਤਾ, ਜਿਸ ਕਾਰਨ ਉਸ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪਿਆ | ਇਸ ਰੰਜਿਸ਼ ਕਾਰਨ ਉਸ ਨੇ ਹੱਤਿਆ ਦਾ ਕੰਟਰੈਕਟ ਦਿੱਤਾ | ਜਾਂਚ ਮੁਤਾਬਿਕ ਅਮਰੀਨ ਨੇ ਗੈਂਗਸਟਰ ਲੱਕੀ ਪਟਿਆਲ ਨਾਲ ਸੰਪਰਕ ਕੀਤਾ ਅਤੇ ਹੱਤਿਆ ਲਈ ਵੱਡੀ ਰਕਮ ਦੇਣ ਦਾ ਵਾਅਦਾ ਕੀਤਾ | ਇਸ ਦੌਰਾਨ ਕੈਂਬਾਲਾ (ਮੁਹਾਲੀ) ਦੇ ਪ੍ਰਾਪਰਟੀ ਡੀਲਰ ਹਰਸ਼ਪ੍ਰੀਤ ਸਿੰਘ ਬੈਂਸ ਨੇ ਦੋਹਾਂ ਵਿਚਕਾਰ ਕੜੀ ਵਜੋਂ ਕੰਮ ਕੀਤਾ | ਦਰਅਸਲ 29 ਅਪ੍ਰੈਲ ਨੂੰ ਕ੍ਰਾਈਮ ਬ੍ਰਾਂਚ ਨੇ ਮਲੋਆ ਨੇੜੇ ਨਾਕਾਬੰਦੀ ਦੌਰਾਨ ਹਰਸ਼ਪ੍ਰੀਤ ਸਿੰਘ (27) ਨੂੰ ਗਿ੍ਫ਼ਤਾਰ ਕੀਤਾ | ਉਸ ਦੇ ਕਬਜ਼ੇ 'ਚੋਂ ਇਕ ਇੰਪੋਰਟਡ .45 ਬੋਰ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ | ਜਾਂਚ ਵਿਚ ਖ਼ੁਲਾਸਾ ਹੋਇਆ ਕਿ ਇਹ ਹਥਿਆਰ ਅਮਰੀਨ ਦੇ ਨਾਮ 'ਤੇ ਰਜਿਸਟਰ ਹੈ | ਜਿਸ ਤੋਂ ਬਾਅਦ ਹੀ ਹੱਤਿਆ ਮਾਮਲੇ ਵਿਚ ਅਮਰੀਨ ਦੀ ਸ਼ਮੂਲੀਅਤ ਬਾਰੇ ਗੱਲ ਸਾਹਮਣੇ ਆਈ | ਪੁਲਿਸ ਦੇ ਅਨੁਸਾਰ ਲੱਕੀ ਪਟਿਆਲ ਨੇ ਆਪਣੇ ਮੋਡੀਊਲ ਰਾਹੀਂ ਰਾਜਨ ਉਰਫ਼ ਪਿਯੂਸ਼ ਪਹਿਲਵਾਨ ਤੇ ਪ੍ਰੀਤਮ ਨੂੰ ਹਥਿਆਰ, ਮੋਟਰਸਾਈਕਲ ਅਤੇ ਪੈਸੇ ਮੁਹੱਈਆ ਕਰਵਾਏ ਸਨ |

Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਨੇ ਪੀ. ਪੀ. ਐਸ. ਸੀ. 'ਚ ਮੈਂਬਰ ਵਜੋਂ ਸੁਨੀਲ ਕਪੂਰ ਨੂੰ ਚੁਕਾਈ ਸਹੁੰ ਅਗਲੀ ਖ਼ਬਰ ਸੁਪਰੀਮ ਕੋਰਟ ਦੀ 'ਰਜਿਸਟਰੀ' 'ਤੇ ਭੜਕੇ ਚੀਫ਼ ਜਸਟਿਸ ਸੂਰਿਆਕਾਂਤ <br/>
Ad Position 24