ਨਵੀਂ ਦਿੱਲੀ, 4 ਮਈ (ਜਗਤਾਰ ਸਿੰਘ)-ਦੇਸ਼ ਦੇ ਚੀਫ਼ ਜਸਟਿਸ ਸੂਰਿਆ ਕਾਂਤ ਨੇ ਅੱਜ ਆਯੂਸ਼ੀ ਮਿੱਤਲ ਬਨਾਮ ਰਾਜਸਥਾਨ ਸਟੇਟ ਦੇ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੀ ਰਜਿਸਟਰੀ 'ਤੇ ਤਲਖ਼ ਟਿੱਪਣੀ ਕੀਤੀ ¢ ਸੁਣਵਾਈ ਦੌਰਾਨ ਰਜਿਸਟਰੀ 'ਤੇ ਭੜਕੇ ਜਸਟਿਸ ਸੂਰਿਆ ਕਾਂਤ ਨੇ ਕੋਰਟ ਰੂਮ ਵਿਚ ਤਲਖ਼ ਟਿੱਪਣੀ ਕਰਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਦੀ ਰਜਿਸਟਰੀ ਬਹੁਤ ਹੀ ਖ਼ਰਾਬ ਤਰੀਕੇ ਨਾਲ ਕੰਮ ਕਰ ਰਹੀ ਹੈ ¢ ਜਸਟਿਸ ਸੂਰਿਆ ਕਾਂਤ ਇੱਥੇ ਹੀ ਨਹੀਂ ਰੁਕੇ ਬਲਕਿ ਉਨ੍ਹਾਂ ਨੇ ਹੋਰ ਤਲਖ਼ ਟਿੱਪਣੀ ਕਰਦੇ ਹੋਏ ਕਿਹਾ ਕਿ ਬਹੁਤ ਹੀ ਖ਼ਰਾਬ ਰਜਿਸਟਰੀ ਹੈ ਅਤੇ ਇੱਥੇ ਬੈਠਾ ਹਰ ਵਿਅਕਤੀ ਖ਼ੁਦ ਨੂੰ ਭਾਰਤ ਦਾ 'ਸੁਪਰ ਚੀਫ਼ ਜਸਟਿਸ ਸਮਝਦਾ' ਹੈ ¢ ਇਸ ਤੋਂ ਬਾਅਦ ਉਨ੍ਹਾਂ ਪੁੱਛਿਆ ਕਿ, ਈ.ਡੀ. ਡਾਇਰੈਕਟਰ ਨੂੰ ਨੋਟਿਸ ਜਾਰੀ ਕਿਉਂ ਨਹੀਂ ਕੀਤਾ ਗਿਆ? ਉਨ੍ਹਾਂ ਸਵਾਲੀਆ ਲਹਿਜ਼ੇ ਵਿਚ ਕਿਹਾ ਕਿ ,ਕੀ ਅਜਿਹਾ ਕੋਈ ਆਦੇਸ਼ ਪਾਸ ਨਹੀਂ ਹੋਇਆ ਸੀ ¢ਦੱਸਣਯੋਗ ਹੈ ਕਿ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਇਹ ਟਿੱਪਣੀ ਉਦੋਂ ਕੀਤੀ ਜਦੋਂ ਉਹ ਆਯੂਸ਼ੀ ਮਿੱਤਲ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰ ਰਹੇ ਸੀ ¢