07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਵਿਸ਼ਵ 'ਵਰਸਿਟੀ 'ਚ ਵਾਤਾਵਰਨ ਜਾਗਰੂਕਤਾ ਦਾ ਪ੍ਰਚਾਰ ਕੀਤਾ

Ad Position 21
No active advertisement
ਅਜੀਤ ਡੈਸਕ 05-05-2026
ਫ਼ਤਹਿਗੜ੍ਹ ਸਾਹਿਬ, 4 ਮਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਬੋਟਨੀ ਅਤੇ ਵਾਤਾਵਰਨ ਵਿਗਿਆਨ ਵਿਭਾਗ ਵਲੋਂ ਵਿਦਿਆਰਥੀਆਂ ਵਿਚ ਵਾਤਾਵਰਨ ਜਾਗਰੂਕਤਾ ਅਤੇ ਅਨੁਭਵੀ ਸਿੱਖਿਆ ਨੂੰ ਪੋ੍ਰਤਸਾਹਿਤ ਕਰਨ ਲਈ ਵੱਖ-ਵੱਖ ਅਕਾਦਮਿਕ ਤੇ ਸਹਿ-ਪਾਠਕ੍ਰਮ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ | ਵਿਭਾਗ ਨੇ ਈਕੋ ਕਲੱਬ ਦੇ ਸਹਿਯੋਗ ਨਾਲ ਧਰਤੀ ਦਿਵਸ ਨੂੰ ਉਤਸ਼ਾਹ ਨਾਲ ਮਨਾਇਆ, ਜਿਸ ਦੌਰਾਨ ਭਾਸ਼ਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਜਿਸ ਵਿਚ ਵੱਖ-ਵੱਖ ਵਿਸ਼ਿਆਂ 'ਤੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਆਪਣੀ ਰਚਨਾਤਮਿਕਤਾ, ਵਿਸ਼ਵਾਸ ਅਤੇ ਵਾਤਾਵਰਨ ਵੱਲ ਸੂਝ-ਬੂਝ ਦਾ ਪ੍ਰਦਰਸ਼ਨ ਕੀਤਾ | ਭਾਸ਼ਣ ਮੁਕਾਬਲੇ ਦਾ ਮੁਲਾਂਕਣ ਡਾ. ਸ਼ਵੇਤਾ ਅਤੇ ਡਾ. ਨਿਸ਼ਾ ਸ਼ਰਮਾ ਵਲੋਂ ਕੀਤਾ ਗਿਆ, ਜਦਕਿ ਪੋਸਟਰ ਮੇਕਿੰਗ ਮੁਕਾਬਲੇ ਨੂੰ ਡਾ. ਸ਼ਵੇਤਾ ਅਤੇ ਡਿਪਟੀ ਰਜਿਸਟਰਾਰ ਬਲਵਿੰਦਰ ਕੌਰ ਨੇ ਨਿਰਪੱਖ ਢੰਗ ਨਾਲ ਨਿਰਣੇ ਕੀਤਾ | ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਤੇ ਵਿਭਾਗ ਮੁਖੀ ਨੇ ਆਯੋਜਕਾਂ ਦੇ ਯਤਨਾਂ ਦੀ ਸਰਾਹਨਾ ਕੀਤੀ | ਡਾ. ਨਵਦੀਪ ਕੌਰ ਵਿਭਾਗ ਇੰਚਾਰਜ ਨੇ ਵੀ ਭਾਗੀਦਾਰਾਂ ਨੂੰ ਵਧਾਈ ਦਿੱਤੀ | ਸਮਾਗਮ ਦਾ ਸੰਯੋਜਨ ਡਾ. ਨਿਸ਼ਾ ਸ਼ਰਮਾ ਅਤੇ ਮਨਪ੍ਰੀਤ ਕੌਰ ਵਲੋਂ ਕੀਤਾ ਗਿਆ, ਜਦਕਿ ਡਾ. ਸਰੋਜ ਕੁਮਾਰ ਪ੍ਰਧਾਨ, ਡਾ. ਸਰਬਜੀਤ ਸਿੰਘ ਤੇ ਡਾ. ਗੁਰਦਰਸ਼ਨ ਸਿੰਘ ਨੇ ਸਹਿਯੋਗ ਦਿੱਤਾ | ਵਿਭਾਗ ਵਲੋਂ ਬੋਟੈਨਿਕਲ ਗਾਰਡਨ, ਸਾਰੰਗਪੁਰ ਅਤੇ ਰਾਕ ਗਾਰਡਨ ਚੰਡੀਗੜ੍ਹ ਦਾ ਅਕਾਦਮਿਕ ਦੌਰਾ ਵੀ ਕਰਵਾਇਆ ਗਿਆ | ਇਸ ਵਿਚ ਐਮ.ਐੱਸ.ਸੀ. ਬੋਟਨੀ, ਬੀ.ਐੱਸ.ਸੀ. (ਆਨਰਜ਼) ਫਿਜ਼ਿਕਸ ਅਤੇ ਬੀ.ਐੱਸ.ਸੀ. ਨਾਨ-ਮੈਡੀਕਲ ਦੇ 30 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ | ਵਿਦਿਆਰਥੀਆਂ ਨੇ ਵੱਖ-ਵੱਖ ਪੌਦਿਆਂ ਦੀਆਂ ਕਿਸਮਾਂ, ਸਮੇਤ ਦੁਲਭ ਅਤੇ ਵਿਦੇਸ਼ੀ ਪੌਦਿਆਂ ਬਾਰੇ ਜਾਣਕਾਰੀ ਹਾਸਲ ਕੀਤੀ |
Ad Position 22
No active advertisement
ਪਿਛਲੀ ਖ਼ਬਰ 12 ਮਈ ਤੋਂ ਬਾਅਦ ਵਾਧੂ ਵੋਟਾਂ ਨਾ ਜੋੜੀਆਂ ਜਾਣ-ਰਵਿੰਦਰ ਪਦਮ ਅਗਲੀ ਖ਼ਬਰ ਨਿਗਮ ਅਧਿਕਾਰੀ ਕੌਂਸਲਰਾਂ ਨਾਲ ਤਾਲਮੇਲ ਕਰ ਵਿਕਾਸ ਕਾਰਜ ਕਰਨ-ਸਿਹਤ ਮੰਤਰੀ
Ad Position 24