ਸਮਾਣਾ, 21 ਮਈ (ਪ੍ਰੀਤਮ ਸਿੰਘ ਨਾਗੀ)-ਸਰਕਾਰੀ ਮਿਡਲ ਸਕੂਲ ਪਿੰਡ ਫਤਿਹਪੁਰ ਦੀ ਇੰਚਾਰਜ ਸੁਮਨ ਗਰਗ ਨੇ ਥਾਣਾ ਸਿਟੀ ਸਮਾਣਾ ਦੇ ਐਸ.ਐਚ.ਓ. ਬਲਜੀਤ ਸਿੰਘ ਨੂੰ ਮਿਲ ਕੇ ਸਕੂਲ ਵਿਚ ਚੋਰੀ ਹੋਣ ਦੀ ਲਿਖਤੀ ਸੂਚਨਾ ਦਿੱਤੀ ਹੈ | ਸਕੂਲ ਇੰਚਾਰਜ ਨੇ ਦਸਿਆ ਕਿ ਸੀ.ਸੀ.ਟੀ.ਵੀ. ਚੈੱਕ ਕਰਨ ਤੋਂ ਬਾਦ ਪਤਾ ਲੱਗਾ ਕਿ ਤਿੰਨ ਅਣਪਛਾਤੇ ਨੌਜਵਾਨ ਰਾਤ ਸਮੇਂ ਸਕੂਲ ਵਿਚ ਦਾਖ਼ਲ ਹੋ ਕੇ ਕਾਫ਼ੀ ਸਾਮਾਨ ਚੋਰੀ ਕਰ ਕੇ ਲੈ ਗਏ ਹਨ |