20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਵਿਧਾਇਕ ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੇਣੂ ਵਧਵਾ ਦੇ ਦਫ਼ਤਰ ਦਾ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 22-05-2026
ਪਾਤੜਾਂ, 21 ਮਈ (ਜਗਦੀਸ਼ ਸਿੰਘ ਕੰਬੋਜ)-ਨਗਰ ਕੌਸਲ ਪਾਤੜਾਂ ਦੇ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੇਣੂ ਵਧਵਾ ਦੇ ਦਫਤਰ ਦਾ ਉਦਘਾਟਨ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵਲੋਂ ਕੀਤਾ ਗਿਆ ਤੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਸਰਕਾਰ ਵਲੋਂ ਕੀਤੇ ਗਏ ਕੰਮਾਂ ਦਾ ਜਿਕਰ ਕਰਦਿਆਂ ਉਨ੍ਹਾਂ ਦੇ ਹੱਥ ਹੋਰ ਮਜਬੂਤ ਕਰਨ ਲਈ ਲੋਕਾਂ ਨੂੰ ਨਗਰ ਕੌਸਲ ਚੋਣਾਂ 'ਚ ਆਪ ਦੇ ਸਾਰੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਮਜੂਦ ਵੋਟਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਵਪੱਖੀ ਵਿਕਾਸ ਕਰਨ ਲਈ ਵੱਡੇ ਪੱਧਰ 'ਤੇ ਗਰਾਂਟਾ ਜਾਰੀ ਕੀਤੀਆ ਜਾਣਗੀਆਂ ਇਹ ਪੈਸਾ ਤਾਂ ਹੀ ਸਹੀ ਢੰਗ ਨਾਲ ਲੱਗ ਸਕੇਗਾ ਜੇਕਰ ਨਗਰ ਕੌਸਲ ਵਿਚ ਇਮਾਨਦਾਰ ਅਤੇ ਸੂਝਵਾਨ ਲੋਕ ਇਸ ਦੀ ਅਗਵਾਈ ਕਰਦੇ ਹੋਣਗੇ | ਇਸ ਲਈ ਸ਼ਹਿਰ ਦੇ ਲੋਕਾਂ ਦੀਆਂ ਸਾਰੀਆਂ ਮੁਸ਼ਕਿਲਾਂ ਹੱਲ ਕਰਨੀਆਂ ਤਾਂ ਰੇਣੂ ਵਧਵਾ ਸਮੇਤ ਸਾਰੇ ਆਪ ਦੇ ਉੇਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ | ਉਨ੍ਹਾਂ ਵਧਵਾ ਪਰਿਵਾਰ ਦੀ ਗੱਲ ਕਰਦਿਆਂ ਕਿਹਾ ਕਿ ਆਪਣੀ ਸਖਤ ਮਿਹਨਤ ਨਾਲ ਆਪਣੇ ਕਾਰੋਬਾਰ ਸਥਾਪਤ ਕਰਕੇ ਵਧਵਾ ਪਰਿਵਾਰ ਨੇ ਸ਼ਹਿਰ ਵਿਚ ਇਕ ਚੰਗੀ ਸ਼ਾਖ ਬਣਾਈ ਹੈ ਇਸ ਲਈ ਇਸ ਪਰਿਵਾਰ ਵੱਲੋਂ ਤੁਹਾਡੇ ਕੰਮ ਜੋ ਵੀ ਸਰਕਾਰ ਦੇ ਧਿਆਂਨ ਵਿਚ ਲਿਆਂਦੇ ਜਾਣਗੇ ਉਨ੍ਹਾਂ ਜਰੂਰ ਕੀਤਾ ਜਾਵੇਗਾ | ਇਸ ਮੌਕੇ ਕੰਵਲ ਵਧਵਾ ਅਤੇ ਉਮੀਦਵਾਰ ਰੇਣੂ ਵਧਵਾ ਨੇ ਵਾਰਡ ਵਾਸੀਆਂ ਨੂੰ ਵੋਟਾਂ ਪਾਏ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਵਾਰਡ ਦੇ ਲੋਕਾਂ ਦੇ ਕਹਿਣ ਤੇ ਚੋਣ ਮੈਦਾਨ ਵਿਚ ਆਏ ਹਾਂ ਅਤੇ ਸਾਨੂੰ ਪੂਰਣ ਉਮੀਦ ਹੈ ਕਿ ਵਾਰਡ ਵਾਸੀ ਸਮਰਥਨ ਦੇ ਕੇ ਸਾਨੂੰ ਜਰੂਰ ਜਿਤਾਉਣਗੇ | ਇਸ ਮੌਕੇ ਮਾਰਕਿਟ ਕਮੇਟੀ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ ਨੇ ਵੀ ਰੇਣੂ ਵਧਵਾ ਨੂੰ ਵੋਟਾਂ ਪਾਏ ਜਾਣ ਦੀ ਅਪੀਲ ਲੋਕਾਂ ਨੂੰ ਕੀਤੀ | ਇਸ ਮੌਕੇ ਗਿਰਧਾਰੀ ਲਾਲ ਵਧਵਾ, ਗੋਬਿੰਦ ਰਾਮ ਵਧਵਾ, ਰਾਮ ਲਾਲ ਬੰਗਾਂ, ਨਰੇਸ਼ ਕੁਮਾਰ, ਵਾਸਦੇਵ ਵਧਵਾ, ਡਾ, ਸੱਤਪਾਲ, ਅਸ਼ਵਨੀ ਕੁਮਾਰ, ਡਾ, ਜਤਿੰਦਰ ਕੁਮਾਰ, ਭੂਸ਼ਣ ਸਿੰਗਲਾ, ਨੰਦ ਲਾਲ, ਕੰਨੂ ਰਾਮ ਬੱਬਰ, ਅਨਿਲ ਕੁਮਾਰ, ਜੈ ਅੰਤ ਸਿੰਘੀ, ਗੁਰਦੇਵ ਸਿੰਘ, ਸੰਦੀਪ ਗੋਇਲ, ਤਰਸੇਮ ਚੰਦ, ਦਵਿੰਦਰ ਸਿੰਘ ਅਤੇ ਵੇਦ ਪ੍ਰਕਾਸ਼, ਦੀਪਕ ਕੁਮਾਰ, ਭੁਪਿੰਦਰ ਕੁਮਾਰ ਅਤੇ ਸਤਨਾਮ ਸਿੰਘ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰੀ ਪੁਲਿਸ ਵਲੋਂ ਅਦਾਲਤੀ ਭਗੌੜਾ ਗਿ੍ਫ਼ਤਾਰ ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਫਤਿਹਪੁਰ 'ਚ ਹੋਈ ਚੋਰੀ
Ad Position 24