ਪਾਤੜਾਂ, 21 ਮਈ (ਜਗਦੀਸ਼ ਸਿੰਘ ਕੰਬੋਜ)-ਕਾਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਬਿੱਟੂ ਬਿਦੇਸ਼ਾ ਦੀ ਪਤਨੀ ਪਰਮਜੀਤ ਕੌਰ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ੍ਹ ਰਹੀ ਹੈ | ਇਸ ਵਾਰਡ ਤੋਂ ਪਹਿਲਾਂ ਵੀ ਕੌਸਲਰ ਰਹਿ ਚੁੱਕੇ ਬੀਬੀ ਪਰਮਜੀਤ ਕੌਰ ਵਲੋਂ ਆਪਣੇ ਪਤੀ ਕੁਲਦੀਪ ਸਿੰਘ ਨਾਲ ਮਿਲ ਕੇ ਵਾਰਡ ਵਿੱਚ ਕੀਤੇ ਗਏ ਵਿਕਾਸ ਕਾਰਜ਼ਾਂ ਅਤੇ ਲੋਕਾਂ ਦੇ ਦੁੱਖ ਸੁੱਖ ਵਿਚ ਸ਼ਾਮਿਲ ਹੋਣ ਦੀ ਬਦੌਲਤ ਵਾਰਡ ਵਾਸੀਆਂ ਦਾ ਭਰਵਾਂ ਸਮਰਥਨ ਮਿਲਣ ਦਾ ਦਾਅਵਾ ਕਰਦਿਆਂ ਇਨ੍ਹਾਂ ਵੱਲੋਂ ਘਰੋ ਘਰੀ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਬਿੱਟੂ ਬਿਦੇਸ਼ਾ ਪ੍ਰਧਾਨ ਕਾਰ ਡੀਲਰ ਐਸੋਸੀਏਸ਼ਨ ਨੇ ਕਿਹਾ ਕਿ ਨਗਰ ਕੌਸਲ ਦੀ ਹਦੂਦ ਵਿੱਚ ਸ਼ਾਮਿਲ ਕਰਨ ਮਗਰੋਂ 5 ਨੰਬਰ ਵਾਰਡ ਦੀ ਆਨੰਦ ਬਸਤੀ ਅਜਿਹੀ ਬਸਤੀ ਸੀ ਜਿਸ ਦੀਆਂ ਸਾਰੀਆਂ ਗਲੀਆਂ ਕੱਚੀਆਂ ਸਨ ਅਤੇ ਇੱਥੇ ਰਹਿੰਦੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਸੀ ਮੇਰੀ ਪਤਨੀ ਪਰਮਜੀਤ ਕੌਰ ਵਲੋਂ ਇਸ ਵਾਰਡ ਵਿਚ ਕੌਂਸਲਰ ਬਣਨ ਮਗਰੋਂ ਇਸ ਬਸਤੀ ਦੀਆਂ ਸਾਰੀਆਂ ਗਲੀਆਂ ਸੀਮਿੰਟਡ ਕੀਤੀਆਂ ਗਈਆਂ ਹਨ ਅਤੇ ਪੀਣ ਵਾਲੇ ਪਾਣੀ ਅਤੇ ਸੀਵੇਰਜ ਦੀ ਸਹੂਲਤ ਇਸ ਵਾਰਡ ਦੇ ਲੋਕਾਂ ਨੂੰ ਦਿੱਤੀ ਗਈ ਹੈ | ਇਸ ਵਾਰਡ ਦੀਆਂ ਸਾਰੀਆਂ ਬਸਤੀਆਂ ਅਤੇ ਮਹੱਲਿਆਂ ਵਿਚ ਵੱਡੇ ਪੱਧਰ 'ਤੇ ਵਿਕਾਸ ਕੀਤੇ ਗਏ ਹਨ | ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਵਾਰ ਦੋਬਾਰਾ ਹੋਰ ਮੌਕਾ ਦੇਣ ਤਾਂ ਜੋ ਰਹਿ ਗਏ ਵਿਕਾਸ ਕਾਰਜ਼ਾਂ ਨੂੰ ਨੇਪਰੇ ਚਾੜਿਆ ਜਾ ਸਕੇ | ਇਸ ਮੌਕੇ ਪ੍ਰੈਫਸਰ ਰਾਜਵਿੰਦਰ ਸਿੰਘ, ਨਰਿੰਦਰ ਬੌਕਸਰ, ਵਰੁਣ ਕਾਂਸਲ, ਗੁਰਦਿੱਤ ਸਿੰਘ ਗਗਨ, ਆਨੰਦ ਬੌਕਸਰ, ਕਾਲਾ ਪੇਂਟਰ, ਰਾਜਵਿੰਦਰ ਸਿੰਘ, ਬੂਟਾ ਸਿੰਘ, ਅਨੈਬ ਸਿਘ, ਰਾਜਵਿੰਦਰ ਰਾਣੀ, ਬਾਬਾ ਕੁਲਦੀਪ ਸਿੰਘ, ਹਰਜਿੰਦਰ ਸਿੰਘ, ਕਾਕਾ ਸਿੰਘ, ਰੇਸ਼ਮ ਸਿੰਘ ਗੁਰਮੁੱਖ ਸਿੰੰਘ, ਮੇਜਰ ਸਿੰਘ ਵਿਰਕ, ਸ਼ਮਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਜੀਤ ਸਿੰਘ ਖਿੰਡਾਂ, ਅਵਤਾਰ ਸਿੰਘ, ਅਨੌਖ ਸਿੰਘ, ਅਮਰਜੀਤ ਸਿੰਘ, ਕਸ਼ਮੀਰ ਸਿੰਘ, ਜਸਵਿੰਦਰ ਸਿੰਘ, ਜਨਾਰਦਨ, ਗੋਲਡੀ, ਗੁਲਾਬ ਸਿੰਘ, ਸ਼ੌਕਤ ਖਾਂਨ, ਕਸ਼ਮੀਰ ਮੁਹੰਮਦ, ਅਸਲਾਮ ਮੁਹੰਮਦ, ਚਮਕੌਰ ਸਿੰਘ, ਜਰਨੈਲ ਸਿੰਘ, ਲਖਵਿੰਦਰ ਸਿੰਘ ਰਾਜੂ, ਜਰਨੈਲ ਸਿੰਘ ਫੌਜੀ, ਸਤਨਾਮ ਸਿੰਘ, ਆਸਾ ਸਿੰਘ, ਗੁਲਾਬ ਸਿੰਘ ਮਾਨ, ਨਸ਼ਾਬਰ ਸਿੰਘ, ਮੋਹਣ ਲਾਲ, ਜਸਦੇਵ ਸਿੰਘ, ਰਾਜੂ ਸਿੰਘ, ਰਿੰਕੂ ਸਿੰਘ, ਕੁਲਦੀਪ ਸਿਘ ਭੁੱਲਰ, ਗੁਰਪ੍ਰੀਤ ਗੱਗੂ, ਜਤਿੰਦਰ ਮਾਨ, ਰਾਮ ਲਾਲ ਮਾਸਟਰ, ਮਨਮੇਰ ਸਿੰਘ, ਗੱਜਣ ਸਿੰਘ, ਦਵਿੰਦਰ ਸਿੰਘ, ਜੋਗਿੰਦਰ ਸਿੰਘ, ਗੁਰਦੇਵ ਸਿੰਘ, ਅਨੁਰਾਗ ਵਕੀਲ, ਪੁਨੀਤ ਜਿੰਦਲ, ਇੰਦਰਜੀਤ ਸਿੰਘ, ਅਮਰੀਕ ਸਿੰਘ, ਰਣਜੀਤ ਸਿੰਘ, ਮਲਕੀਤ ਸਿੰਘ ਆਦਿ ਮੌਜੂਦ ਸਨ |