05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਜਿਨ੍ਹਾਂ ਕੋਲ ਨਾ ਪੰਜਾਬ 'ਚ ਸੱਤਾ ਹੈ ਨਾ ਕੇਂਦਰ 'ਚ, ਉਹ ਨਹੀਂ ਕਰ ਸਕਦੇ ਨੇ ਹਲਕੇ ਦਾ ਵਿਕਾਸ-ਬੀਬੀ ਅਰਚਨਾ

Ad Position 21
repet_subhas-goyals [Copy P29]
ਰਾਜਪੁਰਾ ਵਿਖੇ ਵਾਰਡ ਨੰਬਰ 19 ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਬੀਬੀ ਅਰਚਨਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ | ਅਜੀਤ ਤਸਵੀਰ <br/> 24-05-2026
ਰਾਜਪੁਰਾ, 23 ਮਈ (ਰਣਜੀਤ ਸਿੰਘ)-ਜਿਹੜੀਆਂ ਪਾਰਟੀਆਂ ਦੀ ਨਾ ਤਾਂ ਕੇਂਦਰ ਵਿਚ ਸਰਕਾਰ ਹੈ ਅਤੇ ਨਾ ਹੀ ਪੰਜਾਬ ਵਿਚ ਸਰਕਾਰ ਹੈ ਉਹ ਪਾਰਟੀਆਂ ਕਿਵੇਂ ਹਲਕੇ ਦਾ ਵਿਕਾਸ ਕਰ ਸਕਦੀਆਂ ਹਨ | ਹਲਕਾ ਦਾ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਹੀ ਕਰਵਾ ਸਕਦੀ ਹੈ ਇਸ ਲਈ ਆਉਣ ਵਾਲੀ 26 ਮਈ ਨੂੰ ਵੋਟ ਭਾਰਤੀ ਜਨਤਾ ਪਾਰਟੀ ਨੂੰ ਪਾਈ ਜਾਵੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਾਰਡ ਨੰਬਰ 19 ਤੋ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਬੀਬੀ ਅਰਚਨਾ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਨੇ ਕਿਹਾ ਕਿ ਪਿੰਡ ਧਮੋਲੀ ਤੋਂ ਪਾਰ ਰਹਿਣ ਵਾਲੇ ਲੋਕਾਂ ਨੂੰ ਰੇਲਵੇ ਲਾਇਨ ਪਾਰ ਕਰਨ ਲਈ ਕਾਫੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਕੌਂਸਲਰ ਬਣਨ ਤੋਂ ਬਾਅਦ ਰੇਲਵੇ ਅੰਡਰ ਪਾਸ ਬਣਾਉਣ ਲਈ ਹਰ ਹੀਲਾ ਵਰਤਣਗੇ | ਉਨ੍ਹਾਂ ਨੇ ਕਿਹਾ ਕਿ ਰੇਲਵੇ ਲਾਇਨ ਪਾਰ ਕਰਦਿਆਂ ਕਈ ਵਾਰ ਰਾਹਗੀਰਾਂ ਦੀ ਜਾਨ ਤੱਕ ਚਲੀ ਗਈ ਹੈ ਪਰ ਅੱਜ ਤੱਕ ਕਿਸੇ ਵੀ ਪਾਰਟੀ ਨੇ ਕੋਈ ਵੀ ਹੱਲ ਨਹੀਂ ਕੀਤਾ | ਉਨ੍ਹਾਂ ਨੇ ਕਿਹਾ ਕਿ ਵਾਰਡ ਨੰਬਰ 19 ਵਿਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪੱਕਾ ਹੱਲ ਨਹੀਂ ਹੈ ਅਤੇ ਨਾ ਹੀ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਹੀ ਮਿਲਦਾ ਹੈ | ਉਹ ਵਾਰਡ ਦੇ ਲੋਕਾਂ ਨਾਲ ਵਾਅਦਾ ਕਰਦੇ ਹਨ ਕਿ ਵਾਰਡ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨਗੇ | ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਸੂਬੇ ਵਿਚ ਰਾਜ ਕੀਤਾ ਹੈ ਪਰ ਵਾਰਡ ਨੰਬਰ 19 ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿਤਾ | ਉਨ੍ਹਾਂ ਨੇ ਕਿਹਾ ਬੀਤੇ ਸਾਢੇ ਚਾਰ ਸਾਲ ਪੰਜਾਬ ਵਿਚ 'ਆਪ' ਦੀ ਸਰਕਾਰ ਸੀ ਅਤੇ ਨਗਰ ਕੌਸ਼ਲ ਵਿਚ ਪ੍ਰਧਾਨ ਕਾਂਗਰਸ ਪਾਰਟੀ ਦਾ ਸੀ ਪਰ ਲੰਘੇ ਪੰਜ ਸਾਲਾਂ ਵਿਚ ਕੋਈ ਵੀ ਵਿਕਾਸ ਨਹੀਂ ਕੀਤਾ | ਦੋਵੇਂ ਪਾਰਟੀਆਂ ਇਕ ਦੂਜੇ 'ਤੇ ਦੋਸ਼ ਮੜਕੇ ਬੁੱਤਾ ਸਾਰ ਰਹੀਆਂ ਹਨ, ਉਨ੍ਹਾਂ ਨੇ ਕਿਹਾ ਕਿ ਹੁਣ ਫਿਰ ਦੋਵੇਂ ਪਾਰਟੀਆਂ ਕਿਸ ਮੂੰਹ ਨਾਲ ਲੋਕਾਂ ਤੋਂ ਵੋਟਾਂ ਦੀ ਮੰਗ ਕਰਦੇ ਹਨ | ਇਸ ਮੌਕੇ ਉਨ੍ਹਾਂ ਨੇ ਵਾਰਡ ਦੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਹੋਰਨਾਂ ਸਮੇਤ ਬੀਬੀ ਕਮਲਜੀਤ ਕੌਰ, ਰੀਨਾ ਰਾਣੀ, ਰਿੰਕੂ ਰਾਣੀ, ਸੁਸ਼ਮਾ ਰਾਣੀ, ਰਾਜਵਿੰਦਰ ਕੌਰ, ਬਬਲੀ, ਰਜਨੀ ਰਾਣੀ, ਰਾਣੋ, ਰਾਣੀ, ਰਮਨ ਕੌਰ, ਬੇਬੀ, ਹਰਜੀਤ ਕੌਰ,
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 3 ਤੋਂ ਰੁਪਿੰਦਰ ਕੌਰ ਚਹਿਲ ਦੇ ਹੱਕ 'ਚ ਹਰਦਿਆਲ ਕੰਬੋਜ ਵਲੋਂ ਚੋਣ ਪ੍ਰਚਾਰ ਅਗਲੀ ਖ਼ਬਰ ਪਾਲਿਕਾ ਚੋਣਾਂ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਚੋਣ ਅਮਲੇ ਦੀ ਕਰਾਈ ਰਿਹਰਸਲ
Ad Position 24