05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਚੋਣ ਪ੍ਰ੍ਰਚਾਰ ਦੇ ਆਖਰੀ ਦਿਨ ਸਾਰੀਆਂ ਪਾਰਟੀਆਂ ਨੇ ਝੋਕੀ ਪੂਰੀ ਤਾਕਤ

Ad Position 21
repet_subhas-goyals [Copy P29]
ਰਾਜਪੁਰਾ ਵਿਖੇ ਨਗਰ ਕੌਂਸਲ ਚੋਣਾਂ ਦੇ ਆਖਰੀ ਦਿਨ ਹੋਣ ਕਾਰਨ ਉਮੀਦਵਾਰ ਵਲੋਂ ਬਣਾਏ ਜਾ ਰਹੇ ਗਰਮਾ ਗਰਮ ਪਕੌੜੇ ਅਤੇ ਚਾਵਲ | ਅਜੀਤ ਤਸਵੀਰ <br/> 24-05-2026
ਰਾਜਪੁਰਾ, 23 ਮਈ (ਰਣਜੀਤ ਸਿੰਘ)-ਨਗਰ ਕੋਸਲ ਚੋਣਾਂ ਵਿਚ ਦੋ ਦਿਨ ਬਾਕੀ ਰਹਿ ਜਾਣ ਕਾਰਨ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਪੂਰੀ ਰਾਜਨੀਤਿਕ ਤਾਕਤ ਝੋਕ ਦਿੱਤੀ ਹੇੈ | ਉਮੀਦਵਾਰਾਂ ਵਲੋਂ ਵੋਟਰਾਂ ਲਈ ਪਕੌੜੇ, ਜਲੇਬੀਆਂ, ਚਾਵਲ ਅਤੇ ਠੰਡਿਆਂ ਦੇ ਪੁੂਰੇ ਇੰਤਜਾਮ ਕੀਤੇ ਹੋਏ ਹਨ ਤਾਂ ਕਿ ਵੋਟਰਾਂ ਨੂੰ ਆਗੁੂਆਂ ਦੇ ਭਾਸ਼ਣ ਖਤਮ ਹੋਣ ਤੱਕ ਬਿਠਾ ਕੇ ਰੱਖਿਆ ਜਾ ਸਕੇ | ਸਾਰੇ ਹੀ ਉਮੀਦਵਾਰ ਜਿਥੇ ਵੋਟਰਾਂ ਲਈ ਤੱਤੇ ਠੰਡੇ ਦੇ ਪੂਰੇ ਇੰਤਜਾਮ ਕਰ ਰਹੇ ਹਨ ਉਥੇ ਹੀ ਆਗੁੂਆਂ ਦੇ ਤੱਤੇ ਤੱਤੇ ਭਾਸ਼ਣ ਸੁਣਨ ਲਈ ਵੀ ਮਜਬੂਰ ਕੀਤਾ ਜਾ ਰਿਹਾ ਹੈ | ਜਾਣਕਾਰੀ ਮੁਤਾਬਿਕ ਨਗਰ ਕੌਂਸਲ ਦੀਆਂ ਵੋਟਾਂ 26 ਮਈ ਨੂੰ ਪੈਣੀਆਂ ਹਨ ਅਤੇ ਨਤੀਜਾ 29 ਮਈ ਨੂੰ ਆਵੇਗਾ | ਇਸ ਲਈ ਉਮੀਦਵਾਰਾਂ ਕੋਲ ਆਖਰੀ ਦੋ ਦਿਨ ਦਾ ਸਮਾਂ ਬੱਚਿਆਂ ਹੈ | ਸਾਰੇ ਉਮੀਦਵਾਰਾਂ ਵਲੋਂ ਪੂਰੀ ਤਾਕਤ ਝੋਕੀ ਗਈ ਹੈ | ਦਿਨ ਵੇਲੇ ਅੱਤਾਂ ਦੀ ਗਰਮੀ ਹੋਣ ਦੇ ਬਾਵਜੂਦ ਉਮੀਦਵਾਰ ਸ਼ਨੀਵਾਰ ਦੀ ਛੁੱਟੀ ਦਾ ਦਿਨ ਹੋਣ ਕਾਰਨ ਘਰੋ ਘਰੀ ਜਾ ਕੇ ਵੋਟਾਂ ਦੀ ਖੈਰ ਮੰਗ ਕਰ ਰਹੇ ਹਨ ਗ ਲੀਆਂ ਵਿਚ ਲਾਊਾਡ ਸਪੀਕਰਾਂ ਦੀਆਂ ਆਵਾਜਾਂ ਦੇ ਨਾਲ ਨਾਲ ਲੋਕਾਂ ਦੇ ਘਰਾਂ ਦੀਆਂ ਕੰਧਾਂ ਅਤੇ ਬਿਜਲੀ ਦੇ ਖੰਭਿਆਂ ਨਾਲ ਝੰਡੀਆਂ ਨੇ ਸਿਆਸੀ ਰੰਗ ਹੋਰ ਗੂੜਾ ਕੀਤਾ ਹੋਇਆ ਹੈ | ਸ਼ਹਿਰ ਦੀਆਂ ਗਲੀਆਂ ਚੌਕਾਂ ਅਤੇ ਮੁਹੱਲਿਆਂ ਵਿਚ ਪੱਕ ਰਹੇ ਪਕੌੜੇ, ਜਲੇਬੀਆਂ, ਚਾਵਲ ਅਤੇ ਚਾਹ ਦੇ ਲੰਗਰਾਂ ਨੂੰ ਵੇਖ ਕੇ ਇਸ ਤਰਾਂ ਵਿਖਾਈ ਦੇ ਰਿਹਾ ਹੈ ਜਿਵੇਂ ਸਾਰਾ ਸ਼ਹਿਰ ਹੀ ਵਿਆਹ ਵਾਲਾ ਘਰ ਹੋਵੇ | ਸਕੂਲਾਂ ਤੋ ਛੁੱਟੀ ਹੋਣ ਕਾਰਨ ਬੱਚੇ ਵੀ ਆਪਣੇ ਵਲੋਂ ਪੂਰੀ ਤਰਾਂ ਨਾਲ ਹਾਜਰੀ ਭਰਦੇ ਵੇਖੇ ਗਏ, ਕੋਈ ਝੰਡੀਆਂ ਲਾ ਰਿਹਾ ਹੈ ਕੋਈ ਕੰਧਾਂ 'ਤੇ ਪੋਸਟਰ ਟੰਗ ਰਿਹਾ ਹੈ | ਇਸ ਦੇ ਨਾਲ ਹੀ ਸ਼ਹਿਰ ਵਿਚ ਰਾਜਨੀਤਿਕ ਆਗੂਆਂ ਦੇ ਭਾਸ਼ਣਾਂ ਵਿਚ ਇਕ ਦੂਜੇ ਨੂੰ ਰਗੜੇ ਲਾਏ ਜਾ ਰਹੇ ਹਨ | ਪੰਡਾਲਾਂ ਵਿਚ ਗਰਮੀ ਦੀ ਕਾਟ ਕਰਨ ਲਈ ਹਾਈ ਟੈਕ ਕੂਲਿੰਗ ਸਿਸਟਮ ਵੱਡੇ ਵੱਡੇ ਵਾਟਰ ਮਿਸ਼ਟ ਫੈਨ ਲਾਏ ਹੋਏ ਹਨ | ਚੋਣ ਜਲਸਿਆਂ ਵਿਚ ਉਮੀਦਵਾਰ ਦੀ ਪਾਰਟੀ ਦੀਆਂ ਝੰਡੀਆਂ, ਝੰਡੇ ਅਤੇ ਬੈਜ ਵੰਡੇ ਜਾ ਰਹੇ ਹਨ | ਸ਼ਹਿਰ ਵਿਚ ਸਾਰੀਆਂ ਥਾਵਾਂ 'ਤੇ ਹੀ ਰਾਜਨੀਤਿਕ ਜ਼ਲਸੇ ਘੱਟ ਪਰ ਪ੍ਰਾਹੁਣਚਾਰੀ ਦੇ ਕੇਂਦਰ ਜਿਆਦਾ ਵਿਖਾਈ ਦੇ ਰਹੇ ਹਨ | ਸਾਰੇ ਪਾਸੇ ਹੀ ਇਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਅਤੇ ਜਿੱਤੇਗਾ ਬਈ ਜਿੱਤੇਗਾ ਦੀਆਂ ਆਵਾਜ਼ਾਂ ਹੀ ਸੁਣਾਈ ਦੇ ਰਹੀਆਂ ਹਨ ਵੇਖਣਾ ਹੋਵੇਗਾ ਕਿ 26 ਮਈ ਨੂੰ ਵੋਟਰਾਂ ਵਲੋਂ ਉਮੀਦਵਾਰਾਂ ਦੀ ਕਿਸਮਤ ਬੈਲਟ ਬਾਕਸਿਆਂ ਵਿਚ ਬੰਦ ਕਰ ਦਿੱਤੀ
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਕੰਬੋਜ ਦੀ ਪਤਨੀ ਬੀਬਾ ਗੁਰਮੀਤ ਕੌਰ ਵੀ ਚੋਣ ਅਖਾੜੇ 'ਚ ਉਤਰੀ ਅਗਲੀ ਖ਼ਬਰ ਭਾਜਪਾ ਉਮੀਦਵਾਰ ਕੌਸ਼ਲ ਨੇ ਭਖਾਈ ਚੋਣ ਮਹਿੰਮ
Ad Position 24